ਡਾ.ਚਰਨਜੀਤ ਨੇ ਕੰਕਰੀਟ ਪਲਾਂਟ ਨਾ ਲੱਗਣ ਦਾ ਦਿੱਤਾ ਭਰੋਸਾ
ਡਾ.ਚਰਨਜੀਤ ਨੇ ਕੰਕਰੀਟ ਪਲਾਂਟ ਨਾ ਲੱਗਣ ਦਾ ਦਿੱਤਾ ਭਰੋਸਾ
Publish Date: Tue, 05 May 2026 04:55 PM (IST)
Updated Date: Tue, 05 May 2026 04:56 PM (IST)

ਪੰਜਾਬੀ ਜਾਗਰਣ ਟੀਮ, ਮੋਰਿੰਡਾ: ਪਿੰਡ ਖੈਰਪੁਰ ਅਤੇ ਢੰਗਰਾਲੀ ਵਿਖੇ ਲਗਾਏ ਜਾ ਰਹੇ ਆਰਐੱਮਸੀ ਪਲਾਂਟ ਦੇ ਵਿਰੁੱਧ ਪਿੰਡ ਵਾਸੀਆਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਜਿੱਥੇ 12ਵੇਂ ਦਿਨ ਵਿਚ ਦਾਖਲ ਹੋ ਗਿਆ, ਉੱਥੇ ਹੀ ਵਿਧਾਇਕ ਡਾ.ਚਰਨਜੀਤ ਸਿੰਘ ਵੀ ਧਰਨਾ ਸਥਾਨ ’ਤੇ ਪਹੁੰਚੇ। ਉਨਾਂ ਕਿਹਾ ਕਿ ਜੇ ਪਿੰਡ ਵਾਸੀ ਹੀ ਨਹੀਂ ਚਾਹੁੰਦੇ ਹਨ ਤਾਂ ਇੱਥੇ ਆਰਐੱਮਸੀ ਪਲਾਂਟ ਨਹੀਂ ਲੱਗਣ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਵੇਂ ਇੰਡਸਟਰੀ ਰੁਜ਼ਗਾਰ ਦਾ ਵਸੀਲਾ ਹੁੰਦੀ ਹੈ ਪ੍ਰੰਤੂ ਮਨੁੱਖੀ ਸਿਹਤ ਅਤੇ ਭਵਿੱਖ ਨੂੰ ਹੀ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਉਹ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਉਂਦੇ ਹਨ ਕੇ ਆਰਐੱਮਸੀ ਪਲਾਂਟ ਨਹੀਂ ਲਗਾਇਆ ਜਾਵੇਗਾ। ਉਨ੍ਹਾਂ ਭਾਸ਼ਣ ਦੌਰਾਨ ਮੰਨਿਆ ਕਿ ਜਿੱਥੇ ਕੰਕਰੀਟ ਰੇਤਾ ਸੀਮੈਂਟ ਦਾ ਕੰਮ ਹੁੰਦ ਹੈ, ਉੱਥੇ ਪ੍ਰਦੂਸ਼ਣ ਦਾ ਹੋਣਾ ਸੁਭਾਵਿਕ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਆਉਣਗੇ ਅਤੇ ਇਸ ਮਸਲੇ ਦਾ ਨਿਪਟਾਰਾ ਪਿੰਡ ਵਾਸੀਆਂ ਦੀ ਇੱਛਾ ਅਨੁਸਾਰ ਕਰ ਦਿੱਤਾ ਜਾਵੇਗਾ। ਇਸ ਦੌਰਾਨ ਸਵਰਨ ਸਿੰਘ ਢੰਗਰਾਲੀ ਨੇ ਉਨਾਂ ਨੂੰ ਕੰਕਰੀਟ ਮਿਕਸਰ ਪਲਾਂਟ ਲੱਗਣ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਬਹਾਦਰ ਸਿੰਘ ਨੇ ਵਿਧਾਇਕ ਸਮੇਤ ਸਮੁੱਚੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਵਿਧਾਇਕ ਦੇ ਧਰਨੇ ਵਿਚ ਪੁੱਜਣ ਤੋਂ ਪਹਿਲਾਂ ਪਿੰਡ ਖੈਰਪੁਰ ਅਤੇ ਢੰਗਰਾਲੀ ਦੀਆਂ ਬੀਬੀਆਂ ਨੇ ਸਰਪੰਚ ਕਮਲਜੀਤ ਕੌਰ ਖੈਰਪੁਰ ਅਤੇ ਅੰਮ੍ਰਿਤਪਾਲ ਕੌਰ ਬਾਠ ਢੰਗਰਾਲੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਸਮੂਲੀਅਤ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਿਸ ਦੀ ਅਗਵਾਈ ਨੇ ਕੀਤੀ। ਇਸ ਮੌਕੇ ਹਰਜਿੰਦਰ ਸਿੰਘ ਖੱਟੜਾ, ਡਾ.ਇੰਦਰਜੀਤ ਸਿੰਘ ਬਡਾਲੀ, ਨਾਇਬ ਸਿੰਘ ਬਡਾਲੀ, ਡਾ.ਸੁਖਵਿੰਦਰਪਾਲ ਸਿੰਘ, ਜੇਈ ਸਰਬਜੀਤ ਸਿੰਘ, ਜੰਗਜੀਤ ਸਿੰਘ, ਮਾ.ਗੁਰਦੀਪ ਸਿੰਘ, ਬਲਦੇਵ ਸਿੰਘ ਧਾਲੀਵਾਲ, ਰਣਜੀਤ ਸਿੰਘ ਰਾਣਾ, ਹਰਸ਼ਪ੍ਰੀਤ ਸਿੰਘ, ਰਣਦੀਪ ਸਿੰਘ ਦੀਪੂ ਸਰਪੰਚ ਢੰਗਰਾਲੀ, ਪਟਵਾਰੀ ਸੋਹਣ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ ਬਿੰਦਾ ਖੈਰਪੁਰ, ਗੁਰਪ੍ਰੀਤ ਸਿੰਘ, ਚੰਦ ਸਿੰਘ, ਗੁਰਦੇਵ ਸਿੰਘ ਕਾਕਾ, ਲਾਭ ਸਿੰਘ, ਸ਼ਮਸ਼ੇਰ ਸਿੰਘ ਸਰਾਓ, ਜਸਵੰਤ ਸਿੰਘ ਸੀਟੀਯੂ, ਜੋਗਾ ਸਿੰਘ, ਰੁਲਦਾ ਸਿੰਘ, ਅਮਰਜੀਤ ਸਿੰਘ ਬਬਲੀ, ਸ਼ਮਸ਼ੇਰ ਸਿੰਘ ਸਰਾਓ, ਤਰਲੋਚਨ ਸਿੰਘ, ਰਣਜੋਧ ਸਿੰਘ, ਓਂਕਾਰ ਸਿੰਘ, ਰਾਜਵਿੰਦਰ ਸਿੰਘ ਕੰਗ ਰਣਜੀਤਪੁਰਾ ਆਦਿ ਨੇ ਸਮੂਲੀਅਤ ਕੀਤੀ।