ਕੋਗਨੀਟੋ ਐਬੈਕਸ ਸੈਂਟਰ ’ਚ ਇਨਾਮ ਵੰਡ ਸਮਾਗਮ ਕਰਵਾਇਆ
ਕੋਗਨੀਟੋ ਐਬੈਕਸ ਸੈਂਟਰ ਮੋਰਿੰਡਾ ਵਿਖੇ ਇਨਾਮ ਵੰਡ ਸਮਾਰੋਹ ਦਾ ਆਯੋਜਨ
Publish Date: Sun, 03 May 2026 07:15 PM (IST)
Updated Date: Sun, 03 May 2026 07:17 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਕੋਗਨੀਟੋ ਐਬੈਕਸ ਵੱਲੋਂ ਵਰਲਡ ਚੈਂਪੀਅਨਸ਼ਿਪ-2026 ਗਾਜ਼ਿਆਬਾਦ ਵਿਖੇ ਸਫਲਤਾਪੂਰਵਕ ਕਰਵਾਈ ਗਈ। ਇਸ ਮੁਕਾਬਲੇ ਵਿਚ ਕੋਗਨੀਟੋ ਐਬੈਕਸ ਸੈਂਟਰ ਮੋਰਿੰਡਾ ਦੇ 12 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਤੀਜੇ 100 ਫ਼ੀਸਦੀ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਗਨੀਟੋ ਐਬੈਕਸ ਮੋਰਿੰਡਾ ਦੀ ਸੰਚਾਲਕ ਰਸ਼ਮੀ ਅਤੇ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਅਤੇ ਹੌਸਲਾ ਅਫਜਾਈ ਲਈ ਸੈਂਟਰ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਸਾਰੇ ਹੀ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟ੍ਰਾਫੀਆਂ ਹਾਸਲ ਕੀਤੀਆਂ। ਜੋ ਕਿ ਸਾਡੇ ਲਈ ਬੇਹੱਦ ਖੁਸ਼ੀ ਅਤੇ ਗੌਰਵ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਸੈਂਟਰ ਨੇ 100 ਫ਼ੀਸਦੀ ਨਤੀਜੇ ਪ੍ਰਾਪਤ ਕੀਤੇ ਹਨ।