ਸ਼੍ਰੋਮਣੀ ਅਕਾਲੀ ਦਲ ਨੇ ਅਣਐਲਾਨੇ ਕੱਟਾਂ ਖਿਲਾਫ਼ ਪਾਵਰਕਾਮ ਦਫਤਰ ਅੱਗੇ ਦਿੱਤਾ ਰੋਸ ਧਰਨਾ
ਸ਼੍ਰੋਮਣੀ ਅਕਾਲੀ ਦਲ ਨੇ ਅਣਐਲਾਨੇ ਕੱਟਾਂ ਖਿਲਾਫ਼ ਪਾਵਰਕਾਮ ਦਫਤਰ ਅੱਗੇ ਦਿੱਤਾ ਰੋਸ ਧਰਨਾ
Publish Date: Thu, 30 Apr 2026 06:35 PM (IST)
Updated Date: Fri, 01 May 2026 04:14 AM (IST)

30ਐਨਐਸਆਰ18ਪੀ, 19ਪੀ ਨਵਾਂਸ਼ਹਿਰ ਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਦੀ ਅਗਵਾਈ ਚ ਰੋਸ ਧਰਨਾ ਦਿੰਦੇ ਅਕਾਲੀ ਆਗੂ ਤੇ ਵਰਕਰ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਦੀ ਅਗਵਾਈ ਹੇਠ ਵੀਰਵਾਰ ਨੂੰ ਪਾਵਰਕਾਮ ਦਫਤਰ ਨਵਾਂਸ਼ਹਿਰ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸ. ਸ਼ੁਕਾਰ ਨੇ ਕਿਹਾ ਕਿ ਅਣਐਲਾਨੇ ਕੱਟਾਂ ਨੇ ਮੁੱਖ ਮੰਤਰੀ ਪੰਜਾਬ ਦੇ ਝੂਠੇ ਵਾਅਦਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਸਰਪਲਸ ਬਿਜਲੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਵੱਧੀ ਗਰਮੀ ਦੌਰਾਨ ਬਿਜਲੀ ਦੇ ਪ੍ਰਬੰਧ ਕਰਨ ਕਾਰਨ ਲੱਗ ਰਹੇ ਬਿਜਲੀ ਕੱਟਾਂ ਨੇ ਲੋਕਾਂ ਦੀ ਜਿਉਣਾ ਮੁਹਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਅਕਾਲੀ ਸਰਕਾਰ ਨੂੰ ਚੇਤੇ ਕਰ ਰਹੇ ਹਨ ਅਤੇ 2027 ਦੀਆਂ ਚੋਣਾਂ ਚ ਆਪ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾ ਰਹੇ ਹਨ। ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ ਦਿਨੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਝੂਠ ਬੋਲ ਰਹੇ ਰਹੀ ਹੈ ਅਤੇ ਪੰਜਾਬੀ ਇਨ੍ਹਾਂ ਦੀਆਂ ਗਰੰਟੀਆ ਨੂੰ ਜਾਣਦੇ ਹਨ। ਜ਼ਿਲ੍ਹਾ ਸੀਨੀਅਰ ਪ੍ਰਧਾਨ ਹਰਪ੍ਰੀਤ ਸਿੰਘ ਖਾਰਾ ਨੇ ਨੌਜਵਾਨਾ ਨੂੰ ਕਿਹਾ ਕਿ ਪੰਜਾਬ ਸਰਕਾਰ ਨੂੰ ਚੱਲਦਾ ਕਰਨ ਲਈ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਅਤੇ ਆਪਣੀ ਖੇਤਰੀ ਪਾਰਟੀ ਨਾਲ ਜੁੜਨ ਅਤੇ ਉਨ੍ਹਾਂ ਦੇ ਨਾਲ ਯੂਥ ਵਿੰਗ ਅਤੇ ਐੱਸਓਆਈ ਦੀ ਸਮੁੱਚੀ ਟੀਮ ਨੇ ਸ਼ਿਰਕਤ ਕੀਤੀ। ਇਸ ਮੌਕੇ ਸਮੂਹ ਸਰਕਲ ਪ੍ਰਧਾਨ ਬਲਦੇਵ ਕ੍ਰਿਸ਼ਨ, ਕੁਲਵਿੰਦਰ ਸਿੰਘ, ਹਰਨੇਕ ਸਿੰਘ, ਮਹਿੰਦਰ ਸਿੰਘ ਢਿੱਲੋਂ, ਰਜਿੰਦਰ ਸਿੰਘ, ਸਤਪਾਲ ਸਿੰਘ, ਰਾਮਪਾਲ ਸਿੰਘ, ਬਲਵਿੰਦਰ ਕੁਮਾਰ, ਮਲਵਿੰਦਰ ਸਿੰਘ, ਹਲਕਾ ਇੰਚਾਰਜ ਐੱਸਸੀ ਵਿੰਗ ਸਰਪੰਚ ਹਰਦੀਪ ਸਿੰਘ, ਗੁਰਦੇਵ ਸਿੰਘ, ਬਹਾਦਰ ਸਿੰਘ, ਦੁਮਣ ਸਿੰਘ, ਮਨਮੋਹਨ ਸਿੰਘ ਗੁਲ੍ਹਾਟੀ, ਸੁਲਿੰਦਰ ਸਿੰਘ, ਬਲਵੀਰ ਸਿੰਘ, ਕੁਲਵਿੰਦਰ ਸਿੰਘ, ਅਮਰੀਕ ਸਿੰਘ ਸ਼ੇਖੂਪੁਰ, ਜਰਨੈਲ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਸਿੰਘ, ਜਗਤਾਰ ਸਿੰਘ ਮੱਲਾ ਬੇਦੀਆਂ, ਜੀਤ ਸਿੰਘ ਭਾਟੀਆ, ਜਸਵਿੰਦਰ ਸਿੰਘ ਮਾਨ, ਕੁਲਵੀਰ ਸਿੰਘ ਭਾਰਤੀ, ਹਰਜਿੰਦਰ ਸਿੰਘ, ਗੁਰਜਿੰਦਰ ਸਿੰਘ ਦੌਲਤਪੁਰ, ਮੇਹਰ ਚੰਦ ਕੈਲੇ, ਸਿਮਰਨਜੀਤ ਗਰਚਾ, ਜਰਨੈਲ ਸਿੰਘ ਸੇਖੂਪੁਰ, ਜਰਨੈਲ ਸਿੰਘ ਪੱਲੀਆਂ ਕਲਾਂ, ਨਰਿੰਦਰ ਸਿੰਘ ਖਾਰਾ, ਜੱਜ ਖਾਰਾ, ਕੰਵਰ ਖਾਰਾ, ਪ੍ਰਦੀਪ ਖਾਰਾ, ਸੁਖਵਿੰਦਰ ਸਿੰਘ ਮਿੰਟੂ ਜਾਡਲਾ, ਜੱਸੀ ਸਲੋਹ ਐਮਸੀ, ਅੰਗਰੇਜ਼ ਰਾਮ ਫੂਲ ਮਕੌੜੀ, ਗੁਰਚਰਨ ਸਿੰਘ ਭਾਰਟਾ, ਕੁਲਵੰਤ ਸਿੰਘ ਹਿਆਲਾ, ਮਲਕੀਤ ਸਿੰਘ ਪੰਚ ਹਿਆਲਾ, ਅਵਤਾਰ ਸਿੰਘ, ਦਾਰਾ ਸਿੰਘ ਫੌਜੀ, ਤਰਲੋਕ ਸਿੰਘ ਬਹਿਲੂਰ ਕਲਾ, ਡਾ. ਬਲਵਿੰਦਰ ਸਿੰਘ ਖੋਜਾ, ਭੁਪਿੰਦਰ ਸਿੰਘ ਕੰਗ ਖੜਕੂਵਾਲ, ਧਰਮਪਾਲ ਸਰਪੰਚ ਖੜਕੂਵਾਲ, ਗੁਰਵਿੰਦਰ ਸਿੰਘ ਬਲੋਣੀ, ਭੁਪਿੰਦਰ ਸਿੰਘ ਗੜੀ ਅਜੀਤ ਸਿੰਘ, ਹਰਮੇਸ਼ ਗੁਲੇਰੀਆ, ਕੁਲਵਿੰਦਰ ਸਿੰਘ ਉੜਾਪੜ, ਮਨਜੀਤ ਸਿੰਘ ਉੜਾਪੜ ਆਦਿ ਹਲਕੇ ਦੇ ਆਗੂ ਇਸ ਧਰਨੇ ਵਿਚ ਸ਼ਾਮਿਲ ਹੋਏ।