ਸਲਾਹਪੁਰ ’ਚ ਸੰਸਕਾਰ ਕਰਨ ਵਾਲੀ ਭੱਠੀ ਚੋਰੀ
ਪਿੰਡ ਸਲਾਹਪੁਰ ’ਚ ਸੰਸਕਾਰ ਕਰਨ ਵਾਲੀ ਭੱਠੀ ਹੋਈ ਚੋਰੀ
Publish Date: Sun, 17 May 2026 06:59 PM (IST)
Updated Date: Mon, 18 May 2026 04:13 AM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ-ਬਹਿਰਾਮਪੁਰ : ਚੋਰ ਇਸ ਇਸ ਹੱਦ ਤੱਕ ਚਲੇ ਜਾਣਗੇ ਕਿ ਮੁਰਦੇ ਫੂਕਣ ਵਾਲੀਆ ਭੱਠੀਆਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਸਕਦੇ ਹਨ, ਇਹ ਚਿੰਤਾ ਦਾ ਵਿਸ਼ਾ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਤੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਸਲਾਹਪੁਰ ਦੇ ਸ਼ਮਸ਼ਾਨਘਟ ਵਿੱਚੋ ਮੁਰਦਾ ਸਾੜਨ ਵਾਲੀ ਭੱਠੀ ਚੋਰੀ ਹੋਣ ਦਾ ਸਮਾਚਾਰ ਮਿਲਿਆ। ਜਾਣਕਾਰੀ ਦਿੰਦਿਆ ਸਰਪੰਚ ਭੁਪਿੰਦਰ ਕੌਰ, ਅਜਮੇਰ ਸਿੰਘ, ਭੁਪਿੰਦਰ ਸਿੰਘ ਪੰਚ,ਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਸਮਸਾਨਘਟ ਵਿਖੇ ਸੰਸਕਾਰ ਕਰਨ ਵਾਲੀ ਭੱਠੀ ਬਣਾਈ ਸੀ ਜਿਸ ਨੂੰ ਬੀਤੀ ਰਾਤ ਚੋਰ ਪੁੱਟ ਕੇ ਲੈ ਗਏ ਜਿਸ ਹੋਣ ਨਾਲ ਪੰਚਾਇਤ ਦਾ ਆਰਥਿਕ ਨੁਕਸਾਨ ਹੋਇਆ। ਸਮਸਾਨਘਟ ਵਿੱਚੋ ਭੱਠੀ ਚੋਰੀ ਹੋਣ ਦੀ ਰਿਪੋਰਟ ਪੁਲਿਸ ਚੌਕੀ ਡੱਲਾ ਵਿਖੇ ਦਰਜ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਯੋਗ ਉਪਰਾਲੇ ਕਰਨ।