ਨੈਚਰਲ ਟ੍ਰੇਲ ਸਦਾਵਰਤ ਲੋਕਾਂ ਦੀ ਜੀਵਨਸ਼ੈਲੀ ਬਦਲਣ ’ਚ ਬਣੇਗੀ ਮੀਲ ਪੱਥਰ
ਨੈਚਰਲ ਟ੍ਰੇਲ ਸਦਾਵਰਤ ਲੋਕਾਂ ਨੂੰ ਜੀਵਨਸ਼ੈਲੀ ਬਦਲਣ ਵਿਚ ਬਣੇਗੀ ਮੀਲ ਪੱਥਰ
Publish Date: Wed, 08 Apr 2026 07:11 PM (IST)
Updated Date: Thu, 09 Apr 2026 04:08 AM (IST)

ਫਰੂਟਵੇਂਟ ਚਮਗਿੱਦੜ ਇੱਥੋਂ ਦੀ ਵਿਸ਼ੇਸ਼ਤਾ, ਜੰਗਲਾਤ ਨੂੰ ਪ੍ਰਫੁੱਲਿਤ ਕਰਨ ’ਚ ਹੁੰਦੀਆਂ ਸਹਾਈ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਸਤਲੁੱਜ ਦਰਿਆ ਦੇ ਨਾਲ ਲੱਗਦੇ 77 ਏਕੜ ਸਦਾਵਰਤ ਜੰਗਲ ਵਿਚ ਜੰਗਲਾਤ ਵਿਭਾਗ ਰੂਪਨਗਰ ਵੱਲੋਂ ਬਣਾਈ ਕਰੀਬ ਦੋ ਕਿਲੋਂਮੀਟਰ ਤੋਂ ਵੱਧ ਲੰਬੀ ਨੈਚਰਲ ਟ੍ਰੇਲ ਦਾ ਨਵੀਨਕਰਨ ਕਰਕੇ ਮੁੜ ਸੈਰ-ਸਪਾਟੇ ਦੇ ਉਦੇਸ਼ ਲਈ ਵਿਕਸਤ ਕੀਤਾ ਗਿਆ ਕਿ ਸਵੇਰ ਅਤੇ ਸ਼ਾਮ ਦੀ ਸੈਰ, ਖਾਸ ਕਰਕੇ ਵਾਤਾਵਰਣ ਪ੍ਰੇਮੀਆਂ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ। 2008 ’ਚ ਬਣਾਇਆ ਗਿਆ ਸੀ ਨੈਚਰਲ ਟ੍ਰੇਲ ਸਦਾਵਰਤ ਜੰਗਲਾਤ ਵਿਭਾਗ ਨੇ 2008 ਵਿਚ ਸਦਾਵਰਤ ਦੇ ਜੰਗਲ ਵਿਚ ਨੈਚਰਲ ਟ੍ਰੇਲ ਸਦਾਵਰਤ ਨੂੰ ਵਿਕਸਤ ਕੀਤਾ ਗਿਆ ਸੀ ਪਰ ਫੰਡਾ ਦੀ ਘਾਟ ਕਾਰਨ ਕੁਦਰਤੀ ਨਜਾਰਿਆ ਨਾਲ ਭਰਪੂਰ ਇਹ ਟ੍ਰੇਲ ਵਿਰਾਨ ਬਣ ਗਈ ਸੀ ਹੁਣ ਮੁੜ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾ ਸਕਦਾ ਇਸ ਨੂੰ ਵਿਕਸਿਤ ਕਰਕੇ ਜੰਗਲ ਵਾਕ ਲਈ ਖਾਸ ਪੈਦਲ ਰਾਹ ਤਿਆਰ ਕੀਤੇ ਗਏ ਹਨ, ਜਿੱਥੇ ਲੋਕ ਸਵੇਰੇ-ਸ਼ਾਮ ਤਾਜ਼ਾ ਹਵਾ ਵਿਚ ਟਹਿਲ ਸਕਣਗੇ। ਇਸ ਦੇ ਨਾਲ ਹੀ ਓਪਨ ਜਿੰਮ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਗਈ ਹੈ, ਜਿਸ ਨਾਲ ਨੌਜਵਾਨਾਂ ਅਤੇ ਵੱਡੀ ਉਮਰ ਦੇ ਲੋਕਾਂ ਨੂੰ ਆਪਣੇ ਸਿਹਤ ਦੀ ਦੇਖਭਾਲ ਲਈ ਬਿਹਤਰ ਮੌਕੇ ਮਿਲਣਗੇ। ਬੱਚਿਆਂ ਲਈ ਵਿਸ਼ੇਸ਼ ਤੌਰ ‘ਤੇ ਖੇਡਾਂ ਦੇ ਸਾਧਨ ਸਥਾਪਿਤ ਕੀਤੇ ਗਏ ਹਨ ਤਾਂ ਜੋ ਉਹ ਸੁਰੱਖਿਅਤ ਅਤੇ ਸੁਹਾਵਣੇ ਮਾਹੌਲ ਵਿਚ ਮਨੋਰੰਜਨ ਕਰ ਸਕਣ। ਫਰੂਟਵੈਂਟ ਚਮਗਿੱਦੜ ਇੱਥੋਂ ਦੀ ਵਿਸ਼ੇਸ਼ਤਾ ਪੰਛੀ ਪ੍ਰਮੀ ਤੇ ਐਡਵੋਕੇਟ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਤਲੁੱਜ ਦਰਿਆ ਦੇ ਕਿਨਾਰੇ ਸਦਾਵਰਤ ਦੇ ਜੰਗਲ ਵਿਚ ਬਣੀ ਨੈਚਰਲ ਟ੍ਰੇਲ ਵਿਚ ਚਮਗਿੱਦੜਾ ਜਿਆਦਾਂ ਪਾਈਆ ਜਾਂਦੀਆ ਹਨ ਕਿਉਕਿ ਚਮਗਿੱਦੜਾ ਦੇ ਜੀਵਨ ਵਿਚ ਪਾਣੀ ਦੀ ਵੱਡੀ ਮੱਹਤਤਾਂ ਹੈ ਪਾਣੀ ਤੋਂ ਬਿਨਾਂ ਇਨ੍ਹਾਂ ਦੀ ਮੌਤ ਹੋ ਜਾਂਦੀ ਹੈ। ਇਸ ਜੰਗਲ ਵਿਚ ਰਾਕ ਪਾਈਥਨ ਅਤੇ ਕੋਬਰਾ ਸੱਪ ਦੀਆਂ ਵੱਖ-ਵੱਖ ਕਿਸਮਾਂ ਸ਼ਾਮਲ ਹਨ। ਜੰਗਲੀ ਜੀਵਾਂ ਵਿਚ ਰਾਸ਼ਟਰੀ ਪੰਛੀ ਮੋਰ, ਜੰਗਲੀ ਪੰਛੀ ਅਤੇ ਪੰਛੀਆਂ ਦੀਆਂ ਕਈ ਕਿਸਮਾਂ ਵੀ ਪਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਚਮਗਿੱਦੜ ਦੀ ਵਿਸ਼ੇਸ਼ ਪ੍ਰਜਾਤੀ, ਫਲਾਂ ਵਾਲਾ ਚਮਗਿੱਦੜ ਜੋ ਦਿਨ ਵੇਲੇ ਇੱਥੇ ਦਰੱਖਤਾਂ ਤੇ ਉਲਟਾ ਲਟਕਦੇ ਅਤੇ ਸ਼ਾਮ ਹੁੰਦੇ ਹੀ ਅਸਮਾਨ ਵਿਚ ਉੱਡਦੇ ਦੇਖਿਆ ਜਾ ਸਕਦਾ ਹੈ ਤੇ ਇਹ ਸਤਲੁੱਜ ਦਰਿਆ ਜਾਂ ਸਰਹਿੰਦ ਨਹਿਰ ਦੇ ਵਗਦੇ ਪਾਣੀ ਵਿਚ ਉੱਡਦੇ ਹੋਏ ਪਾਣੀ ਵੀ ਪੀਂਦੇ ਹਨ। ਜਦੋਂ ਇਹ ਇਕੱਠੇ ਚਹਿਕਦੇ ਹਨ, ਤਾਂ ਇਹ ਜੰਗਲ ਵਿਚ ਇੱਕ ਵੱਖਰਾ ਮਾਹੌਲ ਪੈਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਫਰੂਟ ਖਾਦੀਆ ਹਨ ਅਤੇ ਆਪਣੀਆ ਬਿੱਠਾ ਨਾਲ ਜੰਗਲ ਨੂੰ ਪ੍ਰਫੂਲਿਤ ਕਰਨ ਵਿਚ ਜੰਗਲਾਤ ਵਿਭਾਗ ਦੀ ਬੜੀ ਮੱਦਦ ਕਰਦੀਆ ਹਨ। ਉਨ੍ਹਾਂ ਕਿਹਾਕਿ ਚਮਗਿੱਦੜ ਨੂੰ ਫਲਾਇੰਗ ਫੌਕਸ ਵਿਚ ਕਿਹਾ ਜਾਂਦਾ ਹੈ ਇਸ ਦੀਆ 180 ਪ੍ਰਜਾਤੀਆ ਅਫਰੀਕਾ, ਏਸ਼ੀਆ ਤੇ ਅਸਟਰੇਲੀਆ ਵਿਚ ਪਾਈਆ ਜਾਂਦੀਆ ਹਨ। ਉਨ੍ਹਾਂ ਕਿਹਾਕਿ ਇਨ੍ਹਾਂ ਦੀ ਸੁੰਗਣ ਸ਼ਕਤੀ ਬੜੀ ਤੀਬਰ ਹੁੰਦੀ ਹੈ ਅਤੇ ਇਨ੍ਹਾਂ ਵਿਚ ਲਿੱਪਾ ਵਾਇਰਸ ਵੀ ਹੁੰਦਾ ਹੈ ਜੋ ਮਨੁੱਖ ਦੇ ਸਰੀਰ ਲਈ ਹਾਨੀਕਾਰਨ ਹੁੰਦਾ ਹੈ। ਜ਼ਿਲ੍ਹਾ ਜੰਗਲਾਤ ਅਫ਼ਸਰ ਕਨਵਰਦੀਪ ਸਿੰਘ ਨੇ ਦੱਸਿਆ ਕਿ ਨੈਚਰਲ ਟ੍ਰੇਲ ਸਦਾਵਰਤ ਦੇ ਨਵੀਨੀਕਰਨ ਉਪਰੰਤ ਮੁੜ ਸੈਲਾਨੀਆ ਲਈ ਲੋਕ ਅਰਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾਕਿ ਇਸ ਟ੍ਰੇਲ ਅੰਦਰ ਔਸ਼ੂਧੀ ਬੂਟੇ,ਪਾਣੀ ਦਾ ਤਲਾਬ,ਬੱਚਿਆ ਲਈ ਝੂਲੇ ਤੇ ਹੋਰ ਕਈ ਪ੍ਰਕਾਰ ਦੀ ਦਿਲ ਖਿੱਚਵੀਆ ਸਹੂਲਤਾਂ ਪ੍ਰਦਾਨ ਕੀਤੀਆ ਗਈਆ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆ ਤੇ ਹੋਰ ਸੈਲਾਨੀਆ ਨੂੰ ਵਿਭਾਗ ਦੇ ਇਸ ਉਪਰਾਲੇ ਦਾ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾਕਿ ਸ਼ਾਮ ਸਮੇਂ ਪੰਛੀਆ ਖਾਸਕਰ ਚਮਗਿੱਦੜਾ ਦੀ ਅਵਾਜ ਬੜੀ ਮਨ ਨੂੰ ਭਾਉਦੀ ਹੈ।