ਰੋਟਰੀ ਕਲੱਬ ਵੱਲੋਂ ਵੋਕੇਸ਼ਨਲ ਕੰਪਿਊਟਰ ਟ੍ਰੇਨਿੰਗ ਦੀ ਸ਼ੁਰੂਆਤ
ਰੋਟਰੀ ਕਲੱਬ ਵਲੋਂ ਵੋਕੇਸ਼ਨਲ ਕੰਪਿਊਟਰ ਟਰੇਨਿੰਗ ਦੀ ਸ਼ੁਰੂਆਤ
Publish Date: Sun, 03 May 2026 06:28 PM (IST)
Updated Date: Sun, 03 May 2026 06:29 PM (IST)

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ ਨੰਗਲ : ਸਮਾਜ ਸੇਵੀ ਸੰਸਥਾਂ ਰੋਟਰੀ ਕਲੱਬ ਭਾਖੜਾ ਨੰਗਲ ਵੱਲੋਂ ਸ਼ੁਰੂ ਕੀਤੇ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਰੋਟਰੀ ਕਲੱਬ ਵੱਲੋਂ ਇਲਾਕੇ ਦੇ ਲੋੜਵੰਦ ਨੌਜਵਾਨ ਲੜਕੇ-ਲੜਕੀਆਂ ਲਈ ਰੋਟਰੀ ਭਵਨ ਨੰਗਲ ਵਿਖੇ ਵੋਕੇਸ਼ਨਲ ਕੰਪਿਊਟਰ ਕੋਰਸ਼ਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਪ੍ਰਵੇਸ਼ ਸੋਨੀ ਨੇ ਦੱਸਿਆ ਕਿ ਸ਼ੁਰੂ ਕੀਤੇ ਵੋਕੇਸ਼ਨਲ ਕੰਪਿਊਟਰ ਕੋਰਸਾ ਵਿੱਚ ਸ਼ਾਰਟ ਟਰਮ ਕੋਰਸਾ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਕੰਪਿਊਟਰ ਦੀ ਬੁਨਿਆਦੀ ਜਾਣਕਾਰੀ, ਟਾਈਪਿੰਗ, ਇੰਟਰਨੈੱਟ ਦੀ ਵਰਤੋਂ, ਵੈੱਬ ਡਿਜਾਇਨਿੰਗ, ਕੰਪਿਊਟਰ ਲੈੱਗੂਅਜ਼ ਆਦਿ ਕੋਰਸ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕੰਪਿਊਟਰ ਕੋਰਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਤਕਨੀਕੀ ਯੁੱਗ ਦੇ ਹਾਣੀ ਬਣਾਉਣਾ ਅਤੇ ਡਿਜੀਟਲ ਦੁਨੀਆ ਨਾਲ ਜੋੜਨਾ, ਦਫ਼ਤਰੀ ਕੰਮਾਂ ਲਈ ਤਿਆਰ ਕਰਨਾ ਹੈ। ਜਿਸ ਨਾਲ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਜਾਂ ਨੌਕਰੀ ਦੇ ਕਾਬਿਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਭਾਖੜਾ ਨੰਗਲ ਭਵਿੱਖ ਵਿੱਚ ਵੀ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਜਾਰੀ ਰੱਖੇਗਾ। ਇਸ ਮੌਕੇ ਕਲੱਬ ਪ੍ਰਧਾਨ ਪ੍ਰਵੇਸ਼ ਸੋਨੀ, ਸੈਕਟਰੀ ਬਲਜਿੰਦਰ ਸਿੰਘ, ਸਾਬਕਾ ਅਸਿਸਟੈਂਟ ਗਵਰਨਰ ਪ੍ਰਦੀਪ ਸੋਨੀ, ਐਡਵੋਕੇਟ ਅਮਨ ਬਜਾਜ, ਵਿਨਾਲ ਸੇਠ, ਯੋਗੇਸ਼ ਨਾਗਪਾਲ, ਰੋਟਰੀ ਕਲੱਬ ਦੇ ਹੋਰ ਮੈਂਬਰ, ਕੰਪਿਊਟਰ ਅਧਿਆਪਕ ਵਿਜੇ ਕੁਮਾਰ ਅਤੇ ਦਵਿੰਦਰ ਰਾਣਾ ਆਦਿ ਹਾਜ਼ਰ ਸਨ।