ਚੋਰੀ ਦੇ ਮਾਮਲਾ ’ਚ ਪਤੀ ਪਤਨੀ ਗ੍ਰਿਫਤਾਰ ਇੱਕ ਦੀ ਭਾਲ ਜਾਰੀ
ਸਿਟੀ ਪੁਲਿਸ ਨੇ ਬੜੀ ਹਵੇਲੀ ਚੋਰੀ ਦੇ ਮਾਮਲਾ ’ਚ ਪਤੀ ਪਤਨੀ ਨੂੰ ਕੀਤਾ ਗ੍ਰਿਫਤਾਰ ਇੱਕ ਦੀ ਭਾਲ ਜਾਰੀ
Publish Date: Mon, 04 May 2026 04:28 PM (IST)
Updated Date: Mon, 04 May 2026 04:29 PM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਸਿਟੀ ਪੁਲਿਸ ਰੂਪਨਗਰ ਨੇ ਬੜੀ ਹਵੇਲੀ ਵਿਚ ਹੋਈ ਲੱਖਾਂ ਦੀ ਦਿਨ ਦਿਹਾੜੇ ਚੋਰੀ ਦੇ ਮਾਮਲੇ ਵਿਚ ਪਤੀ ਪਤਨੀ ਨੂੰ ਕਾਬੂ ਕੀਤਾ ਹੈ ਜਦਕਿ ਇੱਕ ਵਿਅਕਤੀ ਗ੍ਰਿਫਤਾਰੀ ਤੋਂ ਬਾਹਰ ਹੈ। ਐਸਐਚਓ ਚੌਧਰੀ ਪਵਨ ਕੁਮਾਰ ਨੇ ਦੱਸਿਆ ਕਿ 30 ਅਪ੍ਰੈਲ ਨੂੰ ਦਿਨ ਦਿਹਾੜੇ ਚੋਰਾ ਨੇ ਮਨਜੀਤ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਮਕਾਨ ਨੰਬਰ 4533 ਹਵੇਲੀ ਕਲਾਂ ਦੇ ਘਰ ਅਲਮਾਰੀ ਦੇ ਲਾਕਰ ਵਿਚ ਰੱਖੇ ਪੁਸ਼ਤੈਨੀ ਸੋਨੇ ਅਤੇ ਚਾਦੀ ਦੇ ਗਹਿਣੇ ਅਤੇ ਨਗਦੀ ਚੋਰੀ ਹੋ ਗਈ ਸੀ ਜਿਸ ਨੂੰ ਲੈ ਕੇ ਪੁਲਿਸ ਨ ਅਣਪਛਾਤੇ ਵਿਅਕਤੀਆ ਖਿਲਾਫ਼ 01 ਮਈ ਨੂੰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਸੀ। ਉਨ੍ਹਾਂ: ਦੱਸਿਆ ਕਿ ਦੀਪਇੰਦਰ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜਨ ਰੂਪਨਗਰ ਦੀ ਅਗਵਾਈ ਵਿਚ ਸਿਟੀ ਰੂਪਨਗਰ ਪੁਲਿਸ ਵੱਲੋ ਵੱਖ ਵੱਖ ਐਂਗਲਾ ਤੋਂ ਤਫਤੀਸ ਨੂੰ ਟੈਕਨੀਕਲ ਤਰੀਕੇ ਨਾਲ ਜਾਂਚ ਕਰਦਿਆ ਇਸ ਵਾਰਦਾਤ ਨੂੰ ਸੋਨੂੰ ਸਿੰਘ ਪੁੱਤਰ ਪ੍ਰੇਮ ਵਾਸੀ ਬੜੀ ਹਵੇਲੀ ਅਤੇ ਇਰਫਾਨ ਪੁੱਤਰ ਮਹਿਬੂਬ ਵਾਸੀ ਬੜੀ ਹਵੇਲੀ ਵੱਲੋ ਅੰਜਾਮ ਦਿੱਤਾ ਗਿਆ ਅਤੇ ਚੋਰੀ ਕੀਤਾ ਸਮਾਨ ਦੋਸ਼ੀ ਸੋਨੂੰ ਸਿੰਘ ਨੇ ਆਪਣੀ ਘਰਵਾਲੀ ਤਰਨਜੀਤ ਕੋਰ ਨਾਲ ਮਿਲ ਕੇ ਛੁਪਾ ਲਿਆ ਸੀ। ਉਨ੍ਹਾਂ ਕਿਹਾਕਿ ਦੋਸ਼ੀ ਸੋਨੂੰ ਸਿੰਘ ਅਤੇ ਤਰਨਜੀਤ ਕੋਰ ਉੱਕਤ ਨੂੰ ਇਸ ਮੁਕੱਦਮਾ ਵਿਚ ਗ੍ਰਿਫਤਾਰ ਕਰਕੇ ਇਨ੍ਹਾਂ ਤੋਂ ਚੋਰੀਸ਼ੁਦਾ ਸਮਾਨ 02 ਜੋੜੀਆ ਏਅਰਿੰਗ ਸੋਨਾ, 01 ਨੋਜਪਿੰਨ ਚਾਦੀ, 02 ਜੋੜੇ ਪੰਜੇਬਾ ਚਾਂਦੀ, 01 ਚਾਦੀ ਦਾ ਕੰਗਣ ਅਤੇ 1,92000/- ਰੁਪਏ ਕੈਸ਼ ਨੂੰ ਬ੍ਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਇਰਫਾਨ ਦੀ ਜਲਦ ਤੋ ਜਲਦ ਗ੍ਰਿਫਤਾਰ ਕਰਕੇ ਬਾਕੀ ਦਾ ਸਮਾਨ ਬਰਾਮਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋ਼ਸੀ ਦੀ ਭਾਲ ਲਈ ਪੁਲਿਸ ਟੀਮ ਕੰਮ ਕਰ ਰਹੀ ਹੈ। ਦੱਸਣਯੋਗ ਹੈ ਕਿ ਮਨਜੀਤ ਸਿੰਘ ਅਤੇ ਉਸ ਦਾ ਪਰਿਵਾਰ 30 ਅਪ੍ਰੈਲ ਨੂੰ ਆਪਣੀ ਧੀ ਦੀ ਸੱਸ ਦੀ ਰਿਟਾਇਰਮੈਂਟ ਪਾਰਟੀ ਵਿਚ ਸ਼ਾਮਲ ਹੋਣ ਲਈ ਸਵੇਰੇ ਸਾਢੇ 6 ਵਜ਼ੇ ਫਰੀਦਦਕੋਟ ਨੂੰ ਗਏ ਸਨ ਤੇ ਵਾਪਸ ਕਰੀਬ ਰਾਤ ਸਾਢੇ 10 ਵਜ਼ੇ ਆਏ। ਜਦੋਂ ਉਸ ਨੇ ਦੇਖਿਆ ਘਰ ਦੇ ਮੁੱਖ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ ਅੰਦਰ, ਮੁੱਖ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ, ਅਤੇ ਲਾਈਟਾਂ ਵੀ ਜਗ ਰਹੀਆਂ ਸਨ। ਜਦੋਂ ਉਹ ਅੰਦਰ ਗਿਆ ਤਾਂ ਉਸ ਨੇ ਸਾਰੇ ਅਲਮਾਰੀ ਦੇ ਦਰਵਾਜ਼ੇ ਟੁੱਟੇ ਹੋਏ ਪਾਏ, ਅਤੇ ਅਲਮਾਰੀਆਂ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਗਾਇਬ ਸੀ। ਮਨਜੀਤ ਸਿੰਘ ਨੇ ਦੱਸਿਆ ਸੀ ਕਿ ਸੋਨੇ ਦੇ ਗਹਿਣਿਆਂ ਵਿਚ ਨੌਂ ਤੋਲੇ ਸੋਨਾ ਅਤੇ ਚਾਰ ਤੋਲੇ ਚਾਂਦੀ ਸੀ, ਜਿਸ ਦੀ ਕੀਮਤ ਲਗਭਗ 24 ਲੱਖ ਰੁਪਏ ਹੈ। ਇਸ ਤੋਂ ਇਲਾਵਾ, ਚੋਰਾਂ ਨੇ ਅਲਮਾਰੀਆਂ ਵਿੱਚੋਂ 4.5 ਲੱਖ ਰੁਪਏ ਨਕਦ ਚੋਰੀ ਕਰ ਲਏ ਗਏ ਹਨ।