ਪੱਤਰ ਪ੍ਰਰੇਰਕ, ਮੋਰਿੰਡਾ: ਏਂਜਲਸ ਵਰਲਡ ਸਕੂਲ, ਮੋਰਿੰਡਾ ਦੀ ਸਕੇਟਿੰਗ ਟੀਮ ਦੇ ਸੱਤ ਵਿਦਿਆਰਥੀ ਪੰਜਾਬ ਸਟੇਟ ਲੈਵਲ ਦੇ ਮੁਕਾਬਲਿਆਂ ਲਈ ਚੁਣੇ ਗਏ ਹਨ। ਇਹ ਮੁਕਾਮ ਉਹਨਾਂ ਨੇ ਰੋਪੜ ਜਿਲਾ ਮੁਕਾਬਲੇ ਵਿੱਚ। ਜਿੱਤ ਕੇ ਹਾਸਲ ਕੀਤਾ ਹੈ। ਇਸ ਸਬੰਧੀ ਸਕੂਲ ਪਿੰ੍ਸੀਪਲ ਦੀਪਿਕਾ ਸ਼ਰਮਾ ਨੇ ਦੱਸਿਆ ਕਿ ਜਿਲਾ ਪੱਧਰ ਦੇ ਸਕੇਟਿੰਗ ਮੁਕਾਬਲੇ 15 ਦਸੰਬਰ 2022 ਨੂੰ ਗਾਂਧੀ ਨੈਸ਼ਨਲ ਪਬਲਿਕ ਸਕੂਲ ਰੋਪੜ ਵਿਖੇ ਕਰਵਾਏ ਗਏ। ਇਹ ਮੁਕਾਬਲੇ ਅੰਡਰ 14, ਅੰਡਰ 17 ਦੇ ਵਿਦਿਆਰਥੀਆਂ ਵਿੱਚ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਏਂਜਲਸ ਵਰਲਡ ਸਕੂਲ ਦੇ ਅੰਦਰ 17 ਦੇ ਮੁਕਾਬਲਿਆਂ ਵਿੱਚ ਕੁੰਵਰਵੀਰ ਸਿੰਘ ਨੇ 500 ਮੀਟਰ ਮੁਕਾਬਲਿਆਂ ਵਿੱਚ ਪਹਿਲਾ ਸਥਾਨ, ਕਰਨਪ੍ਰਰੀਤ ਸਿੰਘ ਨੇ 1000 ਮੀਟਰ ਮੁਕਾਬਲਿਆਂ ਵਿੱਚ ਦੂਜਾ ਸਥਾਨ ਅਤੇ ਹਰਨੂਰ ਕੌਰ ਨੇ 500 ਮੀਟਰ ਅਤੇ 1000 ਮੀਟਰ ਦੇ ਦੋਨੋਂ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਸ਼ਾਨਦਾਰ ਜਿੱਤ ਪ੍ਰਰਾਪਤ ਕੀਤੀ। ਹਰਨੂਰ ਕੌਰ

ਪੱਤਰ ਪ੍ਰਰੇਰਕ, ਮੋਰਿੰਡਾ: ਏਂਜਲਸ ਵਰਲਡ ਸਕੂਲ, ਮੋਰਿੰਡਾ ਦੀ ਸਕੇਟਿੰਗ ਟੀਮ ਦੇ ਸੱਤ ਵਿਦਿਆਰਥੀ ਪੰਜਾਬ ਸਟੇਟ ਲੈਵਲ ਦੇ ਮੁਕਾਬਲਿਆਂ ਲਈ ਚੁਣੇ ਗਏ ਹਨ। ਇਹ ਮੁਕਾਮ ਉਹਨਾਂ ਨੇ ਰੋਪੜ ਜਿਲਾ ਮੁਕਾਬਲੇ ਵਿੱਚ। ਜਿੱਤ ਕੇ ਹਾਸਲ ਕੀਤਾ ਹੈ। ਇਸ ਸਬੰਧੀ ਸਕੂਲ ਪਿੰ੍ਸੀਪਲ ਦੀਪਿਕਾ ਸ਼ਰਮਾ ਨੇ ਦੱਸਿਆ ਕਿ ਜਿਲਾ ਪੱਧਰ ਦੇ ਸਕੇਟਿੰਗ ਮੁਕਾਬਲੇ 15 ਦਸੰਬਰ 2022 ਨੂੰ ਗਾਂਧੀ ਨੈਸ਼ਨਲ ਪਬਲਿਕ ਸਕੂਲ ਰੋਪੜ ਵਿਖੇ ਕਰਵਾਏ ਗਏ। ਇਹ ਮੁਕਾਬਲੇ ਅੰਡਰ 14, ਅੰਡਰ 17 ਦੇ ਵਿਦਿਆਰਥੀਆਂ ਵਿੱਚ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਏਂਜਲਸ ਵਰਲਡ ਸਕੂਲ ਦੇ ਅੰਦਰ 17 ਦੇ ਮੁਕਾਬਲਿਆਂ ਵਿੱਚ ਕੁੰਵਰਵੀਰ ਸਿੰਘ ਨੇ 500 ਮੀਟਰ ਮੁਕਾਬਲਿਆਂ ਵਿੱਚ ਪਹਿਲਾ ਸਥਾਨ, ਕਰਨਪ੍ਰਰੀਤ ਸਿੰਘ ਨੇ 1000 ਮੀਟਰ ਮੁਕਾਬਲਿਆਂ ਵਿੱਚ ਦੂਜਾ ਸਥਾਨ ਅਤੇ ਹਰਨੂਰ ਕੌਰ ਨੇ 500 ਮੀਟਰ ਅਤੇ 1000 ਮੀਟਰ ਦੇ ਦੋਨੋਂ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਸ਼ਾਨਦਾਰ ਜਿੱਤ ਪ੍ਰਰਾਪਤ ਕੀਤੀ। ਹਰਨੂਰ ਕੌਰ ਨੇ ਵਨ ਲੈਪ ਰੋਡ ਰੇਸ ਵਿੱਚ ਵੀ ਭਾਗ ਲਿਆ। ਅੰਡਰ 14 ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਯੁਵਰਾਜ ਸਿੰਘ ਅਤੇ ਜੈਦੀਪ ਸਿੰਘ ਢੀਂਡਸਾ ਨੇ 500 ਮੀਟਰ ਦੇ ਮੁਕਾਬਲਿਆਂ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ, ਗੁਰਕਰਨ ਸਿੰਘ ਅਤੇ ਰਾਜਵੀਰ ਸਿੰਘ ਨੇ 1000 ਮੀਟਰ ਸਕੇਟਿੰਗ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਦੂਜਾ ਸਥਾਨ ਪ੍ਰਰਾਪਤ ਕੀਤਾ । ਜਿਲ੍ਹਾ ਪੱਧਰੀ ਮੁਕਾਬਲੇ ਜਿੱਤ ਕੇ ਉਹਨਾਂ ਨੇ ਸਟੇਟ ਲੈਵਲ ਦੇ ਮੁਕਾਬਲਿਆਂ ਵਿੱਚ ਆਪਣੀ ਪਕੜ ਮਜ਼ਬੂਤ ਕਰ ਲਈ ਹੁਣ ਇਹ ਵਿਦਿਆਰਥੀ ਸਟੇਟ ਲੈਵਲ ਦੇ ਮੁਕਾਬਲਿਆਂ ਨੂੰ ਜਿੱਤਣ ਲਈ ਪੂਰੀ ਕੋਸ਼ਸ਼ਿ ਕਰਨਗੇ ਜੋ ਕਿ ਪਟਿਆਲਾ ਵਿੱਚ ਹੋਣਗੇ।ਪਿੰ੍ਸੀਪਲ ਦੀਪਿਕਾ ਸ਼ਰਮਾ ਨੇ ਸਕੇਟਿੰਗ ਟੀਮ ਦੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਸਕੂਲ ਦੇ ਸਮੁੱਚੇ ਵਿਦਿਆਰਥੀਆਂ ਨੂੰ ਇਸੇ ਤਰਾਂ੍ਹ ਅੱਗੇ ਵਧ ਕੇ ਜਿੱਤਾਂ ਹਾਸਲ ਕਰਨ ਲਈ ਪੇ੍ਰਿਤ ਕੀਤਾ। ਉਨਾਂ੍ਹ ਨੇ ਕਿਹਾ ਕਿ ਮੇਰੇ ਸਕੂਲ ਦੇ ਵਿਦਿਆਰਥੀ ਭਵਿੱਖ ਵਿੱਚ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੀ ਵੀ ਪ੍ਰਤੀਨਿਧਤਾ ਕਰਨਗੇ । ਉਹਨਾਂ ਨੇ ਸਕੂਲ ਦੇ ਸਮੁੱਚੇ ਵਿਦਿਆਰਥੀਆਂ ਨੂੰ ਇਸੇ ਤਰਾਂ੍ਹ ਅੱਗੇ ਵਧ ਕੇ ਜਿੱਤਾਂ ਹਾਸਲ ਕਰਨ ਲਈ ਪੇ੍ਰਿਤ ਕੀਤਾ।
ਫ਼ੋਟੋ- 16 ਆਰਪੀਆਰ-09
ਕੈਪਸ਼ਨ- ਸਟੇਟ ਲੈਵਲ ਲਈ ਚੁਣੇ ਗਏ ਵਿਦਿਆਰਥੀ ਪਿ੍ਰੰਸੀਪਲ ਦੀਪਿਕਾ ਸ਼ਰਮਾ ਨਾਲ।