ਪਲਾਂਟ ਵਿਰੁੱਧ ਧਰਨ ਨੂੰ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਹਮਾਇਤ
ਕੰਕਰੀਟ ਮਿਕਸਰ ਪਲਾਂਟ ਵਿਰੁੱਧ ਧਰਨ ਨੂੰ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਹਮਾਇਤ
Publish Date: Fri, 01 May 2026 05:57 PM (IST)
Updated Date: Fri, 01 May 2026 05:59 PM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਕੰਕਰੀਟ ਮਿਕਸਰ ਪਲਾਂਟ ਨੂੰ ਬੰਦ ਕਰਾਉਣ ਦੇ ਲਈ ਪਿੰਡ ਢੰਗਰਾਲੀ ਤੇ ਖੈਰਪੁਰ ਵਾਸੀਆਂ ਵੱਲੋਂ ਲਗਾਇਆ ਗਿਆ ਧਰਨਾ ਅੱਠਵੇਂ ਦਿਨ ਵਿਚ ਦਾਖਲ ਹੋ ਗਿਆ। ਜਿਸ ਨੂੰ ਅਕਾਲੀ ਦਲ ਪੁਨਰ ਸੁਰਜੀਤ ਦੇ ਜਰਨਲ ਸਕੱਤਰ ਤੇ ਸਾਬਕਾ ਮੈਂਬਰ ਐਸਜੀਪੀਸੀ ਹਰਬੰਸ ਸਿੰਘ ਕੰਧੋਲਾ ਦੀ ਅਗਵਾਈ ਦੇ ਵਿਚ ਵੱਡੀ ਪੱਧਰ ਤੇ ਅਕਾਲੀ ਵਰਕਰਾਂ ਨੇ ਧਰਨੇ ਦੇ ਵਿਚ ਸ਼ਮੂਲੀਅਤ ਕੀਤੀ। ਹਰਬੰਸ ਸਿੰਘ ਕੰਧੋਲਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਲੋਕ ਵਿਰੋਧੀ ਨੀਤੀਆਂ ਹਨ। ਧਰਨੇ ਨੂੰ ਜਥੇਦਾਰ ਪ੍ਰੀਤਮ ਸਿੰਘ ਸੱਲੋ ਮਾਜਰਾ, ਪ੍ਰਗਟ ਸਿੰਘ ਰੋਲੂ ਮਾਜਰਾ, ਅਵਤਾਰ ਸਿੰਘ ਸਹੇੜੀ, ਅਮਰਜੀਤ ਸਿੰਘ ਢਿੱਲੋਂ, ਜ਼ਿਲਾ ਰੋਪੜ ਦੇ ਪ੍ਰਧਾਨ ਗੁਰਮੀਤ ਸਿੰਘ ਮਕੜੌਨਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਗ੍ਰਾਮ ਪੰਚਾਇਤ ਢੰਗਰਾਲੀ ਦੇ ਸਰਪੰਚ ਰਣਦੀਪ ਸਿੰਘ ਦੀਪੂ ਬਾਠ ਅਤੇ ਹਰਜਿੰਦਰ ਸਿੰਘ ਖਟੜਾ ਨੇ ਸਮੂਹ ਜਥੇਬੰਦੀਆਂ ਤੋਂ ਸਹਿਯੋਗ ਦੀ ਮੰਗ ਕੀਤੀ। ਡਾਕਟਰ ਸੁਖਵਿੰਦਰ ਪਾਲ ਸਿੰਘ ਨੇ ਧਰਨੇ ਦੇ ਵਿਚ ਆਏ ਸਮੁੱਚੇ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵਰਕਰਾਂ ਪਿੰਡ ਵਾਸੀਆਂ ਤੇ ਗੁਆਂਢੀ ਪਿੰਡਾਂ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਸਰਪੰਚ ਬਲਵੀਰ ਸਿੰਘ ਮਾਨਖੇੜੀ, ਨਾਇਬ ਸਿੰਘ ਬਡਾਲੀ, ਅਵਤਾਰ ਸਿੰਘ ਲੁਠੇੜੀ, ਮਹਿੰਦਰ ਸਿੰਘ ਲਠੇੜੀ, ਲੰਬੜਦਾਰ ਗੁਰਮੀਤ ਸਿੰਘ, ਬਲਦੇਵ ਸਿੰਘ ਧਾਲੀਵਾਲ, ਸੱਜਣ ਸਿੰਘ ਖੈਰਪੁਰ , ਗੁਰਦੇਵ ਸਿੰਘ ਕਾਕਾ ਰਣਜੀਤ ਸਿੰਘ ਰਾਣਾ, ਉਜਾਗਰ ਸਿੰਘ, ਕੁਲਵਿੰਦਰ ਸਿੰਘ, ਮਾਸਟਰ ਗੁਰਦੀਪ ਸਿੰਘ, ਲਾਭ ਸਿੰਘ, ਜਤਿੰਦਰ ਸਿੰਘ ਸਰਾਓ, ਸ਼ਮਸ਼ੇਰ ਸਿੰਘ ਸਰਾਓ, ਭਿੰਦਾ ਸੀਟੀਯੂ, ਜੋਗਾ ਸਿੰਘ, ਚੌਂਕੀਦਾਰ ਮੋਹਣ ਸਿੰਘ, ਮੋਹਣ ਸਿੰਘ ਸਰਾਓ, ਜਸਵਿੰਦਰ ਸਿੰਘ ਜੱਸੀ, ਸਰਬਜੀਤ ਸਿੰਘ ਰਾਣਾ, ਚੌਂਕੀਦਾਰ ਮੋਹਨ ਸਿੰਘ, ਸੂਬੇਦਾਰ ਭਾਗ ਸਿੰਘ, ਲਖਬੀਰ ਸਿੰਘ ਫੌਜੀ, ਦਲਜੀਤ ਸਿੰਘ, ਗੁਰਦੀਪ ਸਿੰਘ, ਅਮਰਜੀਤ ਸਿੰਘ, ਬਬਲੀ, ਸ਼ਮਸ਼ੇਰ ਸਿੰਘ ਸਰਾਓ, ਨਛੱਤਰ ਸਿੰਘ ਧਨੋਆ, ਜਗਤਾਰ ਸਿੰਘ ਖਟੜਾ, ਅਵਤਾਰ ਸਿੰਘ ਬਾਠ, ਤਰਲੋਚਨ ਸਿੰਘ, ਜੋਗਾ ਸਿੰਘ , ਰਣਜੋਧ ਸਿੰਘ, ਓਂਕਾਰ ਸਿੰਘ, ਹਰਜੀਤ ਸਿੰਘ ਸਰਾਓ, ਰਾਜਵਿੰਦਰ ਸਿੰਘ ਕੰਗ ਰਣਜੀਤਪੁਰਾ ਆਦਿ ਨੇ ਸਮੂਲੀਅਤ ਕੀਤੀ।