ਜੀ੍ਟੀਯੂ ਵੱਲੋਂ ਸਿੱਖਿਆ ਭਵਨ ਮੋਹਾਲੀ ਵਿਖੇ ਰੋਸ ਰੈਲੀ ਕੱਲ੍ਹ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸਿੱਖਿਆ ਭਵਨ ਮੋਹਾਲੀ ਵਿਖੇ ਰੋਸ ਰੈਲੀ ਭਲਕੇ
Publish Date: Sun, 31 May 2026 03:51 PM (IST)
Updated Date: Mon, 01 Jun 2026 04:02 AM (IST)

ਜ਼ਿਲ੍ਹਾ ਰੂਪਨਗਰ ਚੋਂ ਸੈਂਕੜੇ ਅਧਿਆਪਕ ਰੈਲੀ ’ਚ ਕਰਨਗੇ ਸ਼ਮੂਲੀਅਤ : ਸਸਕੌਰ, ਭੰਗੂ ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਅਧਿਆਪਕ ਵਰਗ ਦੀਆਂ ਮੰਗਾਂ ਦੀ ਪੂਰਤੀ ਲਈ ਸਮੁੱਚੇ ਪੰਜਾਬ ਚੋਂ ਹਜ਼ਾਰਾਂ ਅਧਿਆਪਕ ਭਲਕੇ 2 ਜੂਨ ਨੂੰ ਸਿੱਖਿਆ ਭਵਨ ਮੋਹਾਲੀ ਸਾਹਮਣੇ ਵਿਸ਼ਾਲ ਰੋਸ ਰੈਲੀ ਅਤੇ ਮੁਜ਼ਾਹਰਾ ਕਰਨਗੇ। ਇਹ ਜਾਣਕਾਰੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ ਅਤੇ ਜਨਰਲ ਸਕੱਤਰ ਧਰਮਿੰਦਰ ਸਿੰਘ ਭੰਗੂ ਨੇ ਜਥੇਬੰਦੀ ਦੀ ਹੋਈ ਵਰਚੂਅਲ ਮੀਟਿੰਗ ਤੋਂ ਬਾਅਦ ਦਿੰਦਿਆਂ ਕਿਹਾ ਕਿ ਸਰਕਾਰ ਅਧਿਆਪਕ ਮਸਲਿਆਂ ਨੂੰ ਹੱਲ ਕਰਨ ਅਤੇ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮਾਂ ਤੋਂ ਰਾਹਤ ਨਾ ਦੇਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ, ਪੁਰਾਣੇ ਸਕੇਲ ਅਤੇ ਭੱਤੇਆ ਦੀ ਬਹਾਲੀ, ਅਧਿਆਪਕਾ ਨੂੰ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾਉਣਾ, ਵੱਖ-ਵੱਖ ਕੈਟਾਗਿਰੀ ਦੇ ਅਧਿਆਪਕਾ ਦੀਆਂ ਪਰਮੋਸ਼ਨਾ ,ਮੈਰਿਟ ਦੇ ਅਧਾਰ ਤੇ ਬਦਲੀਆਂ, ਬਾਡਰ ਏਰੀਆ ਭੱਤਾ ਅਤੇ ਪੇਂਡੂ ਏਰੀਆਂ ਭੱਤਾ ਦੀ ਬਹਾਲੀ, ਛੇਵਾਂ ਪੇ ਕਮਿਸ਼ਨ ਲਾਗੂ ਹੋਣ ਸਮੇਂ ਬਣੀ ਜ਼ਿਲ੍ਹਾ ਪ੍ਰੀਸ਼ਦਾ ਤੋਂ ਆਏ ਅਧਿਆਪਕਾਂ ਦੀ ਆਪਸੀ ਸੀਨੀਅਰ ਜੂਨੀਅਰ ਪੇਅ ਅਨਾਮਲੀ ਦੂਰ ਕਰਨ, ਸਕੂਲਾਂ ’ਚ ਪਈਆਂ ਖਾਲੀ ਅਸਾਮੀਆਂ ਨੂੰ ਭਰਨ, ਨਵੀਂ ਸਿੱਖਿਆ ਨੀਤੀ ਰੱਦ ਕਰਾਉਣ ਲਈ ਤੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਉਣ ,ਸਿੱਖਿਆ ਪ੍ਰੋਵਾਈਡਰ, ਈਜੀਐਸ. ਵਲੰਟੀਅਰ, ਐਸਟੀਆਰ. ਅਧਿਆਪਕਾ ਅਤੇ ਐੱਨਐਸਕਿਉਐਫ ਵੋਕੇਸ਼ਨਲ ਟ੍ਰੇਨਰਾਂ ਨੂੰ ਸਿੱਖਿਆ ਵਿਭਾਗ ’ਚ ਲਿਆ ਕੇ ਰੈਗੂਲਰ ਕਰਨ ਆਦਿ ਮੰਗਾਂ ਨੂੰ ਲੈ ਕੇ ਦੋ ਜੂਨ ਸਮੁੱਚੇ ਪੰਜਾਬ ਦੇ ਅਧਿਆਪਕ ਵੱਡੀ ਗਿਣਤੀ ਵਿਚ ਸਿੱਖਿਆ ਭਵਨ ਮੋਹਾਲੀ ਵਿਖੇ ਆਪਣੇ ਰੋਹ ਦਾ ਪ੍ਰਗਟਾਵਾ ਕਰਨਗੇ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਇਸ ਮੁਜਾਹਰੇ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕੁਲਵੀਰ ਸਿੰਘ ਕੰਧੋਲਾ, ਗੁਰਚਰਨ ਆਲੋਵਾਲ ,ਗੁਰਪ੍ਰੀਤ ਸਿੰਘ ਹੀਰਾ, ਅਵਨੀਤ ਚੱਢਾ, ਅਵਤਾਰ ਸਿੰਘ ਜਵੰਧਾ, ਕੁਲਦੀਪ ਸਿੰਘ ਗਿੱਲ ,ਗੁਰਪ੍ਰੀਤ ਸਿੰਘ ਹੈਪੀ ਗਿੱਲ, ਕੇਸਰ ਸਿੰਘ ਲੈਹੜੀਆਂ, ਦਵਿੰਦਰ ਸਿੰਘ ਸਮਾਣਾ, ਇੱਕਬਾਲ ਸਿੰਘ ਹਾਫਿਜ਼ਾਬਾਦ ,ਗੁਰਦੀਪ ਸਿੰਘ ਖਾਬੜਾ, ਜਗਦੀਪ ਸਿੰਘ ਝੱਲੀਆਂ, ਮਹਿੰਦਰਪਾਲ ਸਿੰਘ ਖੇੜੀ, ਗੁਰਪ੍ਰੀਤ ਸਿੰਘ ਖੇੜੀ, ਸਤੀਸ਼ ਕੁਮਾਰ, ਰੂਪ ਚੰਦ ਸਲੌਰਾ, ਸੁਰਿੰਦਰ ਸਿੰਘ ਚੱਕ ਢੇਰਾ, ਦਵਿੰਦਰ ਸਿੰਘ ਚਨੌਲੀ, ਸੰਜੀਵ ਕੁਮਾਰ ਮੋਠਾਪੁਰ, ਅਸ਼ੋਕ ਕੁਮਾਰ ਨੂਰਪਰ, ਵਿਕਾਸ ਸੋਨੀ ਅਨੰਦਪੁਰ ਸਾਹਿਬ, ਕਮਲ ਸਹਿਗਲ, ਜਸਕਰਨ ਸਿੰਘ ਕੀਰਤਪੁਰ ਸਾਹਿਬ, ਇੰਦਰਜੀਤ ਸਿੰਘ ਥਲੀ,ਅੰਮ੍ਰਿਤ ਸੈਣੀ ਨੰਗਲ , ਹਰਮੇਸ਼ ਸੈਣੀ ਆਦਿ ਹਾਜ਼ਰ ਸਨ।