ਮੋਰਿੰਡਾ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਨੇ ਸਾਰੇ ਵਾਰਡਾਂ ’ਚ ਆਪਣੇ ਉਮੀਦਵਾਰ ਉਤਾਰੇ
ਮੋਰਿੰਡਾ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਨੇ ਸਾਰੇ ਵਾਰਡਾਂ ’ਚ ਆਪਣੇ ਉਮੀਦਵਾਰ ਉਤਾਰੇ
Publish Date: Sun, 17 May 2026 06:28 PM (IST)
Updated Date: Mon, 18 May 2026 04:10 AM (IST)

ਜੌਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਨਗਰ ਕੌਂਸਲ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਮੋਰਿੰਡਾ ਦੇ ਸਾਰੇ 15 ਵਾਰਡਾਂ ਵਿਚ ਆਪਣੇ ਉਮੀਦਵਾਰ ਉਤਾਰੇ ਗਏ ਹਨ। ਮੋਰਿੰਡਾ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਵੱਖ-ਵੱਖ ਵਾਰਡਾਂ ਲਈ ਘੋਸ਼ਿਤ ਕੀਤੇ ਉਮੀਦਵਾਰਾਂ ਨੇ ਵੱਡੀ ਗਿਣਤੀ ਵਿਚ ਆਪਣੇ ਸਮੱਰਥਕਾਂ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਕਾਂਗਰਸ ਪਾਰਟੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਉਮੀਦਵਾਰਾਂ ਵਿਚ ਵਾਰਡ ਨੰਬਰ:1 ਤੋਂ ਗੁੰਜਨ ਸੂਦ, ਵਾਰਡ ਨੰਬਰ:2 ਤੋਂ ਮਹਿੰਦਰ ਸਿੰਘ ਢਿੱਲੋਂ, ਵਾਰਡ ਨੰਬਰ:3 ਤੋਂ ਨੇਹਾ ਸ਼ਰਮਾ, ਵਾਰਡ ਨੰਬਰ:4 ਤੋਂ ਹਰਜੀਤ ਸਿੰਘ ਸੋਢੀ, ਵਾਰਡ ਨੰਬਰ:5 ਤੋਂ ਬਬੀਤਾ, ਵਾਰਡ ਨੰਬਰ:6 ਤੋਂ ਸੰਦੀਪ ਕੁਮਾਰ, ਵਾਰਡ ਨੰਬਰ 7 ਤੋਂ ਪਿੰਕੀ ਕੌਰ, ਵਾਰਡ ਨੰਬਰ:8 ਤੋਂ ਰਜੇਸ਼ ਕੁਮਾਰ, ਵਾਰਡ ਨੰਬਰ:9 ਤੋਂ ਕਮਲਜੀਤ ਕੌਰ, ਵਾਰਡ ਨੰਬਰ:10 ਤੋਂ ਦਲਜੀਤ ਕੌਰ, ਵਾਰਡ ਨੰਬਰ:11 ਤੋਂ ਸਿਕੰਦਰ ਕੌਰ, ਵਾਰਡ ਨੰਬਰ:12 ਤੋਂ ਤਰਸੇਮ ਲਾਲ, ਵਾਰਡ ਨੰਬਰ 13 ਤੋਂ ਬਾਲਾ, ਵਾਰਡ ਨੰਬਰ:14 ਤੋਂ ਹਰਜਿੰਦਰ ਛਿੱਬਰ ਅਤੇ ਵਾਰਡ ਨੰਬਰ:15 ਤੋਂ ਸੰਗਤ ਸਿੰਘ ਭਾਮੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਕਿ ਮੋਰਿੰਡਾ ਹੀ ਨਹੀਂ, ਸਗੋਂ ਸ੍ਰੀ ਚਮਕੌਰ ਸਾਹਿਬ ਸਮੇਤ ਪੂਰੇ ਪੰਜਾਬ ਵਿਚ ਕਾਂਗਰਸ ਪਾਰਟੀ ਨਗਰ ਕੌਂਸਲ ਚੋਣਾਂ ਵਿਚ ਵੱਡੀ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਆਪ ਦੇ ਮਾੜੇ ਰਵੱਈਏ ਅਤੇ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਕਾਰਨ ਪੰਜਾਬ ਦੀ ਜਨਤਾ ਨਾਰਾਜ਼ ਹੈ ਅਤੇ ਹੁਣ ਲੋਕ ਮੁੜ ਕਾਂਗਰਸ ਪਾਰਟੀ ਵੱਲ ਆ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੌਂਸਲ ਚੋਣਾਂ ਵਿਚ ਮਿਲਣ ਵਾਲੀ ਜਿੱਤ 2027 ਦੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਲਈ ਮੀਲ ਪੱਥਰ ਸਾਬਤ ਹੋਵੇਗੀ। ਇਸ ਮੌਕੇ ਬੰਤ ਸਿੰਘ ਕਲਾਰਾਂ ਸਾਬਕਾ ਚੇਅਰਮੈਨ ਪਨਗ੍ਰੇਨ ਪੰਜਾਬ, ਹਰਮਿੰਦਰ ਸਿੰਘ ਲੱਕੀ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ, ਦਰਸ਼ਨ ਸਿੰਘ ਸੰਧੂ ਪ੍ਰਧਾਨ ਬਲਾਕ ਕਾਂਗਰਸ ਮੋਰਿੰਡਾ, ਬਲਜਿੰਦਰ ਸਿੰਘ ਸਹੇੜੀ, ਇਕਬਾਲ ਸਿੰਘ, ਰਾਹੁਲ ਸ਼ਰਮਾ, ਨੀਰਜ ਕੁਮਾਰ, ਰੁਪਿੰਦਰ ਸਿੰਘ ਭਿਚਰਾ, ਸ਼ਾਮਿਲ ਸੂਦ, ਰਵੀ ਮੈਣੀ ਮੋਰਿੰਡਾ, ਰਣਜੋਤ ਸਿੰਘ ਜੋਤੀ ਖੱਟੜਾ, ਹਰਜੋਤ ਸਿੰਘ ਢੰਗਰਾਲੀ, ਰਣਦੀਪ ਸਿੰਘ ਦੀਪੂ, ਬਚਨ ਲਾਲ ਵਰਮਾ, ਰਕੇਸ਼ ਕੁਮਾਰ ਬੱਗਾ, ਹਰੀਪਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਧਰਮਿੰਦਰ ਸਿੰਘ ਮੱਖਣ, ਬਬਲਾ ਸਰਪੰਚ ਗੋਸਲਾਂ, ਸੋਹਣ ਸਿੰਘ ਕਾਈਨੌਰ, ਗੁਰਵਿੰਦਰ ਸਿੰਘ ਕਕਰਾਲੀ, ਜਗਜੀਤ ਸਿੰਘ ਲੁਠੇੜੀ, ਖੁਸ਼ਹਾਲ ਸਿੰਘ ਦਾਤਾਰਪੁਰ, ਬਲਵੀਰ ਸਿੰਘ ਸਹੇੜੀ, ਧਰਮਪਾਲ ਥੰਮਣ, ਹਰਪਾਲ ਸਿੰਘ ਬਮਨਾੜਾ ਆਦਿ ਆਗੂ ਹਾਜ਼ਰ ਸਨ।