ਮਾਤਾ ਜਸਵੰਤ ਕੌਰ ਉਧਮਪੁਰਾ ਨੂੰ ਸ਼ਰਧਾਂਜਲੀਆਂ ਭੇਟ
ਮਾਤਾ ਜਸਵੰਤ ਕੌਰ ਉਧਮਪੁਰਾ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ
Publish Date: Fri, 08 May 2026 05:35 PM (IST)
Updated Date: Sat, 09 May 2026 04:08 AM (IST)

ਨਿੱਜੀ ਪੱਤਰ ਪੇਰਕ, ਮੋਰਿੰਡਾ :ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਉੱਦਮਪੁਰਾ ਦੇ ਮਾਤਾ ਜਸਵੰਤ ਕੌਰ ਨਮਿਤ ਪਾਠ ਦੇ ਭੋਗ ਪਾਏ ਗਏ ਅਤੇ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ। ਮਾਤਾ ਜਸਵੰਤ ਕੌਰ ਦੀ ਮੌਤ ’ਤੇ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ, ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ, ਪੀਸੀਏ ਅਪੈਕਸ ਕੌਂਸਲ ਮੈਂਬਰ ਬੀਰ ਦਵਿੰਦਰ ਸਿੰਘ ਬੱਲਾਂ, ਵਿਧਾਨ ਸਭਾ ਹਲਕਾ ਖਰੜ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ, ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਚੱਕਲ, ਮਲਕੀਤ ਸਿੰਘ ਚੱਕਲ ਆਦਿ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਮਾਤਾ ਜਸਵੰਤ ਜਸਵੰਤ ਕੌਰ ਦੇ ਅੰਤਿਮ ਅਰਦਾਸ ਸਮੇਂ ਭਾਈ ਅਮਰੀਕ ਸਿੰਘ ਸੱਲੋਮਾਜਰਾ ਵਾਲਿਆਂ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕਰਕੇ ਸਮਾਗਮ ਸਮੇਂ ਸ਼ਾਮਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਪਹੁੰਚੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਹਰਮੋਹਨ ਸਿੰਘ ਸੰਧੂ, ਸੁਬਾਈ ਪ੍ਰੈਸ ਸਕੱਤਰ ਮਿਹਰ ਸਿੰਘ ਥੇੜੀ, ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ, ਹਕੀਕਤ ਸਿੰਘ ਘੜੂੰਆਂ, ਪ੍ਰਗਟ ਸਿੰਘ ਰੌਲੂਮਾਜਰਾ ਸਰਪ੍ਰਸਤ ਜ਼ਿਲ੍ਹਾ ਰੋਪੜ, ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਸਰਪੰਚ ਦਵਿੰਦਰ ਸਿੰਘ ਮਝੈਲ, ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰਾ, ਸਾਬਕਾ ਸਰਪੰਚ ਪ੍ਰੀਤਮ ਸਿੰਘ ਕਜੌਲੀ, ਪਰਮਜੀਤ ਸਿੰਘ ਰਤਨਗੜ੍ਹ ਸਾਬਕਾ ਡਾਇਰੈਕਟਰ ਕੋਪਰੇਟਿਵ ਬੈਂਕ ਰੋਪੜ, ਬਾਰਾ ਸਿੰਘ ਰੌਣੀ, ਬਹਾਦਰ ਸਿੰਘ ਕਲਾਰਾਂ, ਸੱਜਣ ਸਿੰਘ ਕਲਾਰਾਂ , ਅਮਰੀਕ ਸਿੰਘ ਅਮਰਾਲੀ, ਹਰਚੰਦ ਸਿੰਘ ਕਜੌਲੀ, ਪਰਮਜੀਤ ਸਿੰਘ ਲੁਠੇੜੀ, ਜਗਤਾਰ ਸਿੰਘ ਜੱਗਾ, ਹਰਦੀਪ ਸਿੰਘ ਸਾਨੀਪੁਰ ਆਦਿ ਆਗੂਆਂ ਵੱਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।