ਬਿਜਲੀ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਕੀਤਾ ਰੋਸ ਪ੍ਰਦਰਸ਼ਨ
ਬਿਜਲੀ ਕਾਮੇ ਜੰਗਲਨੁਮਾ ਦਫਤਰ ਵਿਚ ਕੰਮ ਕਰਨ ਲਈ ਹੋਏ ਮਜਬੂਰ: ਆਗੂ
Publish Date: Mon, 06 Oct 2025 06:12 PM (IST)
Updated Date: Tue, 07 Oct 2025 04:05 AM (IST)

ਕਿਹਾ, ਅਧਿਕਾਰੀਆਂ ਵੱਲੋਂ ਮੰਗਾਂ ਨਾ ਪੂਰੀਆਂ ਨਾ ਕਰਨ ’ਤੇ ਕੀਤਾ ਜਾਵੇਗਾ ਤਿੱਖਾ ਸੰਘਰਸ਼ ਜੌਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਟੀਐੱਸਯੂ ਦੇ ਬੈਨਰ ਹੇਠ ਮੌਰਿੰਡਾ ਦੇ ਬਿਜਲੀਘਰ ਵਿਖੇ ਮੁਲਾਜ਼ਮਾਂ ਨੇ ਆਪਣੀਆ ਮੰਗਾਂ ਨੂੰ ਲੈ ਕੇ ਪ੍ਰਧਾਨ ਗੁਲਜਾਰ ਸਿੰਘ ਦੀ ਅਗਵਾਈ ਵਿਚ ਐਸਡੀਓ ਸ਼ਹਿਰੀ ਤੇ ਦਿਹਾਤੀ ਖਿਲਾਫ ਜੋਰਦਾਰ ਨਾਅਰੇਬਾ਼ਜੀ ਕੀਤੀ। ਸੋਮਵਾਰ ਨੂੰ ਕੀਤੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਮੈਂਬਰ ਜੁਆਇੰਟ ਫੋਰਮ ਪੰਜਾਬ ਸੁਖਵਿੰਦਰ ਸਿੰਘ ਦੁੱਮਣਾ, ਸੀਨੀਅਰ ਮੀਤ ਪ੍ਰਧਾਨ ਐਮਐਸਯੂ. ਪੰਜਾਬ ਬਰਿੰਦਰ ਸਿੰਘ, ਸਰਕਲ ਪ੍ਰਧਾਨ ਟੀਐਸਯੂ ਸੁਖਜਿੰਦਰ ਸਿੰਘ, ਡਿਵੀਜ਼ਨ ਪ੍ਰਧਾਨ ਟੀਐਸਯੂ ਬਲਵਿੰਦਰ ਰਡਿਆਲਾ, ਸਾਬਕਾ ਡਿਵੀਜ਼ਨ ਪ੍ਰਧਾਨ ਖਰੜ ਭੁਪਿੰਦਰ ਮਦਨਹੇੜੀ ਨੇ ਕਿਹਾ ਕਿ ਸਮੇਂ ਦੀਆ ਸਰਕਾਰਾਂ ਵੱਲੋਂ ਬਿਜਲੀ ਵਿਭਾਗ ਦਾ ਕਰੰਟ ਹੋਲੀ ਹੋਲੀ ਖ਼ਤਮ ਕੀਤਾ ਜਾ ਰਿਹਾ ਹੈ ਹੁਣ ਜਿੱਥੇ ਬਿਜਲੀ ਕਾਮਿਆ ਦੀ ਵੱਡੀ ਘਾਟ ਹੈ ਉੱਥੇ ਬਿਜਲੀ ਘਰਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਮੁੱਢਲੀਆ ਸਹੂਲਤਾਂ ਦੇਣ ਤੋਂ ਵੀ ਮੁਨਕਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾ ਕਈ ਵਾਰ ਰੋਸ ਪ੍ਰਦਰਸ਼ਨ ਕਰਕੇ ਉੱਚ ਅਧਿਕਾਰੀਆ ਦੇ ਕੰਨਾਂ ਵਿਚ ਪਾ ਚੁੱਕੇ ਹਨ ਕਿ ਬਰਸਾਤ ਦੇ ਸਮੇਂ ਤੋਂ ਹੀ ਦੋਵੇ ਦਫਤਰਾਂ ਦੀ ਚਾਰਦੀਵਾਰ ਅੰਦਰ ਬਹੁਤ ਜਿਆਦਾ ਘਾਹ-ਫੂਸ ਹੋਣ ਕਾਰਨ ਦਫ਼ਤਰ ਨੇ ਜੰਗਲ ਦਾ ਰੂਪ ਧਾਰਿਆ ਹੋਇਆ ਹੈ, ਅਕਸਰ ਹੀ ਦਫਤਰਾਂ ’ਚ ਸੱਪ ਆਦਿ ਜ਼ਹਿਰੀਲੇ ਕੀੜੇ ਮਕੌੜੇ ਘੁੰਮਦੇ ਰਹਿੰਦੇ ਹਨ। ਉਨਾਂ ਕਿਹਾਕਿ ਹਰ ਸਮੇਂ ਦਫਤਰੀ ਅਮਲਾ ਡਰ ਦੇ ਮਾਹੌਲ ਦੇ ਵਿਚ ਡਿਊਟੀ ਕਰਨ ਲਈ ਮਜਬੂਰ ਹੈ ਹਲਾਤ ਇਹ ਹਨ ਕਿ ਕਦੇ ਵੀ ਕੋਈ ਜ਼ਹਿਰੀਲੇ ਕੀੜੇ ਮਕੌੜੇ ਦੇ ਕੱਟਣ ਕਾਰਨ ਕਿਸੇ ਵੀ ਮੁਲਾਜ਼ਮ ਦੀ ਜਾਨ ਵੀ ਜਾ ਸਕਦੀ ਹੈ। ਆਗੂਆਂ ਨੇ ਕਿਹਾ ਕਿ ਇਸ ਸਬੰਧੀ ਮੋਰਿੰਡਾ ਦੀਆਂ ਦੋਵੇ ਸਬ-ਡਵੀਜ਼ਨਾਂ ਦੇ ਅਧਿਕਾਰੀਆਂ ਨੂੰ ਜੁਬਾਨੀ ਅਤੇ ਲਿਖਤੀ ਤੌਰ ਤੇ ਬਾਰ-ਬਾਰ ਸਫਾਈ ਕਰਵਾਉਣ ਲਈ ਕਿਹਾ ਗਿਆ ਅਤੇ ਉਪਰੰਤ ਲਿਖਤੀ ਨੋਟਿਸ ਵੀ ਦਿੱਤਾ ਗਿਆ ਪ੍ਰੰਤੂ ਲਗਭਗ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਫਾਈ ਨਹੀਂ ਕਰਵਾਈ ਗਈ। ਜਿਸ ਕਾਰਨ ਬਿਜਲੀ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਤੋਂ ਇਲਾਵਾ ਦਫਤਰ ਦੇ ਬਾਥਰੂਮਾਂ ਦੀ ਵੀ ਹਾਲਤ ਬਹੁਤ ਮਾੜੀ ਹੈ ਜਿਸ ਨੂੰ ਠੀਕ ਕਰਵਾਇਆ ਜਾਵੇ ਤੇ ਜਲਦੀ ਦਫਤਰ ਦੀ ਸਫਾਈ ਕਰਵਾਈ ਜਾਵੇ, ਤਾਂ ਜੋ ਦਫਤਰੀ ਕੰਮਕਾਜ ਨੂੰ ਸਹੀ ਢੰਗ ਨਾਲ ਚਲਾਇਆ ਜਾ ਸਕੇ। ਆਗੂਆ ਨੇ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਵਿਚ ਗੁਰੇਜ਼ ਨਹੀ ਕਰੇਗੀ। ਆਗੂਆ ਵੱਲੋਂ ਪਾਵਰਕਾਮ ਦੀ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਬਿਜਲੀ ਕਾਮਿਆਂ ਦੀਆਂ ਡਿਊਟੀਆਂ ਪਰਾਲ਼ੀ ਸਾੜਨ ਵਿਰੁੱਧ ਨਾ ਲਗਾਈਆ ਜਾਣ ਕਿਉਕਿ ਪਾਵਰਕਾਮ ਪਹਿਲਾਂ ਹੀ ਸਟਾਫ ਦੀ ਕਮੀਂ ਨਾਲ ਜੂਝ ਰਿਹਾ ਹੈ। ਇਸ ਰੋਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ, ਸ਼ੇਰ ਸਿੰਘ ਪ੍ਰਧਾਨ ਸਿਟੀ 2 ਖਰੜ, ਸਿਮਰਨਪ੍ਰੀਤ ਸਿੰਘ, ਅਮਨਦੀਪ ਬੜਵਾ, ਜਗਦੀਪ ਸਿੰਘ, ਮਨਦੀਪ ਸਿੰਘ, ਬਲਜਿੰਦਰ ਢੇਰ, ਪਰਮਿੰਦਰ ਕੌਰ, ਪਰਮਜੀਤ ਕੌਰ, ਰਮਨਦੀਪ ਕੌਰ, ਨਰਿੰਦਰ ਸਿੰਘ, ਗੁਰਨਾਮ ਸਿੰਘ, ਜਸਵੀਰ ਸਿੰਘ, ਭਾਗ ਸਿੰਘ ਸਮੇਤ ਵੱਡੀ ਗਿਣਤੀ ’ਚ ਬਿਜਲੀ ਮੁਲਾਜ਼ਮ ਆਗੂ ਹਾਜ਼ਰ ਸਨ।