ਪਿੱਛਾ ਕਰ ਰਹੇ ਕਾਰਾ ਸਵਾਰਾਂ ਨੇ ਐਕਟਿਵਾ ਨੂੰ ਮਾਰੀ ਟੱਕਰ
ਪਿੱਛਾ ਕਰ ਰਹੇ ਕਾਰਾ ਸਵਾਰਾਂ ਨੇ ਐਕਟਿਵਾ ਨੂੰ ਮਾਰੀ ਟੱਕਰ
Publish Date: Wed, 05 Nov 2025 07:25 PM (IST)
Updated Date: Wed, 05 Nov 2025 07:28 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਵਿਖੇ ਆਪਣੇ ਸਲੂਨ ਤੋਂ ਆਪਣੇ ਘਰ ਜਾ ਰਹੀ ਇੱਕ ਲੜਕੀ ‘ਤੇ ਪਿੱਛਾ ਕਰ ਰਹੇ ਕਾਰ ਸਵਾਰਾਂ ਨੇ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ, ਲੜਕੀ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ਼ ਹੈ।ਘਟਨਾਂ ਦੀ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। ਹਸਪਤਾਲ ਰੂਪਨਗਰ ਵਿਖੇ ਦਾਖਲ ਜਸਪ੍ਰੀਤ ਕੌਰ ਨੇ ਦੱਸਿਆ ਕਿ ਮਾਡਲ ਟਾਊਨ ਨੇੜੇ ਮੇਰਾ ਸਲੂਨ ਹੈ ਮੰਗਲਵਾਰ ਨੂੰ ਇੱਕ ਕਾਰ ਜਿਸ ਵਿਚ ਕੁੜੀਆ ਮੁੰਡੇ ਸਵਾਰ ਸਨ ਮੇਰੇ ਸਲੂਨ ਦੇ ਨੇੜੇ ਘੁੰਮਦੇ ਰਹੇ । ਉਨਾਂ ਦੱਸਿਆ ਕਿ ਜਿਸ ਵਿਚੋਂ ਇੱਕ ਕੁੜੀ ਮੇਰੇ ਕੋਲ ਆਈ ਤੇ ਵਾਲ ਸਮੂਥ ਕਰਵਾਉਣ ਲਈ ਗੱਲਬਾਤ ਕੀਤੀ ਤੇ ਆਪਣਾ ਨੰਬਰ ਲਿਖਾ ਕੇ ਚਲੇ ਗਈ । ਉਨਾਂ ਦੱਸਿਆ ਕਿ ਜਦੋਂ ਮੈ ਰੂਟੀਨਵਾਂਗ ਆਪਣਾ ਸਲੂਨ ਬੰਦ ਕਰਕੇ ਘਰ ਨੂੰ ਐਕਟਿਵਾ ‘ਤੇ ਜਾ ਰਹੀ ਸੀ ਤਾਂ ਮੇਰਾ ਪਿੱਛਾ ਕਰ ਰਹੇ ਕਾਰ ਸਵਾਰਾ ਨੇ ਸ਼ਾਮਪੁਰਾ ਨੇੜੇ ਵੀਟੂ ਦੇ ਸ਼ੋਅਰੂਮ ਤੋਂ ਅੱਗੇ ਜਦੋਂ ਮੈ ਆਪਣੇ ਘਰ ਨੂੰ ਮੁੜਣ ਲੱਗੀ ਤਾਂ ਟੱਕਰ ਮਾਰ ਦਿੱਤੀ ਤੇ ਮੈ ਡਿੱਗ ਪਈ ਤੇ ਜਖਮੀ ਹੋ ਗਈ ,ਉਹ ਮੌਕੇ ਤੇ ਫਰਾਰ ਹੋ ਗਏ। ਉਨਾਂ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਤੋਂ ਮੰਗ ਕੀਤੀ ਕਿ ਜਿਹੜੇ ਵੀ ਲੋਕਾਂ ਨੇ ਮੇਰੇ ‘ਤੇ ਜਾਨਲੇਵਾ ਹਮਲਾ ਕੀਤਾ ਹੈ ਉਨਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ ।ਉੱਧਰ ਸਿਟੀ ਪੁਲਿਸ ਦੇ ਇੰਚਾਰਜ਼ ਪਵਨ ਚੌਧਰੀ ਨੇ ਕਿਹਾਕਿ ਮਾਮਲੇ ਦੀ ਬੜੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਦੋਸ਼ੀਆ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।