ਸੀਪੀਆਈਐਮ ਦਾ ਵਫਦ ਪ੍ਰਸ਼ਾਸਨ ਨੂੰ ਮਿਲਿਆ
ਰਸੋਈ ਗੈਸ ਦੀ ਕਿੱਲਤ ਦੇ ਹੱਲ ਲਈ ਸੀਪੀਆਈਐਮ ਦਾ ਵਫਦ ਪ੍ਰਸ਼ਾਸਨ ਨੂੰ ਮਿਲਿਆ
Publish Date: Fri, 20 Mar 2026 03:06 PM (IST)
Updated Date: Fri, 20 Mar 2026 03:07 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਖਾੜੀ ਜੰਗ ਕਾਰਨ ਰਸੋਈ ਗੈਸ ਦੀ ਕਿੱਲਤ ਨੂੰ ਸਹੀ ਢੰਗ ਨਾਲ ਨਜਿੱਠਣ ,ਆਮ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸੀਪੀਆਈਐਮ ਤਹਿਸੀਲ ਕਮੇਟੀ ਰੂਪ ਨਗਰ ਦਾ ਵਫ਼ਦ ਕਾਮਰੇਡ ਪਵਨ ਕੁਮਾਰ ਸਰਪੰਚ ਚੱਕਕਰਮਾਂ ਸਕੱਤਰ ਤਹਿਸੀਲ ਕਮੇਟੀ ਰੂਪਨਗਰ, ਸੀਨੀਅਰ ਕਿਸਾਨ ਆਗੂ ਕਾਮਰੇਡ ਦਲੀਪ ਸਿੰਘ ਘਨੌਲਾ, ਕਾਮਰੇਡ ਭਗਤ ਸਿੰਘ ਬਿੱਕੋਂ ਦੀ ਅਗਵਾਈ ਵਿਚ ਪ੍ਰਸ਼ਾਸਨ ਨੂੰ ਮਿਲਿਆ ਅਤੇ ਕਿਹਾ ਕਿ ਰਸੋਈ ਗੈਸ ਦੀ ਕਿੱਲਤ ਨੂੰ ਹੱਲ ਕਰਨ ਲਈ ਅਸੀਂ ਪ੍ਰਸ਼ਾਸਨ ਨਾਲ ਪੂਰਨ ਸਹਿਯੋਗ ਕਰਾਂਗੇ। ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕ ਗੈਸ ਲਈ ਭੱਜ ਨੱਠ ਕਰ ਰਹੇ ਹਨ, ਗੈਸ ਏਜੰਸੀ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਜਾਵੇ ਕਿ ਜਿਹੜੇ ਖਪਤਕਾਰਾਂ ਨੇ ਪਹਿਲਾਂ ਬੁਕਿੰਗ ਕਰਵਾਈ ਉਨ੍ਹਾਂ ਨੂੰ ਪਹਿਲਾਂ ਘਰ ਘਰ ਸਪਲਾਈ ਦਿੱਤੀ ਜਾਵੇ।ਦੇਖਣ ਵਿਚ ਆਇਆ ਹੈ ਕਿ ਕਈ ਖਪਤਕਾਰਾਂ ਨੇ 15 -20 ਦਿਨ ਪਹਿਲਾਂ ਬੁਕਿੰਗ ਕਰਵਾਈ ਹੋਈ ਹੈ ਪਰ ਉਨ੍ਹਾਂ ਨੂੰ ਗੈਸ ਦੀ ਸਪਲਾਈ ਅਜੇ ਤੱਕ ਨਹੀਂ ਕੀਤੀ ਗਈ। ਉਦਾਹਰਣ ਵਜੋਂ ਪਿੰਡ ਚੱਕ ਕਰਮਾਂ,ਮਨਸਾਲੀ ਆਦਿ ਪਿੰਡਾਂ ਦੇ ਖਪਤਕਾਰਾਂ ਨੂੰ ਹਰਸਨ ਗੈਸ ਏਜੰਸੀ ਵੱਲੋਂ ਸਪਲਾਈ ਨਹੀਂ ਦਿੱਤੀ ਜਾ ਰਹੀ।ਉਨ੍ਹਾਂ ਕਿਹਾਕਿ ਲੋੜਵੰਦ ਖਪਤਕਾਰਾਂ ਨੂੰ ਬੁਕਿੰਗ ਅਨੁਸਾਰ ਸਪਲਾਈ ਘਰਾਂ ਵਿਚ ਦਿੱਤੀ ਜਾਵੇ ਤਾਂ ਜੋ ਲੋਕਾਂ ਦਾ ਵਿਸ਼ਵਾਸ ਸਿਸਟਮ ਵਿਚ ਬਣਿਆਂ ਰਹੇ ਅਤੇ ਏਜੰਸੀਆਂ ਅੱਗੇ ਭੀੜ ਨਾਂ ਹੋਵੇ।ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਵਫਦ ਨੂੰ ਵਿਸ਼ਵਾਸ਼ ਦਵਾਇਆ ਗਿਆ ਕਿ ਸਭ ਨੂੰ ਸਿਸਟਮ ਅਨੁਸਾਰ ਬੁਕਿੰਗ ਉਪਰੰਤ ਗੈਸ ਦੀ ਹੋਮ ਡਿਲਵਰੀ ਕਰਵਾਉਣਾ ਪ੍ਰਸ਼ਾਸਨ ਦੀ ਜੁੰਮੇਵਾਰੀ ਹੈ। ਗੈਸ ਏਜੰਸੀ ਪ੍ਰਬੰਧਕਾਂ ਨੂੰ ਇਸ ਲਈ ਪਾਬੰਦ ਕੀਤਾ ਜਾਵੇਗਾ।