ਭਾਜਪਾ ਆਗੂਆਂ ਨੇ ਸਤੀਸ਼ ਭੋਲਾ ਨੂੰ ਦਿੱਤੀਆਂ ਵਧਾਈਆਂ
ਭਾਜਪਾ ਆਗੂਆਂ ਨੇ ਬਜ਼ੁਰਗ ਨੇਤਾ ਸਤੀਸ਼ ਭੋਲਾ ਨੂੰ ਦਿੱਤੀਆਂ ਵਧਾਈਆਂ ਅਤੇ ਲਿਆ ਅਸ਼ੀਰਵਾਦ
Publish Date: Fri, 08 May 2026 05:49 PM (IST)
Updated Date: Sat, 09 May 2026 04:09 AM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਭਾਰਤੀ ਜਨਤਾ ਪਾਰਟੀ ਦੇ ਸਮੂਹ ਆਗੂਆਂ ਤੇ ਵਰਕਰਾਂ ਵੱਲੋਂ ਸ਼ਹਿਰ ਅਤੇ ਇਲਾਕੇ ਦੇ ਸਭ ਤੋਂ ਸੀਨੀਅਰ ਅਤੇ ਪੁਰਾਣੇ ਭਾਜਪਾ ਆਗੂ ਸਤੀਸ਼ ਭੋਲਾ ਨੂੰ ਉਨ੍ਹਾਂ ਦੇ ਘਰ ਜਾ ਕੇ ਬੰਗਾਲ ਵਿਚ ਹੋਈ ਵੱਡੀ ਜਿੱਤ ਦੀ ਖੁਸ਼ੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਬਜ਼ੁਰਗ ਨੇਤਾ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਜਤਿੰਦਰ ਗੁੰਬਰ ਅਤੇ ਹਰਸ਼ ਕੋਹਲੀ ਨੇ ਕਿਹਾ ਕਿ ਇਨ੍ਹਾਂ ਪੁਰਾਣੇ ਆਗੂਆਂ ਤੇ ਕਾਰਕੁੰਨਾਂ ਦੇ ਕਾਰਨ ਹੀ ਅੱਜ ਭਾਜਪਾ ਪੂਰੇ ਦੇਸ਼ ਦੇ ਵਿਚ ਲੋਕਾਂ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਬਜ਼ੁਰਗ ਆਗੂ ਸਤੀਸ਼ ਭੋਲਾ ਤੋਂ ਅਸ਼ੀਰਵਾਦ ਪ੍ਰਾਪਤ ਕਰਦਿਆਂ ਕਿਹਾ ਕਿ ਉਹ ਦਿਨ-ਰਾਤ ਇੱਕ ਕਰਕੇ ਪਾਰਟੀ ਦੀ ਸੇਵਾ ਕਰਨਗੇ। ਇਸ ਮੌਕੇ ਸੰਜੀਵ ਸੂਦ, ਭਾਗ ਸਿੰਘ, ਪੁਨੀਤ ਮਿੱਤਲ, ਮੰਗਤ ਰਾਮ ਮੰਗਾ, ਬਿਕਰਮ ਪਾਠਕ, ਸਧੀਰ ਸ਼ਰਮਾ, ਵਿਨੋਦ ਤਿਵਾੜੀ, ਆਸ਼ੀਸ਼ ਭਾਟੀਆ, ਪਰਮਿੰਦਰ ਸ਼ਰਮਾ, ਨਵਜੋਤ ਸਿੰਘ, ਭੋਲੂ ਤਿਵਾੜੀ ਆਦਿ ਆਗੂ ਵੀ ਹਾਜਰ ਸਨ।