ਬੀਕੇਯੂ ਰਾਜੇਵਾਲ ਵੱਲੋਂ ਰੰਗੀ ਪੈਲੇਸ ਵਿਖੇ 7 ਨੂੰ ਇਕੱਤਰਤਾ
ਬੀਕੇਯੂ ਰਾਜੇਵਾਲ ਵੱਲੋਂ ਕਿਸਾਨੀ ਮੁੱਦਿਆਂ ਸਬੰਧੀ ਰੰਗੀ ਪੈਲੇਸ ਵਿਖੇ 7 ਨੂੰ ਇਕੱਤਰਤਾ
Publish Date: Fri, 06 Mar 2026 03:55 PM (IST)
Updated Date: Fri, 06 Mar 2026 03:57 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ
ਮੋਰਿੰਡਾ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ 7 ਮਾਰਚ ਨੂੰ ਰੰਗੀ ਪੈਲਸ ਮੋਰਿੰਡਾ ਵਿਖੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਇੱਕ ਵਿਸ਼ਾਲ ਇਕੱਤਰਤਾ ਕੀਤੀ ਜਾ ਰਹੀ ਹੈ, ਜਿਸ ਵਿਚ ਜਥੇਬੰਦੀ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ ਅਤੇ ਬਲਾਕ ਪ੍ਰਧਾਨ ਜਰਨੈਲ ਸਿੰਘ ਸਰਹਾਣਾ ਨੇ ਦੱਸਿਆ ਕਿ ਇਸ ਮੌਕੇ 'ਤੇ ਕਿਸਾਨੀ ਮੁੱਦਿਆਂ ਬਿਜਲੀ ਸੋਧ ਬਿਲ, ਸੀਡ ਬਿਲ, ਨਰੇਗਾ ਬਿਲ, ਲੇਬਰ ਕੋਡ ਬਿਲ ਅਤੇ ਪਾਣੀਆਂ ਦੇ ਮੁੱਦਿਆਂ ਦੇ ਵਿਚਾਰ ਚਰਚਾ ਕੀਤੀ ਜਾਵੇਗੀ।ਉਨ੍ਹਾਂ ਕਿਹਾ ਦੱਸਿਆ ਕਿ ਮੀਟਿੰਗ ਸਹੀ ਸਾਡੇ 10 ਵਜੇ ਸ਼ੁਰੂ ਕਰ ਦਿੱਤੀ ਜਾਵੇਗੀ ਜੋ ਲਗਭਗ ਡੇਢ ਵਜੇ ਤੱਕ ਚੱਲੇਗੀ। ਉਨ੍ਹਾਂ ਸਮੂਹ ਕਿਸਾਨਾਂ ਅਤੇ ਕਿਸਾਨ ਆਗੂਆਂ ਨੂੰ ਸਹੀ ਸਮੇਂ ਪਹੁੰਚਣ ਦੀ ਅਪੀਲ ਕੀਤੀ।