ਦਰਿਆ ਤੇ ਨਹਿਰਾਂ ’ਚ ਨਹਾਉਣ ’ਤੇ ਪੂਰਨ ਪਾਬੰਦੀ
ਸਤਲੁੱਜ ਦਰਿਆ ਅਤੇ ਹੋਰ ਵੱਖ-ਵੱਖ ਨਦੀਆਂ ਤੇ ਨਹਿਰਾਂ ’ਚ ਨਹਾਉਣ ’ਤੇ ਪੂਰਨ ਪਾਬੰਦੀ
Publish Date: Fri, 03 Apr 2026 04:15 PM (IST)
Updated Date: Fri, 03 Apr 2026 04:19 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਵਧੀਕ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਅਵਿਕੇਸ਼ ਗੁਪਤਾ ਵੱਲੋਂ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਪੈਂਦੇ ਸਤਲੁੱਜ ਦਰਿਆ ਅਤੇ ਹੋਰ ਵੱਖ-ਵੱਖ ਨਦੀਆਂ ਤੇ ਨਹਿਰਾਂ ਵਿਚ ਨਹਾਉਣ ਉਤੇ ਪੂਰਨ ਪਾਬੰਦੀ ਲਗਾਈ ਹੈ। ਉਨ੍ਹਾਂ ਦੱਸਿਆ ਕਿ ਵਿਸਾਖੀ ਦਾ ਤਿਉਹਾਰ/ਮੇਲਾ ਪੰਜਾਬ ਰਾਜ ਵਿਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੇਲੇ/ਤਿਉਹਾਰ ਦੌਰਾਨ ਲੱਖਾਂ ਦੀ ਤਾਦਾਦ ਵਿਚ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਅਤੇ ਜ਼ਿਲ੍ਹਾ ਰੂਪਨਗਰ ਦੇ ਹੋਰ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣ ਲਈ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਦੌਰਾਨ ਸੰਗਤ ਵੱਡੀ ਗਿਣਤੀ ਵਿਚ ਸਤਲੁੱਜ ਦਰਿਆ ਅਤੇ ਹੋਰ ਵੱਖ-ਵੱਖ ਨਹਿਰਾਂ ਵਿਚ ਨਹਾਉਂਦੇ ਹਨ, ਜਿਸ ਕਾਰਨ ਮੰਦਭਾਗੀ ਘਟਨਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਪੈਂਦੇ ਸਤਲੁੱਜ ਦਰਿਆ ਅਤੇ ਹੋਰ ਵੱਖ-ਵੱਖ ਨਹਿਰਾਂ ਵਿਚ ਨਹਾਉਣ ’ਤੇ ਪੂਰਨ ਪਾਬੰਦੀ ਲਗਾਉਣੀ ਜਰੂਰੀ ਸਮਝੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਹੁਕਮ 12 ਅਪ੍ਰੈਲ 2026 ਤੋਂ 15 ਅਪ੍ਰੈਲ 2026 ਤੱਕ ਜ਼ਿਲ੍ਹਾ ਰੂਪਨਗਰ ਵਿਚ ਲਾਗੂ ਰਹਿਣਗੇ।