Ropar News : 500 ਮੀਟਰ ਦੂਰ ਤੱਕ ਘੜੀਸ ਕੇ ਲੈ ਗਿਆ ਟਰੱਕ, ਸ੍ਰੀ ਅਨੰਦਪੁਰ ਸਾਹਿਬ- ਰੂਪਨਗਰ ਮਾਰਗ 'ਤੇ ਵਾਪਰੇ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ
ਮੌਕੇ 'ਤੇ ਇਕੱਤਰ ਹੋਏ ਲੋਕਾਂ ਵੱਲੋਂ ਦੱਸਿਆ ਗਿਆ ਕਿ ਇਹ ਨਜ਼ਦੀਕੀ ਪਿੰਡ ਸ਼ਾਹਪੁਰ ਜਿਲਾ ਰੂਪਨਗਰ ਦਾ ਵਿਅਕਤੀ ਗੁਰਦੇਵ ਸਿੰਘ ਦੇਬੀ ਹੈ ਜੋ ਆਟੋ ਇਲੈਕਟ੍ਰਿਕ ਦਾ ਮਿਸਤਰੀ । ਮੌਕੇ 'ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵੱਲੋਂ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਈ ਸ੍ਰੀ ਅਨੰਦਪੁਰ ਸਾਹਿਬ ਭੇਜਿਆ ਗਿਆ ਅਤੇ ਵਿਅਕਤੀ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ।
Publish Date: Sun, 12 Apr 2026 09:03 PM (IST)
Updated Date: Sun, 12 Apr 2026 09:06 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਰੂਪ ਨਗਰ ਮੁੱਖ ਮਾਰਗ ਤੇ ਨੱਕੀਆਂ ਪੈਟਰੋਲ ਪੰਪ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਸੜਕੀ ਹਾਦਸਾ ਇੰਨਾ ਭਿਆਨਕ ਸੀ ਕੀ ਟਰੱਕ ਵਿਅਕਤੀ ਨੂੰ 500 ਮੀਟਰ ਤੋਂ ਦੂਰ ਘੜੀਸਦਾ ਹੋਇਆ ਲੈ ਗਿਆ।
ਇਸ ਸੜਕੀ ਹਾਦਸੇ ਵਿੱਚ ਉਕਤ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਹਾਦਸੇ ਕਾਰਨ ਵਿਅਕਤੀ ਦੀ ਲਾਸ਼ ਸੜਕ ਤੇ ਬੁਰੀ ਤਰ੍ਹਾਂ ਰਗੜੀ ਗਈ। ਇਸ ਸੜਕ ਹਾਦਸੇ ਤੋਂ ਬਾਅਦ ਟਰੱਕ ਚਾਲਕ ਟਰੱਕ ਸਮੇਤ ਫਰਾਰ ਹੋ ਗਿਆ ਮੌਕੇ ਤੇ ਇਕੱਤਰ ਲੋਕਾਂ ਵੱਲੋਂ ਪੁਲਿਸ ਅਤੇ ਐੱਸਐੱਸਐੱਫ ਟੀਮ ਨੂੰ ਸੂਚਿਤ ਕੀਤਾ ਗਿਆ।
ਕੁਝ ਹੀ ਸਮੇਂ ਵਿੱਚ ਐੱਸਐੱਸਐੱਫ ਟੀਮ ਅਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੇ ਪੁਲਿਸ ਅਧਿਕਾਰੀ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਗਏ। ਜਾਣਕਾਰੀ ਅਨੁਸਾਰ ਇਹ ਵਿਅਕਤੀ ਆਪਣੀ ਸਕੂਟਰੀ ਨੰਬਰ ਪੀ ਬੀ 71 ਏ 3548 'ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਕੀ ਪਿੱਛੋਂ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਟੱਕਰ ਤੋਂ ਬਾਅਦ ਇਹ ਵਿਅਕਤੀ ਟਰੱਕ ਦੇ ਥੱਲੇ ਆ ਗਿਆ ਅਤੇ 500 ਮੀਟਰ ਤੋਂ ਵੱਧ ਦੂਰੀ ਤੱਕ ਘੜੀਸਦਾ ਗਿਆ।
ਮੌਕੇ 'ਤੇ ਇਕੱਤਰ ਹੋਏ ਲੋਕਾਂ ਵੱਲੋਂ ਦੱਸਿਆ ਗਿਆ ਕਿ ਇਹ ਨਜ਼ਦੀਕੀ ਪਿੰਡ ਸ਼ਾਹਪੁਰ ਜਿਲਾ ਰੂਪਨਗਰ ਦਾ ਵਿਅਕਤੀ ਗੁਰਦੇਵ ਸਿੰਘ ਦੇਬੀ ਹੈ ਜੋ ਆਟੋ ਇਲੈਕਟ੍ਰਿਕ ਦਾ ਮਿਸਤਰੀ । ਮੌਕੇ 'ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵੱਲੋਂ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਈ ਸ੍ਰੀ ਅਨੰਦਪੁਰ ਸਾਹਿਬ ਭੇਜਿਆ ਗਿਆ ਅਤੇ ਵਿਅਕਤੀ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ।
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕੀ ਮੋਕੇ ਤੇ ਇਕੱਠੇ ਹੋ ਗਏ ਲੋਕਾਂ ਦੇ ਬਿਆਨ ਲਏ ਜਾਣਗੇ ਅਤੇ ਜਲਦ ਹੀ ਟਰੱਕ ਤੇ ਚਾਲਕ ਨੂੰ ਪਕੜ ਲਿਆ ਜਾਏਗਾ। ਕਾਬਲੇ ਗੌਰ ਹੈ ਕੀ ਵਿਸਾਖੀ ਦਾ ਤਿਉਹਾਰ ਆ ਰਿਹਾ ਹੈ ਤੇ ਸੜਕਾਂ ਤੇ ਆਵਾਜਾਈ ਬਹੁਤ ਜਿਆਦਾ ਹੈ।