ਔਰਤ ਨਾਲ ਛੇੜਛਾੜ ਕਰਨ ’ਤੇ ਪੰਜ ਖਿਲਾਫ਼ ਕੇਸ ਦਰਜ
ਔਰਤ ਨਾਲ ਛੇੜਛਾੜ ਕਰਨ ’ਤੇ ਪੰਜ ਖਿਲਾਫ਼ ਕੇਸ ਦਰਜ
Publish Date: Thu, 19 Feb 2026 06:23 PM (IST)
Updated Date: Thu, 19 Feb 2026 06:24 PM (IST)

ਅਸ਼ੋਕ ਕੁਮਾਰ ਚੇਤਲ, ਪੰਜਾਬੀ ਜਾਗਰਣ, ਬੇਲਾ : ਸਥਾਨਕ ਪੁਲਿਸ ਨੇ ਪਿੰਡ ਬਾਲਸੰਢਾ ਦੀ ਇੱਕ ਵਿਆਹੁਤਾ ਔਰਤ ਨਾਲ ਛੇੜਛਾੜ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਸੈਫ ਅਲੀ, ਨੂਰ ਆਲਮ, ਜਫਰ ਅਲੀ, ਸੈਫ ਅਲੀ ਅਤੇ ਬਿੱਲੂ ਵਜੋਂ ਹੋਈ ਹੈ। ਪੀੜਤ ਔਰਤ ਨੇ ਪੁਲੀਸ ਨੂੰ ਦਿੱਤੀ ਸ਼ਕਾਇਤ ਵਿਚ ਕਿ ਉਹ ਪਿਛਲੇ 1 ਸਾਲ ਤੋਂ ਆਪਣੇ ਪਤੀ ਅਤੇ ਬੱਚਿਆਂ ਨਾਲ ਪਿੰਡ ਬਾਲਸੰਢਾ ਦੀ ਨਦੀ ’ਤੇ ਬਣੇ ਡੇਰੇ ’ਚ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਸੈਫ ਅਲੀ ਤੇ ਬਿੱਲੂ ਜੋ ਉਸ ਦੇ ਨੇੜੇ ਹੀ ਰਹਿੰਦੇ ਹਨ ਅਤੇ ਉਹ ਅਕਸਰ ਉਸ ਦੇ ਪਤੀ ਦੀ ਗੈਰ ਮੌਜ਼ੂਦਗੀ ਵਿਚ ਵੀ ਉਸ ਨਾਲ ਗਲਤ ਬੋਲਚਾਲ ਕਰਦੇ ਸਨ। ਔਰਤ ਅਨੁਸਾਰ ਬੀਤੇ ਦਿਨ ਜਦੋਂ ਉਹ ਨਹਿਰ ਕੋਲ ਲੱਕੜੀਆਂ ਇਕੱਠੀਆਂ ਕਰ ਰਹੀ ਸੀ ਤਾਂ ਸੈਫ ਅਲੀ, ਨੂਰ ਆਲਮ, ਜਫਰ ਅਲੀ, ਸੈਫ ਅਲੀ ਅਤੇ ਬਿੱਲੂ ਉੱਥੇ ਆ ਗਏ ਅਤੇ ਉਸ ਨਾਲ ਛੇੜਛਾੜ ਕੀਤੀ। ਉਸ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਉਸ ਨੂੰ ਉੱਥੇ ਹੀ ਲੰਘ ਰਹੀ ਸੁੱਕੀ ਨਹਿਰ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਉਸ ਵੱਲੋਂ ਰੌਲਾ ਪਾਉਣ ‘ਤੇ ਉਸ ਦਾ ਰਿਸ਼ਤੇਦਾਰ ਸਤਾਰੂ ਮੌਕੇ ‘ਤੇ ਪਹੁੰਚਿਆ ਅਤੇ ਉਸ ਨੂੰ ਬਚਾਇਆ। ਇਸ ਤੋਂ ਬਾਅਦ ਮਹਿਲਾ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਹ ਇਲਾਜ ਅਧੀਨ ਹੈ। ਪੁਲੀਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ ‘ਤੇ ਉਕਤ ਪੰਜ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।