ਸਕੂਲਾਂ ਦਾ ਸਟੈਚਰੀ ਆਡਿਟ ਜੂਨ ਤੋਂ ਬਾਅਦ ਕਰਨ ਦੀ ਮੰਗ
ਜਨਗਣਨਾ, ਸੀਆਈਆਰ ਡਿਊਟੀਆਂ ਦੇ ਚਲਦਿਆਂ ਸਕੂਲਾਂ ਦਾ ਸਟੈਚਰੀ ਆਡਿਟ ਜੂਨ ਤੋਂ ਬਾਅਦ ਕਰਨ ਦੀ ਮੰਗ
Publish Date: Sun, 03 May 2026 04:06 PM (IST)
Updated Date: Sun, 03 May 2026 04:08 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਿੱਖਿਆ ਵਿਭਾਗ ਅਧਿਆਪਕਾਂ ਤੇ ਹਰ ਰੋਜ਼ ਵਾਧੂ ਬੋਝ ਪਾ ਰਿਹਾ ਹੈ l ਅਧਿਆਪਕ ਪਹਿਲਾਂ ਹੀ ਵੱਖ-ਵੱਖ ਤਰ੍ਹਾਂ ਦੀਆਂ ਡਿਊਟੀਆਂ ਕਰ ਰਹੇ ਹਨ ਤੇ ਹੁਣ ਸਟੈਚਰੀ ਆਡਿਟ ਦੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਸਸਕੌਰ ਨੇ ਕਿਹਾ ਕਿ ਸਟੈਚਰੀ ਆਡਿਟ ਅਜਿਹੇ ਸਮੇਂ ਕਰਵਾਇਆ ਜਾ ਰਿਹਾ ਹੈ, ਜਦੋਂ ਅਧਿਆਪਕ ਪਹਿਲਾਂ ਹੀ ਜਨਗਣਨਾ ਡਿਊਟੀਆਂ, ਵੋਟਾਂ ਬਣਾਉਣ ਸਬੰਧੀ ਡਿਊਟੀ, ਡਰੱਗ ਸੈਂਨਸਸ ਅਤੇ ਹੋਰ ਕਈ ਤਰ੍ਹਾਂ ਦੀਆਂ ਡਿਊਟੀਆਂ ਲਗਾਤਾਰ ਕਰ ਰਹੇ ਹਨ। ਅਧਿਆਪਕ ਪਹਿਲਾਂ ਹੀ ਸਕੂਲੋਂ ਬਾਹਰ ਚੱਲ ਰਹੇ ਹਨ। ਉੱਪਰੋਂ ਵਿਭਾਗ ਦੇ ਨਵੇਂ-ਨਵੇਂ ਆਦੇਸ਼ ਅਧਿਆਪਕਾਂ ਨੂੰ ਹੋਰ ਮੁਸੀਬਤਾਂ ਵਿਚ ਖੜ੍ਹਾ ਕਰ ਰਹੇ ਹਨ। ਉਨ੍ਹਾਂ ਨੇ ਵਿਭਾਗ ਦੀ ਜੇ ਨਵੇਂ ਪੱਤਰ ਭੇਜਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਦੀ ਕੀਤੀ ਹੈ। ਪ੍ਰਧਾਨ ਗੁਰਵਿੰਦਰ ਸਿੰਘ ਸਸਕੌਰ ਨੇ ਕਿਹਾ ਕਿ ਅਜਿਹੇ ਕੰਮ ਘੱਟੋ ਘੱਟ ਜੁਲਾਈ ਮਹੀਨੇ ਦੌਰਾਨ ਜਾਂ ਉਸ ਤੋਂ ਬਾਅਦ ਹੀ ਰੱਖੇ ਜਾਣੇ ਚਾਹੀਦੇ ਹਨ, ਜੇਕਰ ਵਿਭਾਗ ਨੇ ਹੈ ਪੱਤਰ ਵਾਪਸ ਨਾ ਲਿਆ ਤਾਂ ਜਥੇਬੰਦੀ ਇਸ ਸਬੰਧੀ ਸੰਘਰਸ਼ ਕਰੇਗੀ l ਇਸ ਮੌਕੇ ਗੌਰਮਿੰਟ ਟੀਚਰ ਯੂਨੀਅਨ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਭੰਗੂ, ਕੁਲਵੀਰ ਸਿੰਘ ਕੰਦੋਲਾ, ਅਵਨੀਤ ਚੱਢਾ ਕੁਲਦੀਪ ਗਿੱਲ, ਦਵਿੰਦਰ ਸਿੰਘ ਚਨੌਲੀ, ਗੁਰਚਰਨ ਆਲੋਵਾਲ, ਗੁਰਦੀਪ ਖਾਬੜਾ, ਸੁਰਿੰਦਰ ਸਿੰਘ ਚੱਕ ਢੇਰ, ਇਕਬਾਲ ਸਿੰਘ, ਦਵਿੰਦਰ ਸਿੰਘ ਸਮਾਣਾ, ਇੰਦਰਜੀਤ ਸਿੰਘ ਥਲੀ, ਰੂਪ ਚੰਦ, ਕਮਲ ਸਹਿਗਲ, ਵਿਕਾਸ ਸੋਨੀ, ਜਸਕਰਨ ਸਿੰਘ, ਹਰਮੇਸ਼ ਸੈਣੀ, ਸਜੀਵ ਕੁਮਾਰ ਮੋਠਾਪੁਰ, ਅਵਤਾਰ ਸਿੰਘ ਜਵੰਦਾ ਆਦਿ ਹਾਜ਼ਰ ਸਨ।