ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਿੰਘ ਸਭਾ ਸੈਕਟਰ 2 ਨਵਾਂ ਨੰਗਲ ਵਿਖੇ ਬਹੁਤ ਹੀ ਚੜ੍ਹਦੀ ਕਲ੍ਹਾ ਦੇ ਨਾਲ ਮਨਾਇਆ ਗਿਆ।
Publish Date: Sat, 04 Nov 2023 07:44 PM (IST)
Updated Date: Sat, 04 Nov 2023 07:44 PM (IST)

ਗੁਰਦੀਪ ਭੱਲੜੀ, ਨੰਗਲ : ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਿੰਘ ਸਭਾ ਸੈਕਟਰ 2 ਨਵਾਂ ਨੰਗਲ ਵਿਖੇ ਬਹੁਤ ਹੀ ਚੜ੍ਹਦੀ ਕਲ੍ਹਾ ਦੇ ਨਾਲ ਮਨਾਇਆ ਗਿਆ। ਕੌਮ ਦੇ ਮਹਾਨ ਵਿਦਵਾਨ ਗਿਆਨੀ ਜਸਵੰਤ ਸਿੰਘ ਜੀ ਕਥਾ ਵਾਚਕ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਜੀ ਨੇ ਸੰਗਤਾਂ ਨੂੰ ਕਥਾ, ਗੁਰ ਇਤਿਹਾਸ ਸਰਵਣ ਕਰਵਾਇਆ ਅਤੇ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਅੱਜ ਦੇ ਅਜੌਕੇ ਸਮੇਂ ਵਿੱਚ ਪਖੰਡੀ ਸਾਧਾਂ ਚੇਲਿਆਂ ਤੋਂ ਦੂਰ ਰਹਿਣ ਲਈ ਸੁਚੇਤ ਹੋਣ ਦੀ ਲੋੜ ਹੈ, ਅਤੇ ਗੁਰਬਾਣੀ ਵੱਧ ਤੋਂ ਵੱਧ ਪੜ੍ਹਨ ਦੀ ਬੇਨਤੀ ਕੀਤੀ ਗਈ ਜਿਸ ਨੇ ਸਾਡਾ ਲੋਕ ਅਤੇ ਪਰਲੋਕ ਸਵਾਰਨਾ ਹੈ। ਆਈਆਂ ਸੰਗਤਾਂ ਦਾ ਜਿੱਥੇ ਕਰਨੈਲ ਸਿੰਘ ਜਰਨਲ ਸਕੱਤਰ ਨੇ ਧੰਨਵਾਦ ਕੀਤਾ ਉੱਥੇ ਹੀ ਗਿਆਨੀ ਜਸਵੰਤ ਜੀ ਦਾ ਧੰਨਵਾਦ ਕਰਦਿਆਂ ਕਿਹਾ ਅੱਜ ਦੇ ਸਮੇਂ ਵਿੱਚ ਇਸ ਤਰਾਂ੍ਹ ਦੇ ਕੌਮ ਨੂੰ ਮਹਾਨ ਪਰਚਾਰਕਾਂ ਦੀ ਬਹੁਤ ਲੋੜ ਹੈ ਜੌ ਸੱਚ ਅਤੇ ਸਿੱਖੀ ਤੇ ਪਹਿਰਾ ਦੇ ਰਹੇ ਹਨ। ਅੱਜ ਦੇ ਇਸ ਸਮਾਗਮ ਵਿੱਚ ਬਾਬਾ ਪੇ੍ਮ ਸਿੰਘ ਜੀ ਬੰਦਲੈਹੜੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ, ਠੇਕੇਦਾਰ ਰਜਿੰਦਰ ਸਿੰਘ ਪ੍ਰਧਾਨ ਤਾਲ ਮੇਲ ਕਮੇਟੀ ਨੰਗਲ, ਇਕਬਾਲ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸੈਕਟਰ 2, ਕਰਨੈਲ ਸਿੰਘ ਭਾਉਵਾਲ ਜਨਰਲ ਸਕੱਤਰ, ਹਰਮੋਹਿੰਦਰ ਸਿੰਘ ਚੀਫ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਹਰਜੀਤ ਸਿੰਘ ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ, ਕੁਲਦੀਪ ਸਿੰਘ ਪ੍ਰਧਾਨ ਐਨ ਐਫ ਐਲ ਮਜ਼ਦੂਰ ਦਲ, ਅਵਤਾਰ ਸਿੰਘ ਤਾਰੀ, ਰਾਮ ਸਰੂਪ ਸਿੰਘ, ਜਗਮੋਹਨ ਸਿੰਘ, ਹਰਚਰਨ ਸਿੰਘ ਸਾਬਕਾ ਪ੍ਰਧਾਨ, ਅਮਰਜੀਤ ਸਿੰਘ ਦਾਰਾ, ਹਰਚਰਨ ਸਿੰਘ ਆਡੀਟਰ, ਸੁਰਜੀਤ ਸਿੰਘ ਹੀਰਾ, ਜਸਬੀਰ ਸਿੰਘ ਭਨਾਮ, ਅਮਰਜੀਤ ਸਿੰਘ ਬਸਦੇਹੜਾ,ਪੋ੍ਫੈਸਰ ਜਗਪਾਲ ਸਿੰਘ, ਹਰਦੇਵ ਸਿੰਘ, ਸੁਰਜੀਤ ਸਿੰਘ, ਪਿ੍ਰਤਪਾਲ ਸਿੰਘ, ਗੁਰਮੀਤ ਸਿੰਘ, ਸੋਹਣ ਸਿੰਘ, ਤਰਸੇਮ ਸਿੰਘ ਦੇਹਲਾਂ, ਹਰਦੇਵ ਸਿੰਘ ਦੇਹਲ, ਅਜੀਤ ਸਿੰਘ, ਅਮਰੀਕ ਸਿੰਘ ਸਨੌਲੀ ਮੁਜਾਰਾ, ਬਿੱਲਾ ਟੈਂਟ ਹਾਊਸ ਦੇਹਲਾਂ, ਮਨਜਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਚਰਨ ਸਿੰਘ ਸੋਇਆ ਮਿਲਕ ਵਾਲੇ, ਤਜਿੰਦਰ ਸਿੰਘ ਮਾਹੀ, ਬਲਜਿੰਦਰ ਸਿੰਘ ਲਾਲੀ, ਹੋਰ ਨੌਜਵਾਨ ਬੱਚੇ, ਬਜ਼ੁਰਗ ਅਤੇ ਬੀਬੀਆਂ ਨੇ ਹਾਜ਼ਰੀਆਂ ਭਰੀਆਂ। ਗੰ੍ਥੀ ਸਿੰਘ ਗੁਰਪ੍ਰਰੀਤ ਸਿੰਘ ਜੀ ਨੇ ਸਮਾਪਤੀ ਦੀ ਅਰਦਾਸ ਕੀਤੀ। ਉਪਰੰਤ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ ਬਾਬਾ ਪੇ੍ਮ ਸਿੰਘ ਬੰਦਲੈਹੜੀ ਵਾਲਿਆਂ ਵੱਲੋਂ ਜਲੇਬੀਆਂ ਦੇ ਲੰਗਰਾਂ ਦੀ ਸੇਵਾ ਕੀਤੀ ਗਈ।