ਰੂਪਨਗਰ ਵਿਚ ਦਿਨ-ਦਿਹਾੜੇ ਹੋਈ ਚੋਰੀ, ਚੋਰ ਸੋਨੇ-ਚਾਂਦੀ ਦੇ ਗਹਿਣੇ ਅਤੇ 4.5 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ

ਲਖਵੀਰ ਖਾਬੜਾ, ਪੰਜਾਬੀ ਜਾਗਰਣ,
ਰੂਪਨਗਰ : ਸ਼ਹਿਰ ਦੇ ਬੜੀ ਹਵੇਲੀ ਇਲਾਕੇ ਵਿਚ ਨਵੇਂ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਘਰ ਵਿਚ ਦਿਨ-ਦਿਹਾੜੇ ਚੋਰੀ ਹੋ ਗਈ। ਚੋਰ ਮੁੱਖ ਗੇਟ ਤੋੜੇ ਬਿਨਾਂ ਘਰ ਵਿਚ ਦਾਖਲ ਹੋਏ ਅਤੇ ਘਰ ਦੇ ਹਰ ਕਮਰੇ ਦੀ ਤਲਾਸ਼ੀ ਲਈ। ਘਰ ਦੇ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਰਿਵਾਰ 30 ਅਪ੍ਰੈਲ ਨੂੰ ਆਪਣੀ ਧੀ ਦੀ ਸੱਸ ਦੀ ਰਿਟਾਇਰਮੈਂਟ ਪਾਰਟੀ ਵਿਚ ਸ਼ਾਮਲ ਹੋਣ ਲਈ ਸਵੇਰੇ ਸਾਢੇ 6 ਵਜ਼ੇ ਫਰੀਦਦਕੋਟ ਨੂੰ ਗਏ ਸਨ ਤੇ ਵਾਪਸ ਕਰੀਬ ਰਾਤ ਸਾਢੇ 10 ਵਜ਼ੇ ਆਏ। ਜਦੋਂ ਉਸ ਨੇ ਦੇਖਿਆ ਘਰ ਦੇ ਮੁੱਖ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ ਅੰਦਰ, ਮੁੱਖ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ, ਅਤੇ ਲਾਈਟਾਂ ਵੀ ਜਗ ਰਹੀਆਂ ਸਨ। ਉਹ ਲਾਈਟਾਂ ਦੇਖ ਕੇ ਘਬਰਾ ਗਿਆ। ਜਦੋਂ ਉਹ ਅੰਦਰ ਗਿਆ ਤਾਂ ਉਸ ਨੇ ਸਾਰੇ ਅਲਮਾਰੀ ਦੇ ਦਰਵਾਜ਼ੇ ਟੁੱਟੇ ਹੋਏ ਪਾਏ, ਅਤੇ ਅਲਮਾਰੀਆਂ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਗਾਇਬ ਸੀ। ਮਨਜੀਤ ਸਿੰਘ ਨੇ ਦੱਸਿਆ ਕਿ ਸੋਨੇ ਦੇ ਗਹਿਣਿਆਂ ਵਿਚ ਨੌਂ ਤੋਲੇ ਸੋਨਾ ਅਤੇ ਚਾਰ ਤੋਲੇ ਚਾਂਦੀ ਸੀ, ਜਿਸ ਦੀ ਕੀਮਤ ਲਗਭਗ 24 ਲੱਖ ਰੁਪਏ ਹੈ। ਇਸ ਤੋਂ ਇਲਾਵਾ, ਚੋਰਾਂ ਨੇ ਅਲਮਾਰੀਆਂ ਵਿੱਚੋਂ 4.5 ਲੱਖ ਰੁਪਏ ਨਕਦ ਚੋਰੀ ਕਰ ਲਏ। ਜਦੋਂ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ, ਤਾਂ ਸਿਟੀ ਪੁਲਿਸ ਸਟੇਸ਼ਨ ਦੇ ਦੋ ਪੁਲਿਸ ਅਧਿਕਾਰੀ ਪਹੁੰਚੇ ਅਤੇ ਚੋਰੀ ਦਾ ਨੋਟਿਸ ਲਿਆ। ਉੱਧਰ ਸਿਟੀ ਪੁਲਿਸ ਦੇ ਇੰਚਾਰਜ਼ ਪਵਨ ਕਮੁਾਰ ਨੇ ਦੱਸਿਆ ਕਿ ਬੜੀ ਹਵੇਲੀ ਵਿਚ ਚੋਰੀ ਦੀ ਘਟਨਾਂ ਵਾਪਰੀ ਹੈ ਜਿਸ ਦੀ ਪੁਲਿਸ ਵੱਖ ਵੱਖ ਐਗਲਾਂ ਤੋਂ ਜਾਂਚ ਕਰ ਰਹੀ ਹੈ। ਮਨਜੀਤ ਸਿੰਘ ਦੀ ਸ਼ਕਾਇਤ ਤੇ ਅਣਪਛਾਤੇ ਵਿਅਕਤੀ ਤੇ ਵਿਅਕਤੀਆ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉੱਧਰ ਛੋਟਾ ਖੇੜਾ ਵਿਖੇ ਹੋਈ ਚੋਰੀ ਦੇ ਮਾਮਲੇ ਵਿਚ ਜਾਂਚ ਚੱਲ ਰਹੀ ਹੈ।
ਛੋਟਾ ਖੇੜਾ ਵਿਚ ਗੈਸ ਸਿਲੰਡਰ ਅਤੇ 30,000 ਰੁਪਏ ਚੋਰੀ।
ਰੂਪਨਗਰ : ਇਨ੍ਹੀਂ ਦਿਨੀਂ ਐਲਪੀਜੀ ਗੈਸ ਸਿਲੰਡਰਾਂ ਦੀ ਬਹੁਤ ਮੰਗ ਹੈ। ਚੋਰਾਂ ਨੇ ਛੋਟਾ ਖੇੜਾ ਮੁਹੱਲਾ ਦੇ ਇਕ ਘਰ ਤੋਂ ਇੱਕ ਗੈਸ ਸਿਲੰਡਰ ਅਤੇ 30,000 ਰੁਪਏ ਦੀ ਨਕਦੀ ਚੋਰੀ ਕਰ ਲਈ। ਅਨਿਲ ਕੁਮਾਰ ਨੇ ਦੱਸਿਆ ਕਿ ਉਹ 30 ਅਪ੍ਰੈਲ ਨੂੰ ਦੁਪਹਿਰ 3:30 ਵਜੇ ਘਰੋਂ ਕੰਮ ਲਈ ਨਿਕਲਿਆ ਸੀ। ਕੁਝ ਸਮੇਂ ਬਾਅਦ ਹੇਠਾਂ ਕਿਰਾਏਦਾਰ ਨੇ ਉਸ ਨੂੰ ਫ਼ੋਨ ਕਰਕੇ ਦੱਸਿਆ ਕਿ ਉਸਦੇ ਘਰ ਵਿਚ ਚੋਰੀ ਹੋਈ ਹੈ। ਜਦੋਂ ਉਹ ਘਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਇੱਕ ਐਲਪੀਜੀ ਸਿਲੰਡਰ ਅਤੇ 30,000 ਰੁਪਏ ਦੀ ਨਕਦੀ ਗਾਇਬ ਸੀ। ਅਨਿਲ ਕੁਮਾਰ ਨੇ ਸਿਟੀ ਰੂਪਨਗਰ ਥਾਣੇ ਵਿਚ ਚੋਰੀ ਦੀ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਐਸਐਸਪੀ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਉਸਦੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾਵੇ ਤਾਂ ਜੋ ਚੋਰਾਂ ਦੀ ਪਛਾਣ ਕੀਤੀ ਜਾ ਸਕੇ।