Sad News: ਨਵਾਂਸ਼ਹਿਰ 'ਚ ਸੜਕ ਹਾਦਸੇ ’ਚ ਖਾਨਖਾਨਾ ਦੇ ਦੋ ਨੌਜਵਾਨਾਂ ਦੀ ਮੌਤ, ਪਿੰਡ 'ਚ ਸੋਗ ਦੀ ਲਹਿਰ
ਪੁਲਿਸ ਥਾਣਾ ਮੁਕੰਦਪੁਰ ਦੇ ਅਧੀਨ ਆਉਂਦੇ ਪਿੰਡ ਮਹਿਰਮਪੁਰ ਦੇ ਸਿਵਿਆਂ ਦੇ ਕੋਲ ਸੜਕ 'ਚ ਪਏ ਟੋਏ 'ਚੋਂ ਸਲਿਪ ਹੋਣ ਕਾਰਨ ਇਕ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ।
Publish Date: Sun, 12 Oct 2025 05:37 PM (IST)
Updated Date: Sun, 12 Oct 2025 05:42 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਥਾਣਾ ਮੁਕੰਦਪੁਰ ਦੇ ਅਧੀਨ ਆਉਂਦੇ ਪਿੰਡ ਮਹਿਰਮਪੁਰ ਦੇ ਸਿਵਿਆਂ ਦੇ ਕੋਲ ਸੜਕ 'ਚ ਪਏ ਟੋਏ 'ਚੋਂ ਸਲਿਪ ਹੋਣ ਕਾਰਨ ਇਕ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਪਿੰਡ ਵਾਸੀ ਸਰਪੰਚ ਰਵਿੰਦਰ ਸਿੰਘ, ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਖਾਨਖਾਨਾ ਵਾਸੀ ਸੁਖਵਿੰਦਰ ਸਿੰਘ ਕਾਲੀ ਰਾਏ ਉਰਫ ਸੁੱਖ ਰਾਏ (30 ਸਾਲ) ਪੁੱਤਰ ਜੋਗਾ ਸਿੰਘ ਅਤੇ ਗਗਨਪ੍ਰੀਤ ਸਿੰਘ ਉਰਫ ਗੱਗੂ ਟਾਂਕ (20 ਸਾਲ) ਪੁੱਤਰ ਦਵਿੰਦਰ ਸਿੰਘ ਦੋਵੇਂ ਇਕ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਪਣੇ ਖੂਹ ਤੋਂ ਪਿੰਡ ਵੱਲ ਜਾ ਰਹੇ ਸੀ ਕਿ ਮਹਿਰਮਪੁਰ ਸ਼ਮਸ਼ਾਨ ਘਾਟ ਨੇੜੇ ਸੜਕ 'ਚ ਪਏ ਇਕ ਟੋਏ 'ਚੋਂ ਲੰਘਦਿਆਂ ਮੋਟਰਸਾਇਕਲ ਸਲਿੱਪ ਹੋਣ ਕਾਰਨ ਦੋਵੇਂ ਨੌਜਵਾਨ ਸਮੇਤ ਮੋਟਰਸਾਈਕਲ ਸੜਕ ਕਿਨਾਰੇ ਖੜ੍ਹੇ ਦਰੱਖਤ ਵਿਚ ਵੱਜੇ।
ਜਿਸ ਕਾਰਨ ਮੌਕੇ 'ਤੇ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਨੌਜਵਾਨ ਦੀ ਵੀ ਮੌਤ ਹੋ ਗਈ ਹੈ। ਇਸ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਦੀ ਖ਼ਬਰ ਸੁਣ ਕੇ ਪਿੰਡ ਵਿਚ ਸ਼ੋਕ ਦੀ ਲਹਿਰ ਹੈ। ਪਿੰਡ ਵਾਸੀਆਂ ਅਨੁਸਾਰ ਸੁਖਨਿੰਦਰ ਸਿੰਘ ਵਿਆਹਿਆ ਹੋਇਆ ਸੀ ਪਰ ਉਸ ਦਾ ਪਤਨੀ ਨਾਲ ਤਲਾਕ ਹੋ ਚੁਕਿਆ ਸੀ। ਜਦਕਿ ਦੂਜਾ ਨੌਜਵਾਨ ਅਣਵਿਆਹਿਆ ਸੀ। ਪੁਲਿਸ ਨੇ ਦੋਹਾਂ ਨੌਜਵਾਨਾਂ ਦੀਆਂ ਦੇਹਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬੰਗਾ ਵਿਖੇ ਰਖਵਾ ਦਿੱਤਾ ਗਿਆ ਹੈ। ਪੁਲਿਸ ਥਾਣਾ ਮੁਕੰਦਪੁਰ ਦੇ ਏਐੱਸਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 7 ਵਜੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਜਾਣਕਾਰੀ ਮਿਲਦਿਆਂ ਦੋਹਾਂ ਮ੍ਰਿਤਕਾਂ ਦੀ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਉਪਰੰਤ ਧਾਰਾ 174 ਤਹਿਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।