29 ਕਿਰਤ ਕਾਨੂੰਨਾਂ ਦਾ ਭੋਗ ਪਾ ਕੇ ਮਜਦੂਰਾਂ ਨੂੰ ਗੁਲਾਮ ਬਣਾਉਣ ਲਈ ਚਾਰ ਕਿਰਤ ਕੋਡ ਲਾਗੂ ਕੀਤੇ: ਬਾਗੀ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਸਵਰਾਜ ਮਾਜਦਾ ਕੰਟ੍ਰੈਕਟ ਡਰਾਇਵਰ ਵਰਕਰ ਯੂਨੀਅਨ ਵੱਲੋਂ ਮੰਗ ਦਿਵਸ ਮਨਾਉਣ ਦੇ ਨਾਲ ਮਜਦੂਰ ਮਾਰੂ ਲੇਬਰ ਕੋਡਾਂ ਦੀਆਂ ਕਾਪੀਆਂ ਫੂਕੀਆ ਗਈਆ ਅਤੇ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੋਕੇ ਯੂਨੀਅਨ ਪ੍ਰਧਾਨ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਰੈਲੀ ਨੁੰ ਸੰਬੋਧਨ ਕਰਦੇ ਹੋਏ ਸੀਟੂ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗੀ ਨੇ ਕਿਹਾ ਕਿ ਅੱਜ ਸਾਰੇ ਦੇਸ਼ ਵਿਚ ਸੀਟੂ ਸਮੇਤ ਕੇਂਦਰੀ ਟਰੇਡ ਯੂਨੀਅਨਾ ਵੱਲੋਂ ਸਾਝੇ ਤੋਰ ਤੇ ਮੰਗ ਦਿਵਸ ਮਨਾਉਣ ਦੇ ਨਾਲ ਨਾਲ ਮਜਦੂਰ ਮਾਰੂ ਚਾਰ ਲੇਬਰ ਕੋਡਾਂ ਦੀਆਂ ਕਾਪੀਆਂ ਫੂਕੀਆ ਜਾ ਰਹੀਆਂ ਹਨ। ਕੇਂਦਰ ਦੀ ਸੱਤਾ ਪ੍ਰਾਪਤ ਕਰਨ ਤੋਂ ਪਹਿਲਾਂ ਨਰਿੰਦਰ ਮੋਦੀ ਸਭ ਕਾ ਸਾਥ ਸਭ ਕਾ ਵਿਕਾਸ ਆਪਣੇ ਮੁੰਹੋ ਆਮ ਕਿਹਾ ਕਰਦੇ ਸਨ ਪਰ ਆਮ ਲੋਕਾਂ ਦੀਆਂ ਵੋਟਾਂ ਲੈ ਕੇ 24 ਘੰਟੇ ਆਮ ਦੇਸ਼ ਵਾਸੀਆਂ ਨੂੰ ਵਿਸਾਰ ਕੇ ਆਪਣੇ ਮਿੱਤਰ ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀਆਂ ਤਿਜੋਰੀਆਂ ਭਰਨ ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾਕਿ ਜਿਸ ਦੀ ਮਿਸਾਲ ਹੈ ਕਿਰਤੀਆਂ ਵੱਲੋਂ ਲਹੂ ਵਿਟਵੇ ਸੰਘਰਸ ਲੜਕੇ ਬਣਵਾਏ ਕਿਰਤੀਆਂ ਪੱਖੀ 29 ਕਿਰਤ ਕਾਨੂੰਨਾਂ ਦਾ ਭੋਗ ਪਾ ਕੇ ਮਜਦੂਰਾਂ ਨੂੰ ਗੁਲਾਮ ਬਣਾਉਣ ਲਈ ਚਾਰ ਕਿਰਤ ਕੋਡ ਲਾਗੂ ਕਰ ਦਿੱਤੇ।ਇਨ੍ਹਾਂ ਕੋਡਾਂ ਨੁੰ ਰੱਦ ਕਰਵਾਉਣ ਅਤੇ ਮਜਦੂਰਾਂ ਪੱਖੀ 29 ਕਿਰਤ ਕਾਨੂੰਨਾਂ ਦੀ ਬਹਾਲੀ ਲਈ ਦੇਸ਼ ਦੀਆਂ ਸੀਟੂ ਸਮੇਤ ਦੱਸ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਲਗਾਤਾਰ ਸੰਘਰਸ ਕੀਤਾ ਜਾ ਰਿਹਾ ਹੈ।