ਡਾ. ਚੀਮਾਂ ਵੱਲੋਂ 21 ਵਾਰਡਾਂ ’ਚੋਂ 18 ਦੇ ਪ੍ਰਧਾਨ ਨਿਯੁਕਤ
ਡਾ ਚੀਮਾਂ ਨੇ ਰੂਪਨਗਰ ਸ਼ਹਿਰ ਦੇ 21 ਵਾਰਡਾਂ ਵਿਚੋਂ 18ਦੇ ਪ੍ਰਧਾਨ ਕੀਤੇ ਨਿਯੁਕਤ
Publish Date: Thu, 26 Mar 2026 03:20 PM (IST)
Updated Date: Thu, 26 Mar 2026 03:23 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸ਼੍ਰੋਮਣੀ ਅਕਾਲੀ ਦਲ ਦੀ ਰੂਪਨਗਰ ਸ਼ਹਿਰੀ ਇਕਾਈ ਵਲੋਂ ਸ਼ਹਿਰ ਦੇ 21 ਵਾਰਡਾਂ ਵਿਚੋਂ 18 ਵਾਰਡਾਂ ਦੇ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਰੂਪਨਗਰ ਵਿਖੇ ਹੋਈ ਇੱਕ ਭਰਵੀਂ ਮੀਟਿੰਗ ਦੌਰਾਨ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਵਲੋਂ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ ਗਿਆ ਅਤੇ ਨਵੇਂ ਬਣੇ ਪ੍ਰਧਾਨ ਸਾਹਿਬਾਨ ਨੂੰ ਸਿਰੋਪਾਓ ਦੇ ਕੇ ਸਨਮਾਨ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾਕਟਰ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਦੀਆਂ ਚੋਣਾਂ ਲੜਨ ਲਈ ਪੂਰੀ ਤਰਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਨਗਰ ਕੌਂਸਲ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਕੀਤੇ ਕੰਮਾ ਨੂੰ ਯਾਦ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਅਕਾਲੀ ਦਲ ਨਗਰ ਕੌਂਸਲ ਚੋਣਾਂ ਲਈ ਪੂਰੀ ਤਰਾਂ ਤਿਆਰ ਹੈ ਅਤੇ ਚੋਣਾਂ ਜਿੱਤ ਕੇ ਆਪਣੀ ਕਮੇਟੀ ਬਣਾਉਗੇ ।ਉਨ੍ਹਾਂ ਵੱਲੋਂ ਐਲਾਨ ਕੀਤੇ ਵਾਰਡ ਪ੍ਰਧਾਨਾਂ ਵਿਚ ਵਾਰਡ ਨੰਬਰ 1 ਤੋਂ ਸਾਹਿਬ ਸਿੰਘ ਸਦਾਵਾਰਤ, ਵਾਰਡ ਨੰਬਰ 2 ਗੁਰਪ੍ਰੀਤ ਸਿੰਘ, ਵਾਰਡ ਨੰਬਰ 3 ਮਨਜੀਤ ਸਿੰਘ ਤੰਬੜ,4 ਜਸਵੰਤ ਸਿੰਘ ਸੈਣੀ 5 ਸੇਵਾ ਸਿੰਘ ਗਿਲਕੋ ਵੈਲੀ 6 ਮੋਹਣ ਸਿੰਘ ਭੱਠਲ 7 ਗੁਰਜਿੰਦਰ ਸਿੰਘ ਗਾਂਧੀ ਨਗਰ 8 ਸੁਰਜੀਤ ਮਾਹੀ ਪੱਕਾ ਬਾਗ 9 ਰਾਹੁਲ ਬੇਗੜਾ ਐਡਵੋਕੇਟ,10 ਕਰਨ ਗਾਂਧੀ ਵਾਰਡ 11 ਬੀਬੀ ਗੁਰਦੇਵ ਕੌਰ,12 ਤਜਿੰਦਰ ਪਾਲ ਸਿੰਘ ਗੋਲਡੀ ਭਾਟੀਆ,14 ਸੰਦੀਪ ਕੁਮਾਰ ਚੌਧਰੀ,15 ਸੁਖਵਿੰਦਰ ਸਿੰਘ ਪਟਵਾਰੀ,17 ਅਵਤਾਰ ਸਿੰਘ ਆੜਤੀ ,18 ਪਰਵਿੰਦਰ ਸਿੰਘ, 20,ਰੁਪਿੰਦਰ ਸਿੰਘ ਢੀਂਗਰਾ,ਅਤੇ ਵਾਰਡ ਨੰਬਰ 21 ਤੋਂ ਸੁਖਵਿੰਦਰ ਸਿੰਘ ਸੋਬਤੀ ਨੂੰ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ਡਾਕਟਰ ਚੀਮਾ ਵਲੋਂ ਪਿਛਲੇ ਦਿਨੀ ਪਾਰਟੀ ਵਲੋਂ ਨਿਯੁਕਤ ਕੀਤੇ ਆਗੂਆਂ ਬਾਵਾ ਸਿੰਘ, ਸੂਰਜਪਾਲ ਸਿੰਘ ਐਡਵੋਕੇਟ, ਆਰ ਪੀ ਸਿੰਘ ਸ਼ੈਲੀ, ਚੌਧਰੀ ਵੇਦ ਪ੍ਰਕਾਸ਼, ਰਾਜਿੰਦਰ ਧੀਮਾਨ ਐਡਵੋਕੇਟ, ਰਾਜੀਵ ਸ਼ਰਮਾ ਐਡਵੋਕੇਟ, ਤਰਨ ਜੀਤ ਸਿੰਘ ਤਰਨੀ, ਸੁਨੀਲ ਕੁਮਾਰ ਕਾਲਾ ਅਤੇ ਰਜਿੰਦਰ ਕੁਮਾਰ ਬਿੰਦੀ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਸੀਨੀਅਰ ਅਕਾਲੀ ਆਗੂ ਗੁਰਮੁੱਖ ਸਿੰਘ ਸੈਣੀ, ਮਾਸਟਰ ਅਮਰੀਕ ਸਿੰਘ, ਪ੍ਰਿੰਸੀਪਲ ਰਣਜੀਤ ਸਿੰਘ ਸੰਧੂ, ਮੋਹਨ ਸਿੰਘ ਮੁਹੰਮਦੀਪੁਰ, ਬੀਬੀ ਬਲਵਿੰਦਰ ਕੌਰ, ਬੀਬੀ ਕੁਲਵਿੰਦਰ ਕੌਰ ਘਈ, ਪੂਜਾ ਰਾਣੀ, ਮਨਜੀਤ ਕੌਰ, ਜਸਬੀਰ ਸਿੰਘ ਗਿੱਲ, ਚਰਨ ਸਿੰਘ ਭਾਟੀਆ, ਮੋਨੂੰ ਕੁਮਾਰ, ਬਲਬੀਰ ਸਿੰਘ, ਕੁਲਵੰਤ ਸਿੰਘ ਸੈਣੀ, ਸਵਿੰਦਰ ਪਾਲ ਸ਼ਰਮਾ ਵਿਸ਼ੇਸ਼ ਤੌਰ ਤੇ ਮੌਜੂਦ ਸਨ੍।