ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਮੌਕੇ ਕਰਵਾਇਆ ਕੀਰਤਨ ਦਰਬਾਰ
ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਵੱਲੋਂ ਖੂਨਦਾਨ ਕੈਂਪ ਤੇ ਕੀਰਤਨ ਦਰਬਾਰ
Publish Date: Sun, 03 May 2026 06:50 PM (IST)
Updated Date: Sun, 03 May 2026 06:50 PM (IST)

ਪੰਜਾਬੀ ਜਾਗਰਣ ਟੀਮ, ਮੋਰਿੰਡਾ : ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਫੈੱਡਰੇਸ਼ਨ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਡੇਰਾ ਕਾਰ ਸੇਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਕੋਤਵਾਲੀ ਸਾਹਿਬ ਸ਼੍ਰੀ ਵਿਸ਼ਵਕਰਮਾ ਸਭਾ ਮੋਰਿੰਡਾ ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਮੋਰਿੰਡਾ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਕਰਵਾਇਆ ਗਿਆ। ਫੈੱਡਰੇਸ਼ਨ ਦੇ ਸਰਪ੍ਰਸਤ ਕੁਲਵੀਰ ਸਿੰਘ ਰੀਹਲ ਨੇ ਦੱਸਿਆ ਕਿ ਕੀਰਤਨ ਦਰਬਾਰ ਵਿਚ ਭਾਈ ਕੰਵਰ ਸਿੰਘ ਕੰਵਲ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ, ਭਾਈ ਗੁਰਮੀਤ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ ਵਾਲੇ ਤੇ ਭਾਈ ਗੁਰਬਾਜ ਸਿੰਘ ਕਥਾ ਵਾਚਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਵੱਲੋਂ ਸੰਗਤਾਂ ਨੂੰ ਕੀਰਤਨ ਤੇ ਕਥਾ ਨਾਲ ਨਿਹਾਲ ਕੀਤਾ ਗਿਆ। ਫੈੱਡਰੇਸ਼ਨ ਦੇ ਸਕੱਤਰ ਦਲਜੀਤ ਸਿੰਘ ਮੁੰਡੇ ਨੇ ਸਮੂਹ ਸੰਗਤ ਵੱਲੋਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਸਮਾਗਮ ਵਿਚ ਪ੍ਰਧਾਨ ਬਿਕਰਮਜੀਤ ਸਿੰਘ ਸੋਹਣਪਾਲ, ਜਗਜੀਤ ਸਿੰਘ ਰੀਹਲ, ਜਸਪ੍ਰੀਤ ਸਿੰਘ ਕਲਸੀ, ਗੁਰਵਿੰਦਰ ਸਿੰਘ ਰੀਹਲ, ਗੁਰਪ੍ਰੀਤ ਸਿੰਘ ਬਿੰਮਰਾ, ਚਰਨਜੀਤ ਸਿੰਘ ਰੀਹਲ, ਡਾ. ਤੇਜਿੰਦਰ ਸਿੰਘ ਬੌਬੀ, ਮਨਦੀਪ ਸਿੰਘ ਸੋਹਣਪਾਲ, ਜਸਵਿੰਦਰ ਸਿੰਘ ਮਠਾੜੂ, ਭੁਪਿੰਦਰ ਸਿੰਘ ਰੀਹਲ, ਤੇਜਿੰਦਰ ਸਿੰਘ ਕਲਸੀ, ਜਗਵਿੰਦਰ ਸਿੰਘ ਜੰਡੂ, ਨਿਹਾਲ ਸਿੰਘ ਕਲਸੀ, ਮਨਜੀਤ ਸਿੰਘ ਧੀਮਾਨ, ਅਵਤਾਰ ਸਿੰਘ ਵਿਰਦੀ, ਜਗਦੀਪ ਸਿੰਘ ਘਟੌੜੇ, ਦਰਸ਼ਨ ਸਿੰਘ, ਪਰਮਿੰਦਰ ਸਿੰਘ ਮਠਾੜੂ, ਗੁਰਪ੍ਰੀਤ ਸਿੰਘ ਲਾਲੀ ਮੜੋਲੀ, ਕੁਲਦੀਪ ਸਿੰਘ ਸੱਲ, ਬਲਵੀਰ ਸਿੰਘ ਬਿਲਖੂ, ਫ਼ੋਰਮੈਨ, ਗੁਰਮੀਤ ਸਿੰਘ, ਮਨਵੀਰ ਸਿੰਘ ਜੰਡੂ, ਹਰਮੀਤ ਸਿੰਘ ਸੱਲ, ਸੁਲਿੰਦਰ ਸਿੰਘ ਹਾਂਸੀ, ਬਲਜਿੰਦਰ ਸਿੰਘ ਰੌਣੀ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ, ਰਜਿੰਦਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲਰ ਮੋਰਿੰਡਾ, ਪਰਮਿੰਦਰ ਸਿੰਘ ਕੰਗ ਸਾਬਕਾ ਕੌਂਸਲਰ ਮੋਰਿੰਡਾ, ਜਗਪਾਲ ਸਿੰਘ ਜੌਲੀ ਸਾਬਕਾ ਕੌਂਸਲਰ ਮੋਰਿੰਡਾ, ਜਸਵੰਤ ਸਿੰਘ ਰੀਹਲ ਪ੍ਰਧਾਨ ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਮੋਰਿੰਡਾ, ਗੁਰਿੰਦਰ ਸਿੰਘ ਰੀਹਲ, ਅਮਰੀਕ ਸਿੰਘ ਡੱਫੂ, ਸਤਨਾਮ ਸਿੰਘ ਪਾਪੂਲਰ, ਅਸ਼ੋਕ ਕੁਮਾਰ, ਸਜੀਵ ਕੁਮਾਰ ਸਰੀਨ ਬਲੱਡ ਕੌਂਸਲ ਮੋਰਿੰਡਾ, ਰਵਿੰਦਰ ਸਿੰਘ ਰਾਜੂ, ਹਰਦੀਪ ਸਿੰਘ ਅਨੰਦ, ਗੁਰਨਾਮ ਸਿੰਘ ਆਦਿ ਹਾਜ਼ਰ ਸਨ।