ਪਾਰਟੀਆ ਦੀਆ ਗਲਤ ਨੀਤੀਆ ਨੇ ਪੰਜਾਬ ਨੂੰ ਕੀਤਾ ਕੰਗਾਲ : ਆਗੂ
ਹੁਣ ਤੱਕ ਰਾਜ ਕਰਨ ਵਾਲੀਆ ਪਾਰਟੀਆ ਦੀਆ ਗਲਤ ਨੀਤੀਆ ਨੇ ਪੰਜਾਬ ਨੂੰ ਕੀਤਾ ਕੰਗਾਲ: ਆਗੂ
Publish Date: Tue, 05 May 2026 03:30 PM (IST)
Updated Date: Tue, 05 May 2026 03:32 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਲੋਕ ਸਭਾ ਇੰਚਾਰਜ ਅਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਨਨਹੇੜੀਆਂ ਅਤੇ ਪ੍ਰਬੀਨ ਬੰਗਾ ਦੀ ਅਗਵਾਈ ਵਿਚ ਬਸਪਾ ਵੱਲੋਂ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਦੇ ਜ਼ਿੰਮੇਵਾਰ ਆਗੂਆਂ ਦੀ ਮੀਟਿੰਗ ਗੁਰੂ ਰਵਿਦਾਸ ਧਰਮਸ਼ਾਲਾ ਰੂਪਨਗਰ ਵਿਖੇ ਹੋਈ। ਜਿਸ ਵਿਚ ਪਾਰਟੀ ਦੇ ਸਾਬਕਾ ਰਾਜ ਸਭਾ ਮੈਂਬਰ ਤੇ ਸੂਬਾ ਪ੍ਰਧਾਨ ਡਾ: ਅਵਤਾਰ ਸਿੰਘ ਕਰੀਮਪੁਰੀ, ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਅਤੇ ਡਾ: ਨਛੱਤਰ ਪਾਲ ਐੱਮਐੱਲਏ. ਨਵਾਂਸ਼ਹਿਰ ਅਤੇ ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਬਜਹੇੜੀ ਵਿਸ਼ੇਸ਼ ਰੂਪ ਵਿਚ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆ ਆਗੂਆਂ ਨੇ ਕਿਹਾ ਕਿ ਜੋ ਪੰਜਾਬ ਕਦੇ ਦੇਸ਼ ਦੇ ਸੂਬਿਆਂ ਦੀ ਮੂਹਰਲੀ ਕਤਾਰ ਵਿਚ ਹੁੰਦਾ ਸੀ ਉਹ ਪੰਜਾਬ ਅੱਜ 78 ਸਾਲਾਂ ਤੋਂ ਕਾਂਗਰਸ, ਅਕਾਲੀ—ਭਾਜਪਾ ਅਤੇ ਹੁਣ ਆਮ ਪਾਰਟੀ ਦੀਆਂ ਮਾੜੀਆਂ ਨੀਤੀਆਂ ਕਾਰਣ ਕਰਜ਼ੇ ਦੇ ਬੋਝ ਥੱਲੇ ਦੱਬਿਆ ਗਿਆ। ਪੰਜਾਬ ਵਿਚ ਗੈਂਗਸਟਰ, ਰੇਤ ਮਾਫੀਆ, ਭੂ—ਮਾਫੀਆ, ਡਰੱਗ ਮਾਫੀਆ ਬੇਖੌਫ਼ ਦਨ—ਦਨਾ ਰਿਹਾ ਹੈ। ਸਿੱਖਿਆ ਨੀਤੀ ਫੇਲ, ਬੇਰੁਜ਼ਗਾਰ ਨੌਜਵਾਨਾਂ ਅਤੇ ਕਿਸਾਨ ਅਤੇ ਮੁਲਾਜ਼ਮ ਜਦੋਂ ਆਪਣੇ ਅਧਿਕਾਰਾਂ ਦੀਆਂ ਵਾਜਿਬ ਮੰਗਾਂ ਲਈ ਸੰਘਰਸ਼ ਕਰਦੇ ਹਨ ਤਾਂ ਉਨ੍ਹਾਂ ਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ। ਬਸਪਾ ਆਗੂਆਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਬਹੁਜਨ ਸਮਾਜ ਪਾਰਟੀ ਵੱਲੋਂ ਸ਼ੁਰੂ ਕੀਤੀ ਪੰਜਾਬ ਸੰਭਾਲੋ ਮੁਹਿੰਮ ਨਾਲ ਜੁੜ ਕੇ ਇੱਕ ਮੌਕਾ ਬਸਪਾ ਨੂੰ ਦੇਣ ਤਾਂ ਜੋ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ। ਇਸ ਮੌਕੇ ਤੇ ਬਸਪਾ ਦਕੇ ਜ਼ਿਲ੍ਹਾ ਪ੍ਰਧਾਨ ਸਰਦੂਲ ਸਿੰਘ, ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਹਰਕਾ ਦਾਸ ਅਤੇ ਜ਼ਿਲ੍ਹਾ ਨਵਾਂਸ਼ਹਿਰ ਦੇ ਪ੍ਰਧਾਨ ਸਰਬਜੀਤ ਜਾਫਰਪੁਰ ਤੋਂ ਇਲਾਵਾ ਜ਼ਿਲ੍ਹਾ ਤੇ ਹਲਕਿਆਂ ਦੇ ਜ਼ਿੰਮੇਵਾਰ ਆਗੂ ਹਾਜ਼ਰ ਸਨ।