ਮੁੱਖ ਵਾਟਰ ਵਰਕਸ ਵਿਖੇ ਜੰਗਲੀ ਸੂਰ ਫੜਿਆ
ਮੁੱਖ ਵਾਟਰ ਵਰਕਸ ਵਿਖੇ ਜੰਗਲੀ ਸੂਰ ਫੜ ਕੇ ਬਚਾਇਆ
Publish Date: Sat, 08 Nov 2025 07:19 PM (IST)
Updated Date: Sat, 08 Nov 2025 07:22 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਰਗਣ, ਰੂਪਨਗਰ : ਗਿਆਨੀ ਜ਼ੈਲ ਸਿੰਘ ਨਗਰ, ਰੂਪਨਗਰ ਦੇ ਮੁੱਖ ਵਾਟਰ ਵਰਕਸ ਤੇ ਇੱਕ ਜੰਗਲੀ ਸੂਰ ਫੜਿਆ ਗਿਆ ਹੈ। ਸਰਦੀਆਂ ਦਾ ਮੌਸਮ ਹੁਣੇ ਸ਼ੁਰੂ ਹੋਇਆ ਹੈ ਜੰਗਲ ਵਿਚ ਪਾਣੀ ਦੀ ਕਮੀ ਕਾਰਨ, ਜੰਗਲੀ ਸੂਰ ਅਤੇ ਹੋਰ ਜੰਗਲੀ ਜਾਨਵਰ ਪਾਣੀ ਅਤੇ ਭੋਜਨ ਲਈ ਸ਼ਹਿਰ ਵੱਲ ਆ ਜਾਂਦੇ ਹਨ। ਜੰਗਲੀ ਜੀਵ ਵਿਭਾਗ ਦੇ ਗਾਰਡ ਜਸਪ੍ਰੀਤ ਸਿੰਘ ਭੱਟੀ, ਹੇਮਰਾਜ, ਗੁਰਮੁਖ ਸਿੰਘ ਅਤੇ ਅਮਨਪ੍ਰੀਤ ਸਿੰਘ ਦੀ ਇੱਕ ਟੀਮ ਨੇ ਜੰਗਲੀ ਸੂਰ ਨੂੰ ਫੜ ਲਿਆ। ਜੰਗਲੀ ਸੂਰ ਦੇ ਇੰਨੀ ਸੰਘਣੀ ਆਬਾਦੀ ਵਾਲੇ ਖੇਤਰ ਵਿਚ ਆਉਣ ਦਾ ਕਾਰਨ ਸਮਝ ਤੋਂ ਪਰੇ ਹੈ। ਜੰਗਲੀ ਸੂਰ ਨੂੰ ਬਚਾਇਆ ਗਿਆ ਅਤੇ ਆਈਆਈਟੀ ਰੋਪੜ ਦੇ ਨੇੜੇ ਇੱਕ ਬਰਸਾਤੀ ਨਦੀ ਦੇ ਨੇੜੇ ਜੰਗਲ ਵਿਚ ਛੱਡ ਦਿੱਤਾ ਗਿਆ।