ਆਨਲਾਈਨ ਮੈਡੀਸਨ ਸੇਲ ਦੇ ਵਿਰੋਧ ’ਚ ਬੰਦ ਰਹੇ ਮੈਡੀਕਲ ਸਟੋਰ, ਮਰੀਜ਼ ਪਰੇਸ਼ਾਨ
ਆਨਲਾਈਨ ਮੈਡੀਸਨ ਸੇਲ ਦੇ ਵਿਰੋਧ ਵਿਚ ਜ਼ਿਲ੍ਹੇ ਵਿਚ ਬੰਦ ਰਹੇ ਮੈਡੀਕਲ ਸਟੋਰ,ਮਰੀਜ਼ ਹੋਏ ਪਰੇਸ਼ਾਨ
Publish Date: Wed, 20 May 2026 06:23 PM (IST)
Updated Date: Wed, 20 May 2026 06:25 PM (IST)

ਪੰਜਾਬੀ ਜਾਗਰਣ ਟੀਮ, ਰੂਪਨਗਰ/ਮੋਰਿੰਡਾ/ਸ੍ਰੀ ਚਮਕੌਰ ਸਾਹਿਬ : ਆਨਲਾਈਨ ਮੈਡੀਸਨ ਸੇਲ ਦੇ ਵਿਰੋਧ ਵਿਚ ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਵੱਲੋਂ ਬੁੱਧਵਾਰ ਨੂੰ ਰੋਪੜ ਡਰੱਗਜ਼ ਐਂਡ ਕੈਮਿਸਟ ਐਸੋਸੀਏਸ਼ਨ ਦੀ ਅਗਵਾਈ ਵਿਚ ਜ਼ਿਲ੍ਹੇ ਵਿਚ ਮੈਡੀਕਲ ਸਟੋਰ ਬੰਦ ਰੱਖੇ ਗਏ, ਜਿਸ ਕਾਰਨ ਮਰੀਜ਼ ਦਵਾਈਆ ਲੈਣ ਲਈ ਪਰੇਸ਼ਾਨ ਹੁੰਦੇ ਰਹੇ। ਰੂਪਨਗਰ ਦੇ ਪ੍ਰਧਾਨ ਸੁਦਰਸ਼ਨ ਚੌਧਰੀ ,ਸੰਜੇ ਮਲਹੋਤਰਾਂ, ਹੋਲ ਸੇਲ ਚੇਅਰਮੈਨ ਗਗਨਦੀਪ ਨੇ ਦੱਸਿਆ ਕਿ ਦਵਾਈਆਂ ‘ਤੇ ਮਿਲਣ ਵਾਲੀ ਛੂਟ ਆਮ ਲੋਕਾਂ ਦੇ ਹਿੱਤ ਵਿਚ ਨਹੀ ਹੈ ਕਿਉਕਿ ਛੂਟ ਦੇ ਚੱਕਰ ਵਿਚ ਬਹੁਤ ਸਾਰੇ ਲੋਕ ਨਾਜਾਇਜ਼ ਕਾਰੋਬਾਰ ਵਿਚ ਸ਼ਾਮਲ ਹੋ ਰਹੇ ਹਨ, ਇਸ ਤੋਂ ਇਲਾਵਾਂ ਆਨਲਾਇਨ ਦਵਾਈਆਂ ਦੀ ਸਪਲਾਈ ਵੀ ਹਮੇਸ਼ ਸ਼ੱਕ ਦੇ ਘੇਰੇ ਵਿਚ ਰਹਿੰਦੀ ਹੈ ਜਿਸ ਨੂੰ ਲੈ ਕੇ ਦਵਾਈਆਂ ਦੇ ਵਿਕਰੇਤਾਂ ਹਮੇਸ਼ਾ ਆਨ ਲਾਇਨ ਸਪਲਾਈ ਨੂੰ ਬੰਦ ਕਰਨ ਦੀ ਮੰਗ ਕਰਦੇ ਆ ਰਹੇ ਹਨ ਤਾਂ ਕਿ ਆਮ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਹੋਵੇ। ਉਨ੍ਹਾਂ ਕਿਹਾਕਿ ਫਾਰਮਾਸਿਸਟ ਦੀ ਅਣਦੇਖੀ ਕਰਨ ,ਡਰੱਗ ਵਿਭਾਗ ਵਿਚ ਲਾਇਸੈਸ ਦੇਣ ਵਿਚ ਪਾਰਦਾਸ਼ਤਾਂ ਹੋਣ ਆਦਿ ਮੁੱਦਿਆ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ। ਉੱਧਰ ਕੈਮਿਸਟ ਐਸੋਸੀਏਸ਼ਨ ਮੋਰਿੰਡਾ ਦੇ ਪ੍ਰਧਾਨ ਹਰਸ਼ ਕੋਹਲੀ ਨੇ ਦੱਸਿਆ ਕਿ ਮੋਰਿੰਡਾ ਸ਼ਹਿਰ ਅਤੇ ਇਲਾਕੇ ਵਿਚ ਇੱਕ ਦਿਨ ਦੀ ਮੁਕੰਮਲ ਹੜਤਾਲ ਦੀ ਅਪੀਲ ਕੀਤੀ ਗਈ ਸੀ ਜਿਸ ਵਿਚ ਸਮੂਹ ਕੈਮਿਸਟਾਂ ਵੱਲੋਂ ਐਸੋਸੀਏਸ਼ਨ ਨੂੰ ਪੂਰਨ ਸਮਰਥਨ ਦਿੰਦਿਆਂ ਸ਼ਹਿਰ ਤੇ ਇਲਾਕੇ ਦੇ ਸਮੂਹ ਮੈਡੀਕਲ ਸਟੋਰ ਬੰਦ ਰਹੇ। ਉਨ੍ਹਾਂ ਕਿਹਾ ਕਿ ਆਨਲਾਈਨ ਮੈਡੀਸਨ ਦਾ ਟਰੇਡ ਜਿਹੜਾ ਕਿ ਦਿਨ ਪ੍ਰਤੀ ਦਿਨ ਵੱਧ ਰਿਹਾ ਇਸ ਦੇ ਨਾਲ ਲੱਖਾਂ ਕੈਮਿਸਟ ਦੀਆ ਦੁਕਾਨਾਂ ਬੰਦ ਹੋਣ ਦੇ ਕਗਾਰ ਤੇ ਆ ਜਾਣਗੇ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਕੰਪਨੀ ਡਿਸਕਾਊਂਟ ਦੇ ਚੱਕਰ ਵਿਚ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਵਿਚ ਨਕਲੀ ਦਵਾਈਆ ਦੀ ਵੀ ਬਹੁਤ ਡਿਸਟਰੀਬਿਊਸ਼ਨ ਹੋ ਸਕਦੀ ਹੈ। ਉਨਾਂ ਕਿਹਾ ਜਿਵੇਂ ਕਿ ਪਿੱਛੇ ਜਿਹੇ ਦਿੱਲੀ ਵਿਚ ਸ਼ੂਗਰ ਦੇ ਇੰਜੈਕਸ਼ਨ ਦਾ ਕਰੋੜਾਂ ਰੁਪਏ ਦਾ ਮਾਲ ਫੜਿਆ ਬੱਦੀ ਵਿਚ ਵੀ ਬੀਪੀ ਦੀ ਮੈਡੀਸਨ ਦੇ ਕਈ ਪ੍ਰੋਡਕਟਸ ਨਕਲੀ ਪਕੜੇ ਗਏ। ਜਦਕਿ ਇੱਕ ਮੈਡੀਕਲ ਸਟੋਰ ਪੂਰੇ ਰੂਲ ਐਂਡ ਰੈਗੂਲੇਸ਼ਨ ਨਾਲ ਚੱਲਦਾ ਹੈ ਅਤੇ ਉਸ ਦੀ ਸਮੇਂ ਸਮੇਂ ਤੇ ਚੈਕਿੰਗ ਵੀ ਹੁੰਦੀ ਰਹਿੰਦੀ ਹੈ। ਡਰੱਗਜ ਡਿਪਾਰਟਮੈਂਟ ਵੱਲੋਂ ਉਨਾਂ ਨੂੰ ਦਿਸ਼ਾ ਨਿਰਦੇਸ਼ ਵੀ ਲਏ ਜਾਂਦੇ ਹਨ। ਇਸੇ ਤਰਾਂ ਸ੍ਰੀ ਚਮਕੌਰ ਸਾਹਿਬ ਅਤੇ ਵੱਖ ਵੱਖ ਪਿੰਡਾਂ ਵਿਚ ਮੈਡੀਕਲ ਸਟੋਰ ਬੰਦ ਰੱਖੇ ਗਏ।