20 ਤੱਕ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲੀ ਤਾਂ ਕੀਤਾ ਜਾਵੇਗਾ ਘਿਰਾਓ : ਬਡਾਲੀ
ਗੰਨੇ ਦੀ ਬਕਾਇਆ ਰਾਸ਼ੀ 20 ਮਈ ਤੱਕ ਨਾ ਮਿਲੀ ਤਾਂ 22 ਮਈ ਨੂੰ ਮਿੱਲ ਦਾ ਘਿਰਾਓ ਕੀਤਾ ਜਾਵੇਗਾ: ਬਡਾਲੀ
Publish Date: Sat, 16 May 2026 04:57 PM (IST)
Updated Date: Sat, 16 May 2026 04:57 PM (IST)

ਪੰਜਾਬੀ ਜਾਗਰਣ ਟੀਮ, ਮੋਰਿੰਡਾ : ਭਾਰਤੀ ਕਿਸਾਨ ਕਾਦੀਆਂ ਜ਼ਿਲ੍ਹਾ ਰੂਪਨਗਰ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਸ਼ਨੀਵਾਰ ਨੂੰ ਗੁਰਦੁਆਰਾ ਕੰਘਾ ਸਾਹਿਬ ਦੁਲਚੀ ਮਾਜਰਾ ਵਿਖੇ ਕੀਤੀ ਜਿਸ ਵਿਚ ਕਿਸਾਨੀ ਮਸਲਿਆਂ ‘ਤੇ ਗੱਲ ਕਰਦਿਆਂ ਸ਼ੂਗਰ ਮਿੱਲ ਮੋਰਿੰਡਾਂ ਵੱਲੋਂ ਕਿਸਾਨਾਂ ਦੀ ਬਕਾਇਆ ਖੜੀ ਕਰੋੜਾ ਰੁਪਏ ਦੀ ਅਦਾਇਗੀ 20 ਮਈ ਤੱਕ ਨਾ ਕੀਤੀ ਗਈ ਤਾਂ 22 ਮਈ ਨੂੰ ਸ਼ੂਗਰ ਮਿੱਲ ਦਾ ਘਿਰਾਓ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਬਡਾਲੀ ਨੇ ਕਿਹਾਕਿ ਗੰਨੇ ਦੀ ਬਕਾਇਆ ਰਾਸ਼ੀ 24 ਤੋਂ 25 ਕਰੋੜ ਦੇ ਕਰੀਬ ਬਣਦੀ ਹੈ ਅਜੈ ਤੱਕ ਕਿਸਾਨਾਂ ਨੂੰ ਪ੍ਰਾਪਤ ਨਹੀ ਹੋਈ। ਉਨ੍ਹਾਂ ਕਿਹਾਕਿ ਕਿਸਾਨਾਂ ਨੇ ਅਗਲੀ ਫਸਲ ਦੀ ਬਿਜਾਈ ਲਈ ਬੀਜ਼ ਖਾਦਾ ਤੇ ਹੋਰ ਖਰਚਾਂ ਕਰਨਾਂ ਹੁੰਦਾ ਹੈ ਉੱਧਰ ਗੰਨੇ ਦੇ ਪੈਸੇ ਨਾ ਮਿਲਣ ਕਾਰਨ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾਕਿ ਗੰਨੇ ਦੀ ਫਸਲ ਵੱਲ ਕਿਸਾਨਾਂ ਬੜੇ ਔਖੇ ਮੁੜੇ ਹਨ ਕਿਉਕਿ ਪਹਿਲਾਂ ਵੀ ਗੰਨੇ ਦੀ ਪੈਮੇਟ ਮਿੱਲ ਵੱਲੋਂ ਸਹੀ ਸਮਾਂ ‘ਤੇ ਨਾ ਮਿਲਣ ਕਾਰਨ ਮੁੱਖ ਮੋੜਿਆ ਸੀ ਹੁਣ ਜੇਕਰ ਪੈਸੇ ਨਾ ਮਿਲੇ ਤਾਂ ਕਿਸਾਨ ਗੰਨੇ ਦੀ ਕਾਸ਼ਤ ਨਹੀ ਕਰੇਗਾਂ। ਆਗੂ ਨੇ ਕਿਹਾਕਿ ਪੰਜਾਬ ਦੀ ਕਿਸਾਨਾ ਨੂੰ ਖ਼ਤਮ ਕਰਨ ਲਈ ਪੰਜਾਬ ਵਿਰੋਧੀ ਤਾਕਤਾਂ ਕੰਮ ਕਰ ਰਹੀਆ ਹਨ ਪਰ ਉਨ੍ਹਾਂ ਦੇ ਮਨਸੂਬੇ ਕਦੇ ਵੀ ਪੂਰੇ ਨਹੀ ਹੋਣਗੇ। ਉਨ੍ਹਾਂ ਕਿਹਾਕਿ ਕੇਂਦਰ ਸਰਕਾਰ ਨੇ ਬੀਤੇ ਦਿਨ ਪੈਟਰੋਲ ਤੇ ਡੀਜ਼ਲ ਦਾ ਤਿੰਨ ਰੁਪਏ ਰੇਟ ਵਧਾ ਦਿੱਤਾ ਹੈ ਉੱਧਰ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਜਿਸ ਵਿਚ ਡੀਜ਼ਲ ਦੀ ਵੱਧ ਖਪਤ ਹੁੰਦੀ ਹੈ। ਮੀਟਿੰਗ ਵਿਚ ਕਿਸਾਨ ਆਗੂਆ ਨੇ ਚੰਡੀਗੜ੍ਹ ਵਿਖੇ ਕਿਸਾਨਾਂ ਤੇ ਹੋਏ ਲਾਠੀ ਚਾਰਜ ਦੀ ਵੀ ਨਿਖੇਧੀ ਕੀਤੀ ਗਈ। ਮੀਟਿੰਗ ਵਿਚ ਬਲਾਕ ਪ੍ਰਧਾਨ ਮੋਰਿੰਡਾ ਅਮਰਜੀਤ ਸਿੰਘ, ਬਲਾਕ ਪ੍ਰਧਾਨ ਰੋਪੜ ਮੋਹਰ ਸਿੰਘ ਖਾਬੜਾ, ਜਨਰਲ ਸਕੱਤਰ ਮਾਸਟਰ ਸੁਖਦੀਪ ਸਿੰਘ ਪਪਰਾਲੀ, ਅਮਰਜੀਤ ਸਿੰਘ, ਮੀਤ ਪ੍ਰਧਾਨ ਜਸਵੰਤ ਸਿੰਘ ਗੇਕੀ ਖਾਬੜਾ, ਸੀਨੀਅਰ ਮੀਤ ਪ੍ਰਧਾਨ ਗੁਰਪਾਲ ਸਿੰਘ ਬਡਾਲੀ, ਜਰਨੈਲ ਸਿੰਘ ਸਰਕਲ ਪ੍ਰਧਾਨ ਕੁਰਾਲੀ, ਬਲਵਿੰਦਰ ਸਿੰਘ ਰਾਜੀ ਭਾਗੋਵਾਲ, ਹਰਬੰਸ ਸਿੰਘ ਬੰਨ ਮਾਜਰਾ ,ਚੌਧਰੀ ਸੋਤਲ ਆਦਿ ਹਾਜਰ ਸਨ।