ਤੀਜੇ ਫੇਜ਼ ਦੀ ਜਨਗਣਨਾ ਲਈ ਗਿਣਤੀ ਅਮਲੇ ਦੀ ਟ੍ਰੇਨਿੰਗ ਹੋਈ
ਤੀਜੇ ਫੇਜ਼ ਦੀ ਜਨਗਣਨਾ ਲਈ ਗਿਣਤੀ ਅਮਲੇ ਦੀ ਤਿੰਨ ਦਿਨਾਂ ਟ੍ਰੇਨਿੰਗ ਹੋਈ
Publish Date: Sun, 03 May 2026 04:53 PM (IST)
Updated Date: Sun, 03 May 2026 04:56 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਸਥਾਨਕ ਐੱਸਡੀਐੱਮ ਦਫ਼ਤਰ ਸ੍ਰੀ ਚਮਕੌਰ ਸਾਹਿਬ ਵਿਖੇ ਜਨਗਣਨਾ 2026 ਦੇ ਤੀਜੇ ਫੇਜ਼ ਤਹਿਤ ਡਿਊਟੀ ਨਿਭਾਉਣ ਵਾਲੇ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਲਈ ਕਰਵਾਏ ਤਿੰਨ ਦਿਨਾਂ ਦੀ ਟ੍ਰੇਨਿੰਗ ਹੋਈ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਗਿਣਤੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਸਹੀ ਢੰਗ ਨਾਲ ਅੰਜ਼ਾਮ ਦੇਣ ਲਈ ਅਮਲੇ ਨੂੰ ਤਿਆਰ ਕਰਨਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੀਲਡ ਟ੍ਰੇਨਿੰਗ ਅਫਸਰ ਮਨਦੀਪ ਸਿੰਘ ਖੋਸਲਾ ਅਤੇ ਰਣਜੀਤ ਸਿੰਘ ਭੱਠਲ ਨੇ ਦੱਸਿਆ ਕਿ ਇਹ ਸਿਖਲਾਈ ਚਾਰਜ ਅਫਸਰ ਤਹਿਸੀਲਦਾਰ ਕਰਮਜੋਤ ਸਿੰਘ ਦੀ ਅਗਵਾਈ ਹੇਠ ਅਤੇ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਈ ਗਈ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਤੀਜੇ ਚਰਨ ਵਿਚ ਘਰਾਂ ਦੀ ਵਿਸਥਾਰਪੂਰਵਕ ਜਾਣਕਾਰੀ ਇਕੱਠੀ ਕੀਤੀ ਜਾਵੇਗੀ, ਜਿਸ ਲਈ ਮੈਦਾਨੀ ਪੱਧਰ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ ਹੈ। ਇਸ ਮੌਕੇ ਟ੍ਰੇਨਿੰਗ ਦੌਰਾਨ ਤਹਿਸੀਲਦਾਰ ਦਫ਼ਤਰ ਦੇ ਗੁਰਨਾਮ ਸਿੰਘ, ਦੀਪਕ ਕੁਮਾਰ, ਸੰਜੇ ਕੁਮਾਰ, ਹਰਸ਼ਿਤ ਗਰਗ ਅਤੇ ਪ੍ਰਭਜੋਤ ਕੌਰ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਵਿਚ ਲਗਭਗ 40 ਸਕੂਲਾਂ ਨਾਲ ਸਬੰਧਿਤ ਅਧਿਆਪਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਅਵਤਾਰ ਸਿੰਘ ਧਨੋਆ, ਰੀਸ਼ਿਕਾ ਨੈਥਾਨੀ ਭੱਕੂ ਮਾਜਰਾ, ਸਰੋਜ ਸਲਾਬਤਪੁਰ, ਹਰਿੰਦਰ ਸਿੰਘ ਰੱਕੜ, ਜਗਦੀਸ਼ ਸਿੰਘ, ਸਤਨਾਮ ਸਿੰਘ, ਲਾਲ ਸਿੰਘ, ਜਤਿੰਦਰ ਕੁਮਾਰ, ਨਰਿੰਦਰ ਕੌਰ ਅਤੇ ਹਰਜੀਤ ਕੌਰ ਆਦਿ ਸ਼ਾਮਲ ਸਨ। ਇਸ ਮੌਕੇ ਮਾਸਟਰ ਟ੍ਰੇਨਰ ਰਾਬਿੰਦਰ ਸਿੰਘ ਰੱਬੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਚੱਲ ਰਹੀ ਟ੍ਰੇਨਿੰਗ ਪ੍ਰਕਿਰਿਆ ’ਤੇ ਸੰਤੁਸ਼ਟੀ ਜਾਹਿਰ ਕੀਤੀ। ਉਨ੍ਹਾਂ ਟ੍ਰੇਨਿੰਗ ਲੈ ਰਹੇ ਅਮਲੇ ਨੂੰ ਅਪੀਲ ਕੀਤੀ ਕਿ ਜਨਗਣਨਾ ਵਰਗੇ ਮਹੱਤਵਪੂਰਨ ਰਾਸ਼ਟਰੀ ਕੰਮ ਨੂੰ ਪੂਰੀ ਇਮਾਨਦਾਰੀ, ਜ਼ਿੰਮੇਵਾਰੀ ਅਤੇ ਜੋਸ਼ ਨਾਲ ਅੰਜ਼ਾਮ ਦਿੱਤਾ ਜਾਵੇ। ਟ੍ਰੇਨਿੰਗ ਦੌਰਾਨ ਭਾਗੀਦਾਰਾਂ ਨੂੰ ਥਿਊਰੀ ਦੇ ਨਾਲ-ਨਾਲ ਪ੍ਰੈਕਟਿਕਲ (ਹੈਂਡਜ਼-ਆਨ) ਸਿਖਲਾਈ ਵੀ ਦਿੱਤੀ ਗਈ, ਤਾਂ ਜੋ ਮੈਦਾਨੀ ਪੱਧਰ ’ਤੇ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ। ਅਧਿਕਾਰੀਆਂ ਵੱਲੋਂ ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ, ਫਾਰਮ ਭਰਨ ਦੇ ਢੰਗ ਅਤੇ ਡਿਜ਼ਿਟਲ ਸਾਧਨਾਂ ਦੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।