ਚੋਣਾਂ ਦੌਰਾਨ ਲੋਕਾਂ ਦੀ ਸਿਹਤ ਸੰਭਾਲ ਲਈ ਖੁੱਲ੍ਹੇ ਰਹਿਣਗੇ ਸਿਹਤ ਅਦਾਰੇ : ਡਾ. ਦਲਜੀਤ ਕੌਰ
ਡਾ. ਮਨੂੰ ਵਿੱਜ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਦੀ ਸਿਹਤ ਸੰਭਾਲ ਲਈ ਸਾਰੇ ਸਿਹਤ ਅਦਾਰੇ ਖੁੱਲ੍ਹੇ ਰਹਿਣਗੇ। ਇਸ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਡਾ. ਦਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ 1 ਜੂਨ 2024 ਨੂੰ ਸਮੁੱਚੇ ਪੰਜਾਬ ਦਾ ਮਤਦਾਨ ਹੈ।
Publish Date: Thu, 30 May 2024 06:58 PM (IST)
Updated Date: Thu, 30 May 2024 06:58 PM (IST)
ਵਿਨੋਦ ਸ਼ਰਮਾ, ਸ੍ਰੀ ਕੀਰਤਪੁਰ ਸਾਹਿਬ : ਡਾ. ਮਨੂੰ ਵਿੱਜ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਦੀ ਸਿਹਤ ਸੰਭਾਲ ਲਈ ਸਾਰੇ ਸਿਹਤ ਅਦਾਰੇ ਖੁੱਲ੍ਹੇ ਰਹਿਣਗੇ। ਇਸ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਡਾ. ਦਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ 1 ਜੂਨ 2024 ਨੂੰ ਸਮੁੱਚੇ ਪੰਜਾਬ ਦਾ ਮਤਦਾਨ ਹੈ। ਇਸ ਲਈ ਸਿਹਤ ਸਬੰਧੀ ਕੋਈ ਮੁਸ਼ਕਿਲ ਆਉਣ ਦੀ ਸਥਿਤੀ ਨਾਲ ਨਜਿੱਠਣ ਲਈ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੀ ਸਾਰੀਆਂ ਸਿਹਤ ਸੰਸਥਾਵਾਂ ਆਮ ਦਿਨਾਂ ਵਾਂਗ ਪੋਿਲੰਗ ਸਮੇਂ ਅਨੁਸਾਰ ਖੁੱਲ੍ਹੀਆਂ ਰਹਿਣਗੀਆਂ।
ਉਨ੍ਹਾਂ ਨੇ ਦੱਸਿਆ ਕਿ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਅਧੀਨ ਹੀਟ ਸਟਰੋਕ ਨਾਲ ਨਜਿੱਠਣ ਲਈ ਬਲਾਕ ਲੈਵਲ ਤੇ ਵਿਸ਼ੇਸ਼ ਆਰਆਰਟੀ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਡਾ. ਜੰਗਜੀਤ ਸਿੰਘ ਬਲਾਕ ਮੈਡੀਕਲ ਅਫਸਰ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਬੂਥ ਪੱਧਰ 'ਤੇ ਆਸ਼ਾ ਵਰਕਰ ਦੀ ਡਿਊਟੀ ਲਗਾਈ ਗਈ ਹੈ ਜਿਨ੍ਹਾਂ ਨੂੰ ਮੌਕੇ 'ਤੇ ਓਆਰਐੱਸ ਬਣਾਉਣ ਲਈ ਟੇ੍ਨਿੰਗ ਦਿੱਤੀ ਗਈ ਹੈ, ਇਨ੍ਹਾਂ ਨੂੰ ਸਹਿਯੋਗ ਕਰਨ ਲਈ ਸੈਕਟਰ ਪੱਧਰ ਤੇ ਖਾਸ ਤੌਰ ਤੇ ਅਸਿਸਟੈਂਟ ਨੋਡਲ ਅਫਸਰ ਲਗਾਏ ਗਏ ਹਨ। ਇਸ ਦੇ ਨਾਲ ਹੀ ਹੈਲਥ ਐਂਡ ਵੈਲਨੈਸ ਪੱਧਰ ਤੇ ਸੁਪਰਵਾਈਜਰ ਟੀਮਾਂ ਲਗਾਈਆਂ ਗਈਆਂ ਹਨ।
ਡਾ. ਜੰਗਜੀਤ ਸਿੰਘ ਨੋਡਲ ਅਫਸਰ ਨੇ ਦੱਸਿਆ ਕਿ ਲੋਕਾਂ ਨੂੰ ਹੀਟ ਸਟੋ੍ਕ ਤੋਂ ਬਚਣ ਲਈ ਪਿੰਡ ਪਿੰਡ ਅਨਾਉਸਮੈਂਟ ਕਰਵਾਈ ਜਾ ਰਹੀ ਹੈ, ਜਿਸ ਵਿਚ ਉਨ੍ਹਾਂ ਨੂੰ ਗਰਮੀ ਤੋਂ ਬਚਾਅ ਸਬੰਧੀ ਜਰੂਰੀ ਗੱਲਾਂ ਦੱਸੀਆਂ ਜਾ ਰਹੀਆਂ ਹਨ, ਜਿਵੇਂ ਕਿ ਲੂ ਤੋਂ ਬਚਣ ਲਈ ਸ਼ਰੀਰ ਨੂੰ ਢੱਕ ਕੇ ਰੱਖੋ, ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਰੱਖੋ, ਵੋਟ ਪਾਉਣ ਲਈ ਆਉਣ ਸਮੇਂ ਪਾਣੀ ਦੀ ਬੋਤਲ ਨਾਲ ਲੈ ਕੇ ਆਓ, ਸਿੱਧੀ ਧੁੱਪ ਵਿੱਚ ਨਾ ਖੜਿ੍ਹਆ ਜਾਵੇ। ਜੇਕਰ ਕਿਸੇ ਵੀ ਤਰਾਂ੍ਹ ਦੀ ਸਿਹਤ ਸਬੰਧੀ ਮੁਸ਼ਕਲ ਆਉਂਦੀ ਹੈ ਤਾਂ ਸਿਹਤ ਵਿਭਾਗ ਵੱਲੋਂ ਬੂਥ ਤੇ ਹਾਜ਼ਰ ਆਸ਼ਾ ਵਰਕਰ ਨਾਲ ਸੰਪਰਕ ਕੀਤਾ ਜਾਵੇ।