ਹਨੇਰੀ ਕਾਰਨ ਸੜਕ ਵਿਚਾਲੇ ਡਿੱਗਿਆ ਦਰੱਖਤ, ਰੁਕੀ ਟ੍ਰੈਫਿਕ
ਹਨੇਰੀ ਕਾਰਨ ਸੜਕ ਵਿਚਕਾਰ ਡਿੱਗਿਆ ਦਰੱਖਤ, ਰੁਕੀ ਟਰੈਫਿਕ
Publish Date: Sun, 03 May 2026 06:32 PM (IST)
Updated Date: Sun, 03 May 2026 06:35 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਸ਼ਨਿਚਰਵਾਰ ਐਤਵਾਰ ਦੀ ਦਰਮਿਆਨੀ ਰਾਤ ਨੂੰ ਆਈ ਹਨੇਰੀ ਝੱਖੜ ਕਾਰਨ ਜਿੱਥੇ ਬਿਜਲੀ ਦੀ ਸਪਲਾਈ 10 ਤੋਂ 12 ਘੰਟੇ ਤੱਕ ਪ੍ਰਭਾਵਿਤ ਰਹੀ ਉੱਥੇ ਹੀ ਹਨੇਰੀ ਕਾਰਨ ਸੜਕਾਂ ਤੇ ਡਿੱਗੇ ਦਰੱਖਤਾਂ ਕਾਰਨ ਕਈ ਥਾਵਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਟ੍ਰੈਫਿਕ ਰੁਕੀ ਰਹੀ। ਇਸੇ ਤਰ੍ਹਾਂ ਮੋਰਿੰਡਾ ਬਾਈਪਾਸ ਦੇ ਚੁੰਨੀ ਚੌਕ ਦੇ ਨੇੜੇ ਇੱਕ ਵੱਡਾ ਦਰੱਖਤ ਸੜਕ ਵਿਚਕਾਰ ਡਿੱਗ ਜਾਣ ਨਾਲ ਆਵਾਜਾਈ ਕਈ ਘੰਟੇ ਪ੍ਰਭਾਵਿਤ ਰਹੀ। ਜਦਕਿ ਸੜਕ ਸੁਰੱਖਿਆ ਫੋਰਸ ਦੀ ਟੀਮ ਨੂੰ ਜਾਣਕਾਰੀ ਮਿਲਣ ਤੇ ਟੀਮ ਇੰਚਾਰਜ ਏਐੱਸਆਈ ਅਵਤਾਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਭਾਰੀ ਮਸ਼ੱਕਤ ਕਰਦਿਆਂ ਲੋਕਾਂ ਦੀ ਮਦਦ ਨਾਲ ਦਰੱਖਤ ਕਟਵਾ ਕੇ ਇਕ ਕਿਨਾਰੇ ਕੀਤਾ ਗਿਆ ਤੇ ਟ੍ਰੈਫਿਕ ਚਾਲੂ ਕਰਵਾਈ ਗਈ। ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਆਪਣਾ ਇਖਲਾਕੀ ਫਰਜ਼ ਸਮਝਦੇ ਹੋਏ ਇਹ ਕਾਰਵਾਈ ਅਮਲ ਵਿਚ ਲਿਆਂਦੀ ਤਾਂ ਜੋ ਲੋਕਾਂ ਨੂੰ ਸੜਕ ਵਿਚਾਲੇ ਪਏ ਦਰੱਖਤ ਤੋਂ ਕੋਈ ਦਿੱਕਤ ਨਾ ਹੋਵੇ ਅਤੇ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲ ਸਕੇ। ਇਸ ਮੌਕੇ ਟੀਮ ਵਿਚ ਇਕਬਾਲ ਸਿੰਘ ਅਤੇ ਐੱਲਸੀਟੀ ਅੰਜੂ ਆਦਿ ਸ਼ਾਮਲ ਸਨ। ਇਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਮਾਰਕੀਟ ਕਮੇਟੀ ਮੋਰਿੰਡਾ ਦੇ ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਛੋਟੂ, ਸਮਾਜ ਸੇਵੀ ਮਨਦੀਪ ਸਿੰਘ ਬਾਜਵਾ, ਬਹਾਦਰ ਸਿੰਘ ਸਲ, ਇਕਬਾਲ ਸਿੰਘ ਮੰਗਾ, ਸਮਾਜ ਸੇਵੀ ਮਨਪ੍ਰੀਤ ਸਿੰਘ ਗੋਗਾ, ਦਰਸ਼ਨ ਸਿੰਘ ਮੰਡਾਂ, ਸਮਾਜ ਸੇਵੀ ਅਤੇ ਯੂਥ ਆਗੂ ਅਮਨਪ੍ਰੀਤ ਸਿੰਘ ਅਮਨਾ, ਪੁਨਰ ਸੁਰਜੀਤ ਅਕਾਲੀ ਦਲ ਦੇ ਆਗੂ ਸੁਖਵਿੰਦਰ ਸਿੰਘ ਮੁੰਡੀਆਂ, ਪ੍ਰਦੀਪ ਸਿੰਘ ਮਹਿਤੋਂ, ਕੁਲਵੰਤ ਸਿੰਘ ਮੰਡਾਂ, ਸਮਾਜ ਸੇਵੀ ਮਨਮੋਹਨ ਕੁਮਾਰ, ਵਿਕਰਾਂਤ ਵਰਮਾ, ਰਾਜਕੁਮਾਰ ਵਰਮਾ, ਗਿਆਨੀ ਤਲਵਿੰਦਰ ਸਿੰਘ ਸੰਧਾਰੀ ਮਾਜਰਾ, ਬੀਰਾ ਚਲਾਕੀ, ਪ੍ਰੀਤ ਸੰਧਾਰੀ ਮਾਜਰਾ ਆਦਿ ਆਗੂਆਂ ਨੇ ਕਿਹਾ ਕਿ ਦੀ ਟੀਮ ਵੱਲੋਂ ਇਹ ਕਾਰਵਾਈ ਕਰਦਿਆਂ ਸਮਾਜ ਸੇਵਾ ਦਾ ਦੂਸਰਾ ਪੱਖ ਵੀ ਦਰਸਾਇਆ ਹੈ।