ਅੱਤ ਦੀ ਗਰਮੀ ’ਚ ਬਿਜਲੀ ਕੱਟਾ ਨੇ ਲੋਕਾਂ ਦੇ ਕੱਢੇ ਵੱਟ, ਅਕਾਲੀ ਦਲ ਆਇਆ ਸੜਕਾਂ ’ਤੇ
ਕੜਾਕੇ ਦੀ ਗਰਮੀ ਵਿਚ ਲੱਗ ਰਹੇ ਬਿਜਲੀ ਕੱਟਾ ਨੇ ਲੋਕਾਂ ਦੇ ਕੱਢੇ ਵੱਟ,ਅਕਾਲੀ ਦਲ ਆਇਆ ਸੜਕਾਂ ‘ਤੇ
Publish Date: Thu, 30 Apr 2026 03:53 PM (IST)
Updated Date: Thu, 30 Apr 2026 03:55 PM (IST)

ਸ੍ਰੋਮਣੀ ਅਕਾਲੀ ਦਲ ਦੇ ਹਲਕਾ ਰੂਪਨਗਰ ਦੇ ਆਗੂਆਂ ਤੇ ਵਰਕਰਾਂ ਨੇ ਬਿਜਲੀ ਕੱਟਾ ਖਿਲਾਫ਼ ਕੱਢਿਆ ਰੋਸ ਮਾਰਚ। ਲਖਵੀਰ ਖਾਬੜਾ,ਪੰਜਾਬੀ ਜਾਗਰਣ, ਰੂਪਨਗਰ : ਸ੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੱਦੇ ‘ਤੇ ਰੂਪਨਗਰ ਵਿਖੇ ਬਿਜਲੀ ਦੇ ਲੱਗ ਰਹੇ ਕੱਟਾਂ ਨੂੰ ਲੈ ਕੇ ਵੀਰਵਾਰ ਨੂੰ ਵਿਧਾਨ ਸਭਾ ਹਲਕਾ ਰੂਪਨਗਰ ਵਿਖੇ ਗੁਰਦੁਆਰਾ ਸਿੰਘ ਸਭਾ ਤੋਂ ਲੈ ਕੇ ਨਗਰ ਕੌਸਲ ਚੌਕ ਤੱਕ ਰੋੋਸ ਰੈਲੀ ਕੱਢੀ ਅਤੇ ਸੂਬਾ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਹੱਥਾ ਵਿਚ ਖਜ਼ੂਰ ਵਾਲੇ ਪੱਖੇ ਤੇ ਪੱਖੀਆ ਫੜ੍ਹ ਕੇ ਹਵਾ ਝੱਲਦੇ ਆ ਰਹੇ ਸਨ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਿਨੇਟ ਮੰਤਰੀ ਅਤੇ ਸ੍ਰੋਮਣੀ ਅਕਾਲੀ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿਚ ਪੈ ਰਹੀ ਕੜਾਕੇ ਦੀ ਗਰਮੀ ਨੈ ਲੋਕਾਂ ਦੇ ਵੱਟ ਕੱਢੇ ਪਏ ਹਨ ਉੱਧਰ ਪੰਜਾਬ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ, ਜਿਸ ਕਾਰਨ ਸੂਬੇ ਦੇ ਹਰ ਵਰਗ ਦੇ ਲੋਕ ਭਾਵੇਂ ਉਹ ਉਦਯੋਗਪਤੀ, ਵਪਾਰੀ, ਕਿਸਾਨ ਜਾਂ ਘਰੇਲੂ ਖਪਤਕਾਰ ਹਨ ਸਾਰੇ ਹੀ ਭਾਰੀ ਪ੍ਰੇਸ਼ਾਨੀ ਝੱਲਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਅਪ੍ਰੈਲ ਦੇ ਮਹੀਨੇ ਵਿਚ ਹੀ ਬਿਜਲੀ ਦਾ ਇਹ ਹਾਲ ਹੈ ਤੇ ਆਉਣ ਵਾਲੇ ਦਿਨਾਂ ਵਿਚ ਬਿਜਲੀ ਦੀ ਹਾਲਤ ਬਦ ਤੋਂ ਬਦਤਰ ਹੋ ਜਾਏਗੀ । ਇਸ ਲਈ ਸੁੱਤੀ ਹੋਈ ਪੰਜਾਬ ਸਰਕਾਰ ਨੂੰ ਜਗਾਉਣ ਲਈ ਸ੍ਰੋਮਣੀ ਅਕਾਲੀ ਦਲ ਵਲੋਂ ਹਰ ਹਲਕੇ ਵਿਚ ਰੋਸ ਧਰਨੇ ਅਤੇ ਰੋਸ ਮੁਜ਼ਾਹਰੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਨਾਲ ਚਟਾਨ ਵਾਂਗੂ ਖੜ੍ਹਾ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਸਰਕਾਰ ਤੋਂ ਪੁਰਾਣਾ ਪੁੱਲ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪ੍ਰੰਤੂ ਨਗਰ ਕੌਂਸਲ ਅਤੇ ਸਰਕਾਰ ਵਲੋਂ ਸ਼ਹਿਰ ਵਿਚ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਰੋਸ ਧਰਨੇ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਪੱਖੀਆਂ ਫੜੀਆਂ ਹੋਈਆਂ ਸਨ ਅਤੇ ਨਾਲ ਚੱਲਦੀ ਗੱਡੀ ਵਿਚ ਲੋਕ ਗੀਤ “ਕਲਕੱਤਿਓਂ ਪੱਖੀ ਲਿਆ ਦੇ ਝੱਲੂਗੀ ਸਾਰੀ ਰਾਤ “ ਚੱਲ ਰਿਹਾ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਜੀਪੀਸੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ,ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਸਾਬਕਾ ਐਸਜੀਪੀਸੀ ਮੈਂਬਰ ਜਰਨੈਲ ਸਿੰਘ ਔਲਖ, ਵਰਕਿੰਗ ਕਮੇਟੀ ਮੈਂਬਰ ਮੋਹਨ ਸਿੰਘ ਢਾਹੇ,ਇਮਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਬਾਵਾ ਸਿੰਘ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ, ਮਨਜਿੰਦਰ ਸਿੰਘ ਧਨੋਆ, ਐਡਵੋਕੇਟ ਸੂਰਜਪਾਲ ਸਿੰਘ, ਐਡਵੋਕੇਟ ਰਾਜੀਵ ਸ਼ਰਮਾ, ਸਰਕਲ ਪ੍ਰਧਾਨ ਕੁਲਬੀਰ ਸਿੰਘ ਅਸਮਾਨਪੁਰ, ਗੁਰਦੀਪ ਸਿੰਘ ਬਟਾਰਲਾ, ਸਤਨਾਮ ਸਿੰਘ ਝੱਜ, ਜਸਬੀਰ ਸਿੰਘ ਢੇਰ, ਸੁਰਿੰਦਰ ਸਿੰਘ ਮਟੌਰ, ਜਸਬੀਰ ਸਿੰਘ ਗਿੱਲ, ਚਰਨ ਸਿੰਘ ਭਾਟੀਆ, ਮਨਿੰਦਰ ਪਾਲ ਸਿੰਘ ਸਾਹਨੀ, ਸਵਰਨ ਸਿੰਘ ਬੋਬੀ ਬਹਾਦਰਪੁਰ, ਅਜਮੇਰ ਸਿੰਘ ਬਿੱਕੋਂ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਆਦੇਸ਼ ਪ੍ਰਤਾਪ ਸਿੰਘ ਰਾਣਾ, ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਤਰਨੀ, ਯੂਥ ਆਗੂ ਰਵਿੰਦਰ ਸਿੰਘ ਰਵੀ, ਗੱਜਣ ਸਿੰਘ ਭੱਟੀ, ਸੁਨੀਲ ਕੁਮਾਰ ਕਾਲਾ, ਬਲਜਿੰਦਰ ਸਿੰਘ ਮਿੱਠੂ,ਕਰਨਵੀਰ ਸਿੰਘ ਗਿੰਨੀ ਜੌਲੀ, ਸੀਨੀਅਰ ਅਕਾਲੀ ਆਗੂ ਹਰਸੁਖਇੰਦਰ ਪਾਲ ਸਿੰਘ ਬੋਬੀ ਬੋਲਾ, ਇਸਤਰੀ ਅਕਾਲੀ ਦਲ ਦੀ ਸ਼ਹਿਰੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਸ਼ਾਮਪੁਰਾ, ਬਲਾਕ ਸੰਮਤੀ ਮੈਂਬਰ ਹਰਜਿੰਦਰ ਕੌਰ ਅਲੀਪੁਰ, ਬਲਵਿੰਦਰ ਕੌਰ ਪ੍ਰਧਾਨ ਵਾਰਡ ਨੰਬਰ 7, ਹਰਭਜਨ ਕੌਰ ਥਿੰਦ, ਕੁਲਵਿੰਦਰ ਕੌਰ ਘਈ, ਪੂਜਾ ਰਾਣੀ, ਸਾਬਕਾ ਕੌਂਸਲਰ ਮਾਸਟਰ ਅਮਰੀਕ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਮੋਹਣ ਸਿੰਘ ਮੁਹੰਮਦੀਪੁਰ, ਸੁੱਚਾ ਸਿੰਘ ਸਰਸਾ ਨੰਗਲ, ਹਰਜਿੰਦਰ ਕੌਰ ਕਲਵਾਂ, ਪੁਸ਼ਪਿੰਦਰ ਸਿੰਘ ਲੌਂਗੀਆ, ਗੁਰਪਾਲ ਸਿੰਘ ਖੇੜੀ, ਨਿਰਮਲ ਸਿੰਘ ਸੰਦੋਆ ,ਹਰਵਿੰਦਰ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ।