ਰੇਖਾ ਰਾਣੀ ਨੇ ਰੱਖੀ ਕਾਂਗਰਸ ਦੀ ਸਿਆਸੀ ਇੱਜ਼ਤ
ਰੇਖਾ ਰਾਣੀ ਨੇ ਰੱਖੀ ਕਾਂਗਰਸ ਦੀ ਸਿਆਸੀ ਇੱਜ਼ਤ,ਭਾਜਪਾ ਦੇ ਚਾਰ,ਅਕਾਲੀ ਦਲ ਦੇ ਤਿੰਨ ਬਣੇ ਕੌਸਲਰ
Publish Date: Fri, 29 May 2026 04:54 PM (IST)
Updated Date: Fri, 29 May 2026 04:56 PM (IST)

ਭਾਜਪਾ ਦੇ ਚਾਰ, ਅਕਾਲੀ ਦਲ ਦੇ ਤਿੰਨ ਬਣੇ ਕੌਸਲਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਕਾਂਗਰਸ ਪਾਰਟੀ ਦੀ ਰੂਪਨਗਰ ਕੌਸਲ ਵੋਟਾਂ ਦੇ ਨਤੀਜ਼ੇ ਵਿਚ ਵਾਰਡ ਨੰਬਰ 09 ਤੋਂ ਉਮੀਦਵਾਰ ਰੇਖਾ ਰਾਣੀ ਨੇ ਦੂਜੀ ਵਾਰ ਵਾਰਡ ਜਿੱਤ ਕੇ ਸਿਆਸੀ ਇੱਜਤ ਰੱਖ ਲਈ ਹੈ ਜਦਕਿ ਕਾਂਰਗਸ ਦੇ 12 ਉਮੀਦਵਾਰ ਬੁਰੀ ਤਰਾਂ ਹਾਰ ਗਏ ਹਨ। ਜਾਣਕਾਰੀ ਅਨਸਾਰ ਰੇਖਾ ਰਾਣੀ ਨੇ 416 ਵੋਟਾਂ ਲੈ ਕੇ ਆਪਣੇ ਵਿਰੋਧੀ ਆਪ ਦੇ ਉਮੀਦਵਾਰ ਸਲੀਮ ਕੁਮਾਰ ਨੂੰ 190 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਨੇ ਇਸ ਵਾਰ 07 ਵਾਰਡਾਂ ਤੋਂ ਉਮੀਦਵਾਰ ਨਾ ਖੜੇ ਕਰਕੇ ਸ਼ਹਿਰ ਵਿਚ ਆਪਣੇ ਸਿਆਸੀ ਭਵਿੱਖ ‘ਤੇ ਸਵਾਲੀਆਂ ਨਿਸ਼ਾਨ ਖੜ੍ਹੇ ਕੀਤੇ ਹਨ। 2021 ਵਿਚ ਕਾਂਗਰਸ ਦੇ ਹਲਕਾ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ 17 ਵਾਰਡ ਜਿੱਤ ਕੇ ਨਗਰ ਕੌਸਲ ਦੀ ਪ੍ਰਧਾਨ ‘ਤੇ ਕਬਜ਼ਾ ਕੀਤਾ ਸੀ ਪ੍ਰੰਤੂ ਹੁਣ ਦੇ ਹਲਾਤਾਂ ਦਾ ਕੌਣ ਜਿੰਮੇਵਾਰ ਹੋਵੇਗਾਂ ਇਹ ਵੀ ਇੱਕ ਸਵਾਲ ਹੈ। ਏਥੋ ਤੱਕ ਕਿ ਨਗਰ ਕੌਸਲ ਦੇ ਪ੍ਰਧਾਨ ਦੀ ਕੁਰਸੀ ਤੋਂ ਕਾਂਗਰਸੀ ਪ੍ਰਧਾਨ ਨੂੰ ਉਤਾਰ ਕੇ ਸਿਆਸੀ ਪਾਰੀ ਖੇਡਣ ਵਾਲੇ ਅਸ਼ੋਕ ਕੁਮਾਰ ਵਾਹੀ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ। ਭਾਜਪਾ ਨੇ ਰੂਪਨਗਰ ਵਿਚ ਚਾਰ ਵਾਰਡ ਜਿੱਤੇ ਭਾਜਪਾ ਦੇ ਉਮੀਦਵਾਰਾਂ ਨੇ ਇੱਕੀ ਵਾਰਡਾਂ ਵਿਚ ਚੰਗਾ ਪ੍ਰਦਰਸ਼ਨ ਕਰਦਿਆਂ ਚਾਰ ਵਾਰਡਾ ਤੋਂ ਜਿੱਤ ਪ੍ਰਾਪਤ ਕਰਕੇ ਕੌਸਲ ਦੇ ਸਦਨ ਵਿਚ ਵਿਰੋਧੀ ਧਿਰ ਵਿਚ ਬੈਠਣ ਵਾਲੇ ਬਣ ਗਏ ਹਨ, ਜਿਸ ਦਾ ਸਿਹਰਾ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਨੂੰ ਜਾਂਦਾ ਹੈ ਕਿਉਕਿ ਇਸ ਵਾਰ ਭਾਜਪਾ ਦਾ ਕੌਸਲ ਚੋਣਾ ਵਿਚ ਪ੍ਰਚਾਰ ਜੋਰਾਂ ‘ਤੇ ਰਿਹਾ ਜਿਸ ਦੀ ਸਿਆਸੀ ਸੂਝ ਰੱਖਣ ਵਾਲੇ ਲੋਕਾਂ ਵਿਚ ਚਰਚਾਂ ਹੁੰਦੀ ਰਹੀ। ਭਾਜਪਾ ਦੇ ਵਾਰਡ ਨੰਬਰ ਦੋ ਤੋਂ ਉਮੀਦਵਾਰ ਕਰਮਜੀਤ ਕੌਰ,ਵਾਰਡ ਨੰਬਰ 08 ਤੋਂ ਜਸਵੀਰ ਕੌਰ,ਵਾਰਡ ਨੰਬਰ 10 ਤੋਂ ਕਿਰਨ ਗੁਪਤਾ,ਵਾਰਡ ਨੰਬਰ 11 ਤੋਂ ਉਮੀਦਵਾਰ ਹਰਮਿੰਦਰਪਾਲ ਸਿੰਘ ਆਹਲੂਵਾਲੀਆ ਭੂਡੀ ਆਪਣੇ ਵਿਰੋਧੀਆ ਨੂੰ ਪਛਾੜਦੇ ਹੋਏ ਜਿੱਤ ਪ੍ਰਾਪਤ ਕੀਤੀ। ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾਕਿ ਸ਼ਹਿਰ ਵਿਚ ਭਾਜਪਾ ਦਾ ਪ੍ਰਦਰਸ਼ਨ ਵਧੀਆ ਰਿਹਾ ਜਿਸ ਦੀ ਬਦੌਲਤ ਸਾਡੇ ਚਾਰ ਉਮੀਦਵਾਰਾਂ ਨੇ ਜਿੱਤ ਦੇ ਝੰਡੇ ਗੱਡੇ ਹਨ ਇਸ ਗੱਲ ‘ਤੇ ਮੈਨੂੰ ਮਾਣ ਹੈ। ਅਕਾਲੀ ਦਲ ਦੀ ਸਾਖ਼ ਬਚਾਈ ਸ੍ਰੋਮਣੀ ਅਕਾਲੀ ਦਲ ਨੂੰ ਨਗਰ ਕੌਸਲ ਰੂਪਨਗਰ ਵਿਚ ਤਿੰਨ ਸੀਟਾਂ ਜਿੱਤ ਕੇ ਸਾਬਕਾ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਜੋ ਰੂਪਨਗਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਵੀ ਹਨ ਦੀ ਸਿਆਸੀ ਸਾਖ਼ ਬਚਾਈ ਹੈ। ਵਾਰਡ ਨੰਬਰ 5 ਤੋਂ ਸਾਬਕਾ ਨਗਰ ਕੌਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ, ਵਾਰਡ ਨੰਬਰ ਚਾਰ ਤੋਂ ਗੁਰਵਿੰਦਰ ਸਿੰਘ ਬਾਵਾ,ਵਾਰਡ ਨੰਬਰ 15 ਤੋਂ ਸੁਖਵਿੰਦਰ ਸਿੰਘ ਪਟਵਾਰੀ ਨੇ ਜਿੱਤ ਪ੍ਰਾਪਤ ਕੀਤੀ ਹੈ। ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਨਗਰ ਕੌਸਲ ‘ਤੇ ਕਬਜਾ ਰਿਹਾ ਹੈ ਅਤੇ ਕਾਂਗਰਸ ਦੀ ਸਰਕਾਰ ਸਮੇਂ ਵੀ ਅਕਾਲੀ ਦਲ ਦਾ ਪ੍ਰਧਾਨ ਦੀ ਕੁਰਸੀ ‘ਤੇ ਪਰਮਜੀਤ ਸਿੰਘ ਮੱਕੜੇ ਬਣੇ ਰਹੇ ਸਨ ਜਦਕਿ ਉਨ੍ਹਾਂ ਨੂੰ ਉਤਾਰਨ ਲਈ ਕਾਂਗਰਸ ਤੇ ਹੋਰਾਂ ਵੱਲੋਂ ਕਾਫੀ ਥਣਨੀਤੀ ਬਣਾਈ ਗਈ ਪਰ ਕਾਮਯਾਬ ਨਹੀ ਸੀ ਹੋ ਸਕੇ। ਵਾਰਡ 12 ਦੇ ਵੋਟਰਾਂ ਨੇ ਕਿਰਨ ਸੋਨੀ ਨੂੰ ਜਿਤਾਇਆ ਅਜਾਦ ਉਮੀਦਵਾਰ ਵਜ਼ੋ ਚੋਣ ਲੜੇ ਮਰਹੂਮ ਪੋਮੀ ਸੋਨੀ ਦੀ ਧਰਮਪਤਨੀ ਕਿਰਨ ਸੋਨੀ ਨੂੰ ਵੋਟਰਾਂ ਨੇ ਜਿਤਾ ਕੇ ਸੱਚੀ ਸਰਧਾਜ਼ਲੀ ਦਿੱਤੀ ਹੈ ਜਿਸ ਦੀ ਖੁਸ਼ੀ ਵਿਚ ਉਨ੍ਹਾਂ ਦੀਆ ਅੱਖਾਂ ਵਿਚੋਂ ਹੰਝੂ ਭਰ ਆਏ। ਜਦਕਿ ਕਾਂਗਰਸ,ਸ੍ਰੋਮਣੀ ਅਕਾਲੀ ਦਲ ਵੱਲੋਂ ਇਸ ਵਾਰਡ ਵਿਚ ਕੋਈ ਉਮੀਦਵਾਰ ਨਹੀ ਸੀ ਉਤਾਰਿਆ ਭਾਜਪਾ ਵੱਲੋਂ ਚੇਤਨਾ ਵਰਮਾ ਨੂੰ ਟਿਕਟ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਸਵਰਗੀ ਪੋਮੀ ਸੋਨੀ ਇਸ ਵਾਰਡ ਤੋਂ ਲਗਾਤਾਰ ਪੰਜ ਵਾਰਡ ਕੌਸਲ ਰਹੇ ਸਨ ਹਰ ਸਮੇਂ ਲੋਕਾਂ ਦੀ ਸੇਵਾਂ ਵਿਚ ਹਾਜਰ ਰਹਿੰਦੇ ਸਨ ਜਿਸ ਕਰਕੇ ਵਾਰਡ ਦੇ ਵੋਟਰ ਉਨ੍ਹਾਂ ਦੀ ਜਿੱਤ ਦਰਜ ਕਰਵਾਉਦੇ ਸਨ ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਵਾਰਡ ਦੇ ਲੋਕਾਂ ਨੇ ਕਿਰਨ ਸੋਨੀ ਨੂੰ ਜਿਤਾ ਕੇ ਕੌਸਲ ਵਜ਼ੋ ਸੇਵਾ ਦਿੱਤੀ ਹੈ।