- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
17 ਮਈ ਨੂੰ ਗੰਭੀਰਪੁਰ ਸਿੱਖਿਆ ਮੰਤਰੀ ਦੇ ਘਰ ਅੱਗੇ ਲਗਾਇਆ ਜਾਵੇਗਾ ਸੰਕੇਤਕ ਧਰਨਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਸੰਧੂ ਨੇ ਪਿਛਲੇ ਦਿਨੀ ਆਗੂਆਂ ਦੀ ਹੋਈ ਸੂਬਾ ਪੱਧਰੀ ਮੀਟਿੰਗ ਵਿਚ ਐਸਐਸਏ ਕਰਮਚਾਰੀਆਂ ਨੂੰ ਉਨ੍ਹਾਂ ਦੀ ਵਿਦਿਅਕ ਯੋਗਤਾ ਦੇ ਆਧਾਰ ਤੇ ਵੱਖ-ਵੱਖ ਪੋਸਟਾਂ ਤੇ ਪ੍ਰਮੋਸ਼ਨ ਦੇਣ, ਨਾਨ-ਟੀਚਿੰਗ ਕਰਮਚਾਰੀਆਂ ਦਾ ਪ੍ਰਮੋਸ਼ਨ ਕੋਟਾ ਵਧਾਉਣ, ਟੈੱਟ ਪਾਸ ਨਾਨ-ਟੀਚਿੰਗ ਕਰਮਚਾਰੀਆਂ ਜੋ ਮਾਸਟਰ ਕਾਡਰ ਵਿਚ ਪ੍ਰਮੋਟ ਹੋਏ ਹਨ ਉਨ੍ਹਾਂ ਨੂੰ ਜਲਦੀ ਸਟੇਸ਼ਨ ਚੋਆਇਸ ਕਰਵਾਉਣ, ਐਸਐਲਏ ਕਰਮਚਾਰੀਆਂ ਦੀ ਵਿਦਿਅਕ ਯੋਗਤਾ ਵਿਚ ਵਾਧਾ ਕਰਨ ਸਬੰਧੀ, ਐਸਐਲਏ ਕਰਮਚਾਰੀਆਂ ਦੀਆਂ ਬੇ ਫਜ਼ੂਲ ਲੱਗੀਆਂ ਡਿਊਟੀਆਂ ਨੂੰ ਕੱਟ ਕੇ ਸਿਰਫ਼ ਜੋਬ ਪ੍ਰੋਫਾਈਲ ਅਨੁਸਾਰ ਕੰਮ ਲੈਣ ਬਾਰੇ ਗੱਲ ਕੀਤੀ ਗਈ। ਜਥੇਬੰਦੀ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਪੰਜਾਬ ਸਰਕਾਰ ਨੂੰ ਆਪਣੇ ਸੰਘਰਸ਼ ਰਾਹੀਂ ਘੇਰਨ ਲਈ 17 ਮਈ 2026 ਦਿਨ ਐਤਵਾਰ ਨੂੰ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਰ ਅੱਗੇ ਵਿਸ਼ਾਲ ਇਕੱਠ ਕਰਕੇ ਸੰਕੇਤਕ ਧਰਨਾ ਲਗਾਇਆ ਜਾਵੇਗਾ।