ਅਲੀਸ਼ਾ ਖਾਨ ਦੀ ਯੋਗਾ ’ਚ ਆਈ ਪਹਿਲੀ ਪੁਜ਼ੀਸ਼ਨ
ਕੇਵੀ ਸਕੂਲ ਖਾਨਪੁਰ ਦੀ ਵਿਦਿਆਰਥਣ ਅਲੀਸ਼ਾ ਖਾਨ ਨੇ ਯੋਗਾ ’ਚ ਕੀਤਾ ਪਹਿਲਾ ਸਥਾਨ ਹਾਸਿਲ
Publish Date: Mon, 04 May 2026 03:32 PM (IST)
Updated Date: Mon, 04 May 2026 03:35 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਚੰਡੀਗੜ੍ਹ ਦੇ ਸੈਕਟਰ 31 ਵਿਚ ਹੋਏ ਕੇਂਦਰੀ ਵਿਦਿਆਲਾ ਦੇ ਮੁਕਾਬਲੇ ਵਿਚ ਅਲੀਸ਼ਾ ਖਾਨ ਵਾਸੀ ਮੀਆਂਪੁਰ ਨੇ ਯੋਗਾ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਤਿੰਨ ਦਿਨ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਪੰਜਾਬ ਭਰ ਦੇ 55 ਸਕੂਲਾਂ ਨੇ ਭਾਗ ਲਿਆ l ਇਹ ਜਾਣਕਾਰੀ ਦਿੰਦਿਆ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਅਲੀਸ਼ਾ ਦੀ ਚੋਣ ਨੈਸ਼ਨਲ ਮੁਕਾਬਲਿਆਂ ਲਈ ਵੀ ਹੋ ਗਈ ਹੈ। ਉੱਧਰ ਪਿੰਡ ਪਹੁੰਚਣ ‘ਤੇ ਅਲੀਸ਼ਾ ਖਾਨ ਦੀ ਇਸ ਪ੍ਰਾਪਤੀ ਤੇ ਮਾਪਿਆਂ ਅਤੇ ਸਕੂਲ ਸਟਾਫ਼ ਵਿਚ ਅਤੇ ਪਿੰਡ ਮੀਆਂਪੁਰ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਪਿੰਡ ਮੀਆਂਪੁਰ ਵਿਚ ਅਲੀਸ਼ਾ ਖਾਨ ਦਾ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ।