ਪੰਜਾਬ ਦੀ ਜਵਾਨੀ ਸਮਾਜਿਕ ਕੁਰੀਤੀਆਂ ਵੱਲ ਜਾ ਰਹੀ : ਖਾਲਸਾ
ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ ਜਵਾਨੀ ਸਮਾਜ਼ਿਕ ਕੁਰੀਤੀਆ ਵੱਲ ਜਾ ਰਹੀ ਹੈ:ਖਾਲਸਾ
Publish Date: Sun, 03 May 2026 04:04 PM (IST)
Updated Date: Sun, 03 May 2026 04:05 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਅਕਾਲੀ ਦਲ ਵਾਰਿਸ ਪੰਜਾਬ ਵਲੋਂ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੋਂ ਐੱਨਐੱਸਏ ਟੁੱਟਣ ਤੇ ਸ਼ੁਕਰਾਨਾ ਸਮਾਗਮ ਗੁਰਦੁਆਰਾ ਬਾਬਾ ਸਤਿਨਾਮ ਜੀ ਨੰਗਲ ਚੌਕ ਰੂਪਨਗਰ ਵਿਖੇ ਕਰਵਾਇਆ ਗਿਆ। ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਢਾਡੀ ਜਥਿਆਂ ਨੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਨਿਹਾਲ ਕੀਤਾ। ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਖਾਲਸਾ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਨਵ-ਨਿਯੁਕਤ ਪ੍ਰਧਾਨ ਡਾ. ਦਲਜੀਤ ਸਿੰਘ ਸੋਢੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ ਜਵਾਨੀ ਸਮਾਜ਼ਿਕ ਕੁਰੀਤੀਆ ਵੱਲ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਸਮਾਂ ਇਹ ਸੀ ਕਿ ਪੰਜਾਬ ਦੀ ਜਵਾਨੀ ਦੀ ਆ ਗੱਲਾਂ ਦੂਜੇ ਸੂਬਿਆਂ ਤੇ ਵਿਦੇਸ਼ਾਂ ਵਿਚ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਪੰਜਾਬ ਦੀ ਵਾਂਗਡੋਰ ਅਕਾਲੀ ਦਲ ਵਾਰਿਸ ਪੰਜਾਬ ਤੇ ਅਕਾਲੀ ਦਲ ਪੁਨਰ ਸਰਜੀਤ ਦੇ ਸਾਂਝੇ ਗੱਠਜੋੜ ਨੂੰ ਮਜ਼ਬੂਤ ਕਰ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਥ ਮਜ਼ਬੂਤ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ ਮੌਜੂਦ ਬਾਪੂ ਤਰਸੇਮ ਸਿੰਘ, ਚਾਚਾ ਪਰਗਟ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪਰਗਟ ਸਿੰਘ ਮੱਖੂ, ਪਰਮਜੀਤ ਸਿੰਘ ਜੌਹਲ, ਸੰਦੀਪ ਸਿੰਘ ਰੁਪਾਲੋਂ, ਬਚਿੱਤਰ ਸਿੰਘ ਜਟਾਣਾ, ਨਿਤਿਨ ਕੁਮਾਰ, ਡਾ. ਰਵੀ ਸਿੰਘ, ਕੁਲਵੰਤ ਸਿੰਘ ਜਰਮਨ, ਲਖਵੀਰ ਸਿੰਘ, ਮਨਜਿੰਦਰ ਸਿੰਘ ਸੈਣੀ, ਹਰਜੀਤ ਸਿੰਘ, ਅਮਨ ਸਿੰਘ ਮੋਰਿੰਡਾ, ਗੁਰਸਿਮਰਨ ਸਿੰਘ ਬਸਰਾ, ਬਲਵੰਤ ਸਿੰਘ ਗਿੱਲ, ਗੁਰਦੁਆਰਾ ਬਾਬਾ ਸਤਨਾਮ ਜੀ ਦੇ ਮੁੱਖ ਸੇਵਾਦਾਰ ਬਾਬਾ ਹਰਦੀਪ ਸਿੰਘ, ਬੀਬੀ ਅਮਰਜੀਤ ਕੌਰ, ਬੀਬੀ ਸੋਮਾ ਦੇਵੀ, ਡਾ. ਪ੍ਰੀਤ, ਡਾ. ਹੀਰਾ ਸਿੰਘ, ਡਾ. ਸੋਨੂ ਹਾਂਡਾ, ਕਮਲਜੀਤ ਸਿੰਘ, ਸੁਖਜਿੰਦਰ ਸਿੰਘ ਗੋਲਡੀ, ਸਤਨਾਮ ਸਿੰਘ ਸੱਲ੍ਹ ਆਦਿ ਹਾਜ਼ਰ ਸਨ।