ਅਜੈਵੀਰ ਲਾਲਪੁਰਾ ਦੀ ਅਗਵਾਈ ਹੇਠ ਸੈਂਕੜੇ ਭਾਜਪਾ ਵਰਕਰ ਮੋਗਾ ਲਈ ਰਵਾਨਾ
ਅਜੈਵੀਰ ਲਾਲਪੁਰਾ ਦੀ ਅਗਵਾਈ ਹੇਠ ਸੈਂਕੜੇ ਭਾਜਪਾ ਵਰਕਰ ਮੋਗਾ ਲਈ ਰਵਾਨਾ
Publish Date: Sat, 14 Mar 2026 04:05 PM (IST)
Updated Date: Sat, 14 Mar 2026 04:06 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਤੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਸ਼ੁਕਰਵਾਰ ਨੂੰ ਜ਼ਿਲ੍ਹੇ ਤੋਂ ਸੈਂਕੜੇ ਭਾਜਪਾ ਵਰਕਰ ਅਤੇ ਸਮਰਥੱਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਦਰਜਨਾਂ ਬੱਸਾਂ ਦੇ ਕਾਫਲੇ ਨਾਲ ਮੋਗਾ ਲਈ ਰਵਾਨਾ ਹੋਏ। ਇਸ ਰੈਲੀ ਨੂੰ ਲੈ ਕੇ ਭਾਜਪਾ ਵਰਕਰਾਂ ਵਿਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ। ਇਸ ਦੌਰਾਨ ਭਾਜਪਾ ਵਰਕਰ ਸਵੇਰੇ ਤੋਂ ਹੀ ਸਥਾਨਕ ਗਿਆਨੀ ਜ਼ੈਲ ਸਿੰਘ ਨਗਰ ਵਿਖੇ ਇਕੱਠੇ ਹੋਣਾ ਸ਼ੁਰੂ ਹੋ ਗਏ ਅਤੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਬੱਸਾਂ ਦਾ ਕਾਫਲਾ ਮੋਗਾ ਲਈ ਰਵਾਨਾ ਹੋਇਆ। ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਮੋਗਾ ਵਿਖੇ ਹੋਣ ਵਾਲੀ ਇਹ ਰੈਲੀ ਪੰਜਾਬ ਦੀ ਰਾਜਨੀਤੀ ਵਿਚ ਇੱਕ ਮਹੱਤਵਪੂਰਨ ਮੋੜ ਸਾਬਤ ਹੋਵੇਗੀ। ਇਸ ਮੌਕੇ ਰੂਪਨਗਰ ਸਿਟੀ ਸਰਕਲ ਤੋਂ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਨੂਰਪੁਰ ਬੇਦੀ ਸਰਕਲ ਤੋਂ ਨਵੀਨ ਵਸ਼ਿਸ਼ਟ, ਝਾਂਡੀਆਂ ਕਲਾਂ ਸਰਕਲ ਤੋਂ ਧਰਮਿੰਦਰ ਸਿੰਘ ਭਿੰਦਾ, ਝੱਜ ਸਰਕਲ ਤੋਂ ਸੁਰਜੀਤ ਸਿੰਘ ਘਾਹੀਮਾਜਰਾ, ਪੁਰਖਾਲੀ ਸਰਕਲ ਤੋਂ ਜਗਮਨਦੀਪ ਸਿੰਘ ਪੜ੍ਹੀ ਅਤੇ ਘਨੌਲੀ ਸਰਕਲ ਤੋਂ ਇੰਦਰਪਾਲ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਭਾਜਪਾ ਸਮਰਥਕ ਅਤੇ ਵਰਕਰ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਰਵਾਨਾ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਮੋਗਾ ਵਿਚ ਹੋਣ ਵਾਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਪੰਜਾਬ ਦੀ ਰਾਜਨੀਤੀ ਵਿਚ ਇੱਕ ਨਵਾਂ ਅਧਿਆਇ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਇਹ ਰੈਲੀ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਸ਼ੁਰੂਆਤ ਸਾਬਤ ਹੋਵੇਗੀ ਅਤੇ ਭਾਜਪਾ ਪੂਰੀ ਤਾਕਤ ਨਾਲ ਚੋਣ ਮੈਦਾਨ ਵਿਚ ਉਤਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਦੌਰਾਨ ਪੰਜਾਬ ਦੀ ਜਨਤਾ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੂੰ ਦੇਖਿਆ ਹੈ ਪ੍ਰੰਤੂ ਇਨ੍ਹਾਂ ਸਰਕਾਰਾਂ ਦੇ ਸਮੇਂ ਦੌਰਾਨ ਸੂਬੇ ਨੂੰ ਸਿਰਫ਼ ਭ੍ਰਿਸ਼ਟਾਚਾਰ, ਲੁੱਟ, ਗੈਂਗਸਟਰਵਾਦ ਅਤੇ ਖੂਨ-ਖਰਾਬੇ ਦਾ ਹੀ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਪਾਰਟੀਆਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਵਿਕਾਸ ਰੁਕ ਗਿਆ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਵੀ ਕਾਫੀ ਖਰਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੀ ਜਨਤਾ ਇੱਕ ਨਵੇਂ ਵਿਕਲਪ ਵੱਲ ਦੇਖ ਰਹੀ ਹੈ ਅਤੇ ਭਾਜਪਾ ਹੀ ਉਹ ਪਾਰਟੀ ਹੈ ਜੋ ਸੂਬੇ ਨੂੰ ਸਥਿਰਤਾ, ਵਿਕਾਸ ਅਤੇ ਸੁਰੱਖਿਅਤ ਮਾਹੌਲ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਦੇਸ਼ ਭਰ ਵਿਚ ਵਿਕਾਸ ਦੇ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ ਅਤੇ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਇਸ ਵਿਕਾਸ ਨਾਲ ਜੋੜਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਦੌਰਾ ਹਰ ਪੰਜਾਬੀ ਲਈ ਉਮੀਦ ਦੀ ਕਿਰਨ ਹੈ ਅਤੇ ਮੋਗਾ ਵਿਖੇ ਹੋਣ ਵਾਲੀ ਇਹ ਰੈਲੀ ਭਾਜਪਾ ਵਰਕਰਾਂ ਵਿਚ ਨਵਾਂ ਜੋਸ਼ ਅਤੇ ਉਤਸ਼ਾਹ ਭਰੇਗੀ। ਇਸ ਮੌਕੇ ਯੂਥ ਜ਼ਿਲ੍ਹਾ ਪ੍ਰਧਾਨ ਅਮਨਪ੍ਰੀਤ ਸਿੰਘ ਕਾਬੜਵਾਲ, ਰਮਨ ਜਿੰਦਲ, ਰਾਕੇਸ਼ ਕੁਮਾਰ ਗੋਝਾ, ਸੇਵਾਮੁਕਤ ਡੀਈਓ ਜਗਜੀਤ ਸਿੰਘ, ਵਰਿੰਦਰ ਵਿੱਕੀ, ਗੁਰਨੈਬ ਸਿੰਘ, ਅਰਸ਼ ਬਾਠ, ਅਮਨਿੰਦਰ ਸਿੰਘ ਰਾਏ, ਜਸਪਾਲ ਸੇਠੀ, ਡਾ.ਰਾਮ, ਰਾਮਪਾਲ ਬਾਜ਼ਾਦ, ਸੰਤੋਖ ਸਿੰਘ ਝੱਜ, ਓਂਕਾਰ ਸਿੰਘ ਚਹਿਲ, ਬਸਾਖਾ ਸਿੰਘ, ਅਭਿਸ਼ੇਕ ਅਗਨਿਹੋਤਰੀ ਆਦਿ ਸਮੇਤ ਸੈਂਕੜੇ ਭਾਜਪਾ ਵਰਕਰ ਅਤੇ ਸਮਰਥੱਕ ਮੋਗਾ ਲਈ ਰਵਾਨਾ ਹੋਏ।