ਯੂਨੀਅਨ ਵੱਲੋਂ ਬੰਦ ਸੀਵਰੇਜ ਦੀ ਸਫਾਈ ਕਰਵਾਈ ਸ਼ੁਰੂ
ਟਰਾਸਪੋਰਟ ਨਗਰ ਵਿਖੇ ਯੂਨੀਅਨ ਵੱਲੋਂ ਬੰਦ ਸੀਵਰੇਜ਼ ਦੀ ਸਫਾਈ ਕਰਵਾਈ ਸ਼ੁਰੂ
Publish Date: Thu, 19 Feb 2026 05:20 PM (IST)
Updated Date: Thu, 19 Feb 2026 05:21 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੋਪੜ ਮੋਟਰ ਪਾਰਟਸ ਮਕੈਨਿਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਗੋਗੀ ਨੇ ਕਿਹਾ ਕਿ ਟਰਾਂਸਪੋਰਟ ਨਗਰ ਵਿਚ ਲੰਬੇ ਸਮੇਂ ਤੋਂ ਬੰਦ ਸੀਵਰੇਜ ਦੀ ਸਫਾਈ ਕੀਤੀ ਜਾ ਰਹੀ ਹੈ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਕਈ ਥਾਵਾਂ ਤੋਂ ਲੀਕ ਹੋ ਰਹੀਆਂ ਸਨ, ਉਨ੍ਹਾਂ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਪਾਣੀ ਦੀ ਸਪਲਾਈ ਸੁਚਾਰੂ ਢੰਗ ਨਾਲ ਸ਼ੁਰੂ ਕੀਤੀ ਜਾਵੇਗੀ।ਉਨ੍ਹਾਂ ਕਿਹਾਕਿ ਟਰਾਂਸਪੋਰਟ ਨਗਰ ਨੂੰ ਸ਼ੁਰੂ ਹੋਏ ਨੂੰ ਲਗਭਗ 10 ਤੋਂ 11 ਸਾਲ ਹੋ ਗਏ ਹਨ ਪਰ ਅੱਜ ਤੱਕ ਇੱਥੇ ਸਟਰੀਟ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਸੀ, ਇਸ ਲਈ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ ਅਤੇ ਇਹ ਵੀ ਕੁਝ ਦਿਨਾਂ ਵਿਚ ਸਾਰੇ ਬਲਾਕਾਂ ਵਿਚ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਹ ਸਾਰਾ ਕੰਮ ਕਰਨ ਲਈ ਕਈ ਥਾਵਾਂ ਤੇ ਲਗਾਏ ਗਏ ਬਲਾਕਾਂ ਨੂੰ ਵੀ ਉਖਾੜਨਾ ਪਵੇਗਾ। ਉਨ੍ਹਾਂ ਕਿਹਾਕਿ ਕੰਕਰੀਟ ਦੀਆਂ ਸੜਕਾਂ ਬਣਾਈਆਂ ਜਾਣਗੀਆਂ। ਪ੍ਰਧਾਨ ਕੁਲਵਿੰਦਰ ਸਿੰਘ ਗੋਗੀ ਨੇ ਕਿਹਾਕਿ ਟਰਾਂਸਪੋਰਟ ਨਗਰ ਵਿਚ ਚੱਲ ਰਹੇ ਨਵੀਨੀਕਰਨ ਦੇ ਕੰਮ ਨਾਲ ਯੂਨੀਅਨ ਨੂੰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕੁਝ ਵਾਹਨ ਉੱਥੇ ਲੰਬੇ ਸਮੇਂ ਤੋਂ ਖੜ੍ਹੇ ਹਨ ਅਤੇ ਉਨ੍ਹਾਂ ਦੇ ਮਾਲਕ ਉਨ੍ਹਾਂ ਦੀ ਜਾਂਚ ਕਰਨ ਵੀ ਨਹੀਂ ਆਉਂਦੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਦੀਆਂ ਵੀ ਗੱਡੀਆਂ ਖੜ੍ਹੀਆਂ ਹਨ, ਉਹ ਇਸ ਨੂੰ ਉੱਥੋਂ ਹਟਾ ਦੇਵੇ, ਨਹੀਂ ਤਾਂ ਅਸੀਂ ਇਸ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ। ਉਨ੍ਹਾਂ ਯੂਨੀਅਨ ਵੱਲੋਂ ਨਗਰ ਸੁਧਾਰ ਟਰੱਸਟ ਦਾ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟ ਕੀਤੀ ਕਿ ਭਵਿੱਖ ਵਿਚ ਵੀ, ਸਾਨੂੰ ਟਰੱਸਟ ਵੱਲੋਂ ਅਜਿਹਾ ਸਹਿਯੋਗ ਮਿਲਦਾ ਰਹੇਗਾ।