ਮਨਿਸਟੀਰੀਅਲ ਕਾਮਿਆਂ ਨੇ ਕੀਤੀ ਕਲਮ ਛੋੜ ਹੜਤਾਲ
ਮਨਿਸਟੀਰੀਅਲ ਕਾਮਿਆਂ ਨੇ ਕਲਮ ਛੋੜ ਹੜਤਾਲ ਕਰਕੇ ਕੀਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ
Publish Date: Tue, 10 Mar 2026 06:26 PM (IST)
Updated Date: Tue, 10 Mar 2026 06:30 PM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਪੰਜਾਬ ਮਨਿਸਟੀਰੀਅਲ ਸਟਾਫ ਯੂਨੀਅਨ ਪੰਜਾਬ ਦੇ ਸੱਦੇ ‘ਤੇ ਮੰਗਲਵਾਰ ਨੂੰ ਮਨਿਸਟੀਰੀਅਲ ਕਾਮਿਆਂ ਨੇ ਕਲਮ ਛੋੜ ਹੜਤਾਲ ਕਰਕੇ ਆਪਣੀਆ 31 ਮੰਗਾਂ ਅਤੇ ਮੋਹਾਲੀ ਵਿਚ ਸੰਘਰਸ਼ ਕਰ ਰਹੇ ਕਾਮਿਆ ‘ਤੇ ਸਰਕਾਰ ਵੱਲੋਂ ਤਸ਼ੱਦਤ ਕਰਨ ਦੇ ਰੋਸ ਵਜੋਂ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਇੱਕਤਰ ਹੋ ਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਰੇਵਾਲ ਦੀ ਅਗਵਾਈ ਵਿਚ ਸਰਕਾਰ ਖਿਲਾਫ਼ ਰੋਸ ਪ੍ਰਗਟ ਕੀਤਾ ਅਤੇ ਜੋਰਦਾਰ ਨਾਅਰੇਬਾਜੀ ਕੀਤੀ।ਉੱਧਰ ਕਾਮਿਆ ਦੀ ਹੜਤਾਲ ਕਾਰਨ ਆਮ ਲੋਕ ਆਪਣੇ ਕੰਮਾਂ ਲਈ ਸਾਰਾ ਦਿਨ ਭਟਕਦੇ ਰਹੇ। ਇਸ ਮੌਕੇ ਤੇ ਵੱਖ ਵੱਖ ਆਗੂਆ ਨੇ ਸੰਬੋਧਨ ਕਰਦਿਆਂ ਕਿਹਾਕਿ ਮਨਿਸਟੀਰੀਅਲ ਕਰਮਚਾਰੀਆਂ ਦੀਆਂ ਅਹਿਮ ਮੰਗਾਂ ਪੁਰਾਣੀ ਪੈਨਸ਼ਨ ਬਹਾਲ ਕਰਨਾ,ਕੱਚੇ ਮੁਲਾਜ਼ਮ ਪੱਕੇ ਕਰਨਾ, ਡੀ.ਏ.ਦੀਆਂ ਕਿਸਤਾਂ ਜਾਰੀ ਕਰਨਾ, ਛੇਵੇਂ ਪੇ ਕਮਿਸ਼ਨ ਅਨੁਸਾਰ ਏਸੀਪੀ ਸਕੀਮ ਲਾਗੂ ਕਰਨਾ ਅਤੇ ਕਰਮਚਾਰੀਆਂ ਦੀਆਂ ਕੁੱਲ 31 ਮੰਗਾਂ ਹਨ ਜਿਨ੍ਹਾਂ ਦੇ ਹੱਲ ਲਈ ਕਾਮੇ ਲੜਾਈ ਲੜ੍ਹ ਰਹੀੇ ਹਨ। ਉਨ੍ਹਾਂ ਕਿਹਾਕਿ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕਰਨ ਸਬੰਧੀ ਕੋਈ ਗੌਰ ਨਹੀਂ ਕੀਤੀ ਜਾ ਰਹੀ ਹੈ,ਸਰਕਾਰ ਦੇ ਇਸ ਅੜੀਅਲ ਰਵੱਈਏ ਨਾਲ ਆਮ ਪਬਲਿਕ ਵੀ ਖੱਜਲ-ਖੁਆਰ ਹੋ ਰਹੀ ਹੈ । ਆਗੂਆ ਨੇ ਕਿਹਾਕਿ 8 ਮਾਰਚ ਨੂੰ ਮੁਹਾਲੀ ਵਿਖੇ ਸਰਕਾਰ ਵੱਲੋਂ ਪੰਜਾਬ ਦੀਆਂ ਸਮੂਹ ਮੁਲਾਜਮ ਜਥੇਬੰਦੀਆਂ/ਪੈਨਸ਼ਨਰਾਂ ਨੂੰ ਹੱਕੀ ਮੰਗਾਂ ਨਾ ਦੇਣ ਦੇ ਰੋਸ ਵਜੋਂ ਕੀਤੀ ਜਾ ਰਹੀ ਰੋਸ ਰੈਲੀ ਦੌਰਾਨ ਅਤੇ ਮੁਲਾਜ਼ਮਾ ‘ਤੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਅਤੇ ਤਜਿੰਦਰ ਸਿੰਘ ਨੰਗਲ ਸੂਬਾ ਪ੍ਰਧਾਨ ਡੀਸੀ ਦਫਤਰ ਯੂਨੀਅਨ, ਪੰਜਾਬ ਨੂੰ ਗੈਰ ਮਨੁੱਖੀ ਢੰਗ ਨਾਲ ਗ੍ਰਿਫਤਾਰ ਕਰਨ ਅਤੇ ਬਿਨਾਂ ਕਿਸੇ ਜੁਰਮ ਦੇ ਨਜਾਇਜ ਤੌਰ ਤੇ ਪੁਲਿਸ ਹਿਰਸਤ ਵਿਚ ਰੱਖਣ ਦਾ ਮੁਲਾਜ਼ਮ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਯੂਨੀਅਨ ਆਗੂਆਂ ਨੇ ਕਿਹਾਕਿ ਕਿ ਜੇਕਰ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਵਿਚ ਇਸੇ ਤਰਾਂ ਆਪਣਾ ਅੜੀਅਲ ਵਤੀਰਾ ਦਿਖਾਉਂਦੀ ਰਹੀ ਤਾਂ ਇਹ ਹੜਤਾਲ/ਰੋਸ ਧਰਨੇ ਅਣਮਿੱਥੇ ਸਮੇਂ ਲਈ ਜਾਰੀ ਰੱਖਣ ਲਈ ਮਜਬੂਰ ਹੋਵਾਂਗੇ। ਇਸ ਮੌਕੇ ਤੇ ਯੂਨੀਅਨ ਦੇ ਸਰਪ੍ਰਸਤ ਹਰਪਾਲ ਕੌਰ,ਵਾਇਸ ਚੇਅਰਮੈਨ ਜਸਵਿੰਦਰ ਕੌਰ , ਜਰਨਲ ਸਕੱਤਰ ਅਮਨਦੀਪ ਸਿੰਘ, ਉੱਪ ਸਕੱਤਰ ਸੰਦੀਪ ਭੱਟ,ਮੀਤ ਸਕੱਤਰ ਪਰਮਿੰਦਰ ਸਿੰਘ, ਜਗਤਾਰ ਸਿੰਘ ਗਿੱਲ,ਖਜਾਨਚੀ ਤੇਜਵੀਰ ਸਿੰਘ, ਨਰਿੰਦਰ ਸਿੰਘ, ਪ੍ਰਭਜੋਤ ਸਿੰਘ, ਵਿਨੈ ਧਵਨ, ਰਮਾਂਕਾਂਤ, ਰਾਮ ਦਾਸ ਸਸਕੌਰ, ਜਗਤਾਰ ਸਿੰਘ ਕਾਨੂੰਗੋ, ਰਵਿੰਦਰ ਸਿੰਘ, ਪਵਨ ਤਨੇਜਾ ਸੀਨੀਅਰ ਅਡੀਟਰ,ਅਡੀਟਰ ਬਿਕਰਮਜੀਤ ਸਿੰਘ ਸੋਤਲ, ਕਮਲਜੀਤ ਸਿੰਘ, ਬੁੱਧ ਸਿੰਘ, ਅਮਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋ ਬਹੁ ਗਿਣਤੀ ਵਿਚ ਅਹੁਦੇਦਾਰ/ਕਰਮਚਾਰੀ ਸ਼ਾਮਿਲ ਸਨ।