ਏਸੀਆਰ ਭਰਨ ਦੀ ਤਰੀਕ ’ਚ ਕੀਤਾ ਜਾਵੇ ਵਾਧਾ : ਜੀਟੀਯੂ
ਏਸੀਆਰ ਭਰਨ ਦੀ ਤਾਰੀਖ ਵਿਚ ਕੀਤਾ ਜਾਵੇ ਵਾਧਾ- ਜੀਟੀਯੂ
Publish Date: Sun, 03 May 2026 04:30 PM (IST)
Updated Date: Sun, 03 May 2026 04:32 PM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ੍ਰੀ ਚਮਕੌਰ ਸਾਹਿਬ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਅਧਿਆਪਕ ਵਰਗ ਦੀ ਏਸੀਆਰ ਭਰਨ ਦੀ ਤਾਰੀਖ ਵਿਚ ਵਾਧਾ ਕੀਤਾ ਜਾਵੇ। ਇਸ ਸਬੰਧੀ ਸੂਬਾਈ ਪ੍ਰੈੱਸ ਸਕੱਤਰ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਮੌਜੂਦਾ ਆਪ ਲਾਈਨ ਪ੍ਰਣਾਲੀ ਵਿਚ ਅਧਿਆਪਕਾਂ ਦੁਬਾਰਾ ਆਪਣੀ ਸਾਲਾਨਾ ਗੁਪਤ ਰਿਪੋਰਟ ਵਿਚ ਆਪਣੇ ਲੁੜੀਂਦੇ ਵੇਰਵੇ ਦਰਜ ਕਰਨ ਦੀ ਅਖੀਰਲੀ ਤਾਰੀਖ 30 ਅਪ੍ਰੈਲ ਸੀ, ਪਰ ਦੱਸਵੀਂ ਤੇ ਬਾਰ੍ਹਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਦੀ ਅਣਹੋਂਦ ਵਿਚ ਵੱਡੀ ਗਿਣਤੀ ਅਧਿਆਪਕ ਆਪਣੀ ਏਸੀਆਰ ਭਰਨ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਆਪ ਲਾਈਨ ਸਿਸਟਮ ਨੇ ਏਸੀਆਰ ਪ੍ਰੋਫਾਰਮੇ ਨੂੰ ਆਪਣੇ ਆਪ ਅਗਲੇ ਤਸਦੀਕ ਕਰਤਾ ਅਧਿਕਾਰੀ ਦੇ ਖਾਤੇ ਵਿਚ ਭੇਜ ਦਿੱਤਾ ਹੈ। ਇਸ ਤਕਨੀਕੀ ਖਾਮੀ ਕਾਰਨ ਬਹੁਤ ਗਿਣਤੀ ਅਧਿਆਪਕਾਂ ਦੀਆਂ ਏਸੀਆਰ ਬਿਨਾਂ ਭਰੇ ਹੀ ਅਗਾਂਹ ਚੱਲੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਅਧਿਆਪਕ 200 ਨੰਬਰ ਤੋਂ ਅਧਿਆਪਕ ਵਾਂਝੇ ਰਹਿ ਜਾਣਗੇ। ਹਰ ਸਾਲ ਏਸੀਆਰ ਦਸਵੀਂ ਬਾਰ੍ਹਵੀਂ ਦੇ ਰਿਜ਼ਲਟਾਂ ਤੋਂ ਬਾਅਦ ਹੀ ਭਰੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਏਸੀਆਰ ਭਰਨ ਦੀ ਮਿਤੀ ਵਿੱਚ ਵਾਧਾ ਕਰਦੇ ਹੋਏ ਇਸ ਤਕਨੀਕੀ ਖਾਮੀ ਤੋਂ ਪੰਜਾਬ ਦੇ ਅਧਿਆਪਕ ਵਰਗ ਨੂੰ ਰਾਹਤ ਦਿਵਾਈ ਜਾਵੇ।