ਕੰਟਰੈਕਟ ਡਰਾਈਵਰ ਵਰਕਰ ਯੂਨੀਅਨ ਵੱਲੋਂ ਐੱਸਐੱਮਐੱਲ ਮੈਨੇਜਮੈਂਟ ਖਿਲਾਫ ਰੋਸ ਰੈਲੀ
ਕੰਟ੍ਰੈਕਟ ਡਰਾਈਵਰ ਵਰਕਰ ਯੂਨੀਅਨ ਵੱਲੋਂ ਐੱਸਐੱਮਐੱਲ ਮੈਨੇਜਮੈਂਟ ਖਿਲਾਫ ਰੋਸ ਰੈਲੀ
Publish Date: Tue, 19 May 2026 05:22 PM (IST)
Updated Date: Tue, 19 May 2026 05:24 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਵਰਾਜ ਮਾਜਦਾ ਕੰਟ੍ਰੈਕਟ ਡਰਾਇਵਰ ਵਰਕਰ ਯੂਨੀਅਨ (ਸੀਟੂ) ਆਸਰੋਂ ਵੱਲੋਂ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਕੰਪਨੀ ਨੂੰ ਦਿੱਤੇ ਮੰਗ ਪੱਤਰ ’ਤੇ ਦਰਜ ਮੰਗਾਂ ਲਈ ਸਵਰਾਜ ਮਾਜਦਾ ਮੈਨੇਜਮੈਂਟ ਦੇ ਮਾੜੇ ਵਤੀਰੇ ਖਿਲਾਫ ਰੋ ਧਰਨਾ ਅਤੇ ਰੈਲੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਕੰਗ ਨੇ ਦੱਸਿਆ ਕਿ ਇਸ ਮੌਕੇ ਧਰਨਾਕਾਰੀ ਮੰਗ ਕਰ ਰਹੇ ਸਨ ਕਿ ਪ੍ਰਤੀ ਕਿੱਲੋਮੀਟਰ ਕਿਰਾਇਆ 3 ਰੁਪਏ 50 ਪੈਸੇ ਦਿੱਤਾ ਜਾਵੇ, ਡਰਾਇਵਰ ਨੂੰ ਵਾਪਿਸੀ ਦਾ ਮਹਿੰਗਾਈ ਦੇ ਹਿਸਾਬ ਨਾਲ ਕਿਰਾਇਆ ਤੇ ਰੋਟੀ ਖਰਚਾ, ਡਿਊਟੀ ਦੌਰਾਨ ਦੁਰਘਟਨਾ ਹੋਣ ’ਤੇ ਡਰਾਇਵਰ ਦੇ ਪਰਿਵਾਰ ਨੂੰ 1,00,000 ਰੁਪਏ ਮੁਆਵਜਾ, ਕੰਮ ਨਾ ਮਿਲਣ ਦੀ ਸੂਰਤ ਅਤੇ ਗੱਡੀ ਜਮ੍ਹਾਂ ਕਰਾਉਣ ਸਮੇਂ ਪੂਰੀ ਦਿਹਾੜੀ, ਡਰਾਇਵਰ ਦਾ ਬੀਮਾ, ਈਪੀਐੱਫ ਅਤੇ ਈਐੱਸਆਈਸੀ ਸਾਰੇ ਡਰਾਇਵਰਾਂ ’ਤੇ ਲਾਗੂ ਕੀਤਾ ਜਾਵੇ, ਠੇਕੇਦਾਰ ਸਿਸਟਮ ਬੰਦ ਕਰਕੇ ਡਰਾਇਵਰਾਂ ਦੀ ਭਰਤੀ ਸਿੱਧੀ ਕੀਤੀ ਜਾਵੇ, ਘੱਟੋ ਘੱਟ ਉਜਰਤ ਬਾਰੇ ਕੀਤੇ ਨੋਟੀਫਿਕੇਸ਼ਨ ਵਿਚ ਸੋਧ ਕਰਕੇ 26,000 ਰੁਪਏ ਪ੍ਰਤੀ ਮਹੀਨਾ ਘੱਟੋ ਘੱਟ ਉਜਰਤ, ਚਾਰ ਲੇਬਰ ਕੋਡ ਰੱਦ ਕੀਤੇ ਜਾਣ ਆਦਿ ਮੰਗਾਂ ਨੂੰ ਲਾਗੂ ਕੀਤਾ ਜਾਵੇ। ਇਸ ਰੈਲੀ ਦੌਰਾਨ ਸੀਟੂ ਦੇ ਸੂਬਾਈ ਜਨਰਲ ਸਕੱਤਰ ਮਹਾਂ ਸਿੰਘ ਰੋੜੀ, ਮੀਤ ਪ੍ਰਧਾਨ ਗੁਰਦੇਵ ਸਿੰਘ ਬਾਗੀ, ਵਰਕਰ ਯੂਨੀਅਨ ਦੇ ਪ੍ਰਧਾਨ ਪਰਵਿੰਦਰ ਸੈਣੀ ਤੇ ਜਨਰਲ ਸਕੱਤਰ ਸਿਵ ਕੁਮਾਰ, ਡਰਾਇਵਰ ਯੂਨੀਅਨ ਦੇ ਸਕੱਤਰ ਮਨਪ੍ਰੀਤ ਮਨੀ ਤੇ ਪ੍ਰਧਾਨ ਜਰਨੈਲ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਮੈਨੇਜਮੈਂਟ ਨੂੰ ਚਾਹੀਦਾ ਹੈ ਕਿ ਦਿੱਤੇ ਮੰਗ ਪੱਤਰ ’ਤੇ ਗੱਲਬਾਤ ਕਰਕੇ ਮੰਗਾਂ ਪ੍ਰਵਾਨ ਕੀਤੀਆਂ ਜਾਣ ਤਾਂ ਕਿ ਡਰਾਇਵਰਾਂ ਦਾ ਰੋਸ ਖਤਮ ਹੋ ਸਕੇ ਅਤੇ ਉਹ ਸਾਂਤੀਪੂਰਵਕ ਆਪਣਾ ਕੰਮ ਕਰਨ। ਇਨ੍ਹਾਂ ਆਗੂਆਂ ਨੇ ਕੇਂਦਰ ’ਤ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਮਜ਼ਦੂਰ ਵਿਰੋਧੀ 4 ਲੇਬਰ ਕੋਡ ਬਾਰੇ ਨੋਟੀਫਿਕੇਸ਼ਨ ਵਾਪਿਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਵਰਾਜ ਮਾਜਦਾ ਮੈਨੇਜਮੈਂਟ ਗੱਲਬਾਤ ਕਰਕੇ ਜਲਦੀ ਮਸਲਾ ਹੱਲ ਨਹੀਂ ਕਰਦੀ ਤਾਂ ਸਾਰੀਆਂ ਜੱਥੇਬੰਦੀਆਂ ਇੱਕਮੁੱਠ ਹੋ ਸੰਘਰਸ਼ ਕਰਨਗੀਆਂ ਅਤੇ ਲੋੜ ਪੈਣ ’ਤੇ ਕੰਮ ਠੱਪ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵਗਾ। ਇਸ ਦੇ ਇਲਾਵਾ ਆਗੂਆਂ ਵੱਲੋਂ ਮਗਨਰੇਗਾ ਵਰਕਰਾਂ ਦੀਆਂ ਮੰਗਾਂ ਦਾ ਸਮਰੱਥਨ ਕੀਤਾ ਗਿਆ ਅਤੇ ਚੰਡੀਗੜ੍ਹ ਵਿਖੇ ਸਾਂਤਮਈ ਤਰੀਕੇ ਨਾਲ ਗਵਰਨਰ ਪੰਜਾਬ ਨੂੰ ਮੰਗ ਪੱਤਰ ਦੇਣ ਵਾਲਿਆਂ ’ਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਗੁਰਜੀਤ ਸਿੰਘ, ਗੁਰਦੀਪ ਸਿੰਘ ਬਰੌਲੀ, ਮੇਜਰ ਸਿੰਘ ਠੌਣਾ, ਨਿਰਮਲ ਸਿੰਘ, ਹਰੀਸ਼ ਕੁਮਾਰ ਆਦਿ ਸ਼ਾਮਲ ਸਨ।