ਬੜਾ ਪਿੰਡ ਮੁੱਖ ਮਾਰਗ ’ਤੇ ਰੋਡਵੇਜ਼ ਦੀ ਬੱਸ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਟਰੱਕ ਦੇ ਪਿੱਛੇ ਜਾ ਟਕਰਾਈ
ਬੜਾ ਪਿੰਡ ਮੁੱਖ ਮਾਰਗ ’ਤੇ ਰੋਡਵੇਜ਼ ਦੀ ਬੱਸ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਟਰੱਕ ਦੇ ਪਿੱਛੇ ਜਾ ਟਕਰਾਈ
Publish Date: Sat, 23 May 2026 04:41 PM (IST)
Updated Date: Sat, 23 May 2026 04:43 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ: ਰੂਪਨਗਰ ਨੰਗਲ ਮੁੱਖ ਮਾਰਗ ’ਤੇ ਬੜਾ ਪਿੰਡ ਨਜ਼ਦੀਕ ਇੱਕ ਰੋਡਵੇਜ਼ ਦੀ ਬੱਸ ਟਰੱਕ ਦੇ ਪਿੱਛੇ ਜਾ ਟਕਰਾਈ ਜਿਸ ਕਾਰਨ ਡੇਢ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ। ਜਾਣਕਾਰੀ ਅਨੁਸਾਰ ਰੋਡਵੇਜ਼ ਦੀ ਬੱਸ ਨੰਬਰ ਪੀ ਬੀ 65 ਬੀ,ਬੀ 4401 ਜੋ ਕਿ ਸਵਾਰੀਆਂ ਨਾਲ ਭਰੀ ਰੂਪਨਗਰ ਸਾਈਡ ਤੋਂ ਨੰਗਲ ਜਾ ਰਹੀ ਸੀ, ਜਿਸ ਵਿੱਚ ਲਗਭਗ 70 ਸਵਾਰੀਆਂ ਭਰੀਆਂ ਹੋਈਆਂ ਸਨ ਜਦੋਂ ਬੱਸ ਬੜਾ ਪਿੰਡ ਨਜ਼ਦੀਕ ਪਹੁੰਚੀ ਡਿਵਾਇਡਰ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਟਰੱਕ ਨੰਬਰ ਪੀ,ਬੀ 12 ਵਾਈ 45 31 ਪਿੱਛੇ ਜਾ ਟਕਰਾਈ ਜਿਸ ਦੇ ਸਿੱਟੇ ਵਜੋਂ ਬੱਸ ਵਿੱਚ ਚੀਖ ਚਿਹਾੜਾ ਪੈ ਗਿਆ। ਬੱਸ ਵਿਚ ਬੈਠੀਆਂ ਲਗਭਗ 18,20 ਸਵਾਰੀਆਂ ਜ਼ਖਮੀ ਹੋ ਗਈਆਂ ਜਿਨਾਂ ਵਿੱਚ ਕਈ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਟੱਕਰ ਇਨੀ ਜ਼ਬਰਦਸਤ ਸੀ ਕਿ ਟਰੱਕ ਨਜ਼ਦੀਕ ਸੜਕ ਕਿਨਾਰੇ ਖਤਾਨਾ ਵਿੱਚ ਜਾ ਵੜਿਆ। ਬਸ ਦੇ ਡਰਾਈਵਰ ਅਤੇ ਕੰਡਕਟਰ ਜਖਮੀ ਹੋਈਆਂ ਸਵਾਰੀਆਂ ਨੂੰ ਸੰਭਾਲਣ ਦੀ ਬਜਾਏ ਬੱਸਾਂ ਰੋਕ ਕੇ ਸ਼੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਭੇਜਦੇ ਰਹੇ। ਮੌਕੇ ’ਤੇ ਲੰਘਦੇ ਰਾਹਗੀਰਾਂ ਵੱਲੋਂ ਭਰਤਗੜ ਚੌਂਕੀ ਸੂਚਿਤ ਕੀਤਾ ਗਿਆ ਅਤੇ ਭਰਤਗੜ ਚੌਂਕੀ ਦੇ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਜਖਮੀਆਂ ਨੂੰ 112 ਅਤੇ 108 ਐਂਬੂਲੈਂਸਾਂ ਰਾਹੀਂ ਭਰਤਗੜ੍ਹ ਸ੍ਰੀ ਅਨੰਦਪੁਰ ਸਾਹਿਬ ਅਤੇ ਰੂਪਨਗਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਭੇਜਿਆ ਗਿਆ। ਭਰਤਗੜ ਹਸਪਤਾਲ ਵਿੱਚ ਅੱਠ ਜਖਮੀ ਇਲਾਜ ਲਈ ਭਰਤੀ ਕੀਤੇ ਗਏ, ਜਿਨ੍ਹਾਂ ਵਿੱਚ ਸੁਨੀਤਾ ਦੇਵੀ ਉਮਰ 40 ਸਾਲ ਵਾਸੀ ਜ਼ਿਲ੍ਹਾਂ ਉਨਾ , ਸੁਖਜੀਤ ਸਿੰਘ 40 ਸਾਲ ਪੁੱਤਰ ਕੁਲਵੰਤ ਸਿੰਘ ਜਿਲ੍ਹਾਂ ਗੁਰਦਾਸਪੁਰ, ਸੁਖਰਾਜ ਸਿੰਘ 40 ਸਾਲ ਪੁੱਤਰ ਸਤਵਿੰਦਰ ਸਿੰਘ ਜ਼ਿਲ੍ਹਾਂ ਗੁਰਦਾਸਪੁਰ, ਮਮਤਾ ਰਾਣੀ 28 ਸਾਲ ਝੱਜ ਚੌਂਕ, ਕਮਲੇਸ਼ 16 ਸਾਲ ਪੁੱਤਰੀ ਲਖਵੀਰ ਜ਼ਿਲ੍ਹਾਂ ਹਮੀਰਪੁਰ, ਉਦੈਵੀਰ 44 ਸਾਲ ਜ਼ਿਲਾ ਹਮੀਰਪੁਰ, ਨੱਥੋ ਦੇਵੀ 40 ਸਾਲ ਜ਼ਿਲਾ ਹਮੀਰਪੁਰ, ਰਜੇਸ਼ ਕੁਮਾਰ 44 ਸਾਲ ਪੁੱਤਰ ਹਰਦਿਆਲ ਸਿੰਘ, ਗੁਰਮੀਤ ਸਿੰਘ ਵਾਸੀ ਕਕਰਾਲਾ ਜਿਲ੍ਹਾਂ ਰੂਪਨਗਰ ਹਨ। ਮਾਮੂਲੀ ਸੱਟਾਂ ਵਾਲੇ ਰਾਹਗੀਰਾਂ ਨੂੰ ਘਰ ਭੇਜ ਦਿੱਤਾ ਗਿਆ। ਪੁਲਿਸ ਵੱਲੋਂ ਲੱਗ ਰਹੇ ਜਾਮ ਨੂੰ ਖੁਲਵਾਇਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚੱਲਦਾ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਵਾਹਨ ਚਾਲਕਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾ ਕੇ ਬਣਦੀ ਕਾਨੂਨੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਦਸਤਾਵੇਜ ਪੂਰੇ ਨਹੀਂ ਹਨ। ਹਾਦਸੇ ਕਾਰਨ ਬੱਸ ਦੇ ਨਾਲ ਨਾਲ ਟਰੱਕ ਦਾ ਵੀ ਕਾਫੀ ਨੁਕਸਾਨ ਹੋਇਆ ਹੈ, ਪਰ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਕਿਉਂਕਿ ਮੁੱਖ ਮਾਰਗ ’ਤੇ ਸੜਕੀ ਆਵਾਜਾਈ ਬਹੁਤ ਹੈ ਕਈ ਹੋਰ ਵਾਹਨ ਵੀ ਹਾਦਸੇ ਦੀ ਚਪੇਟ ਵਿੱਚ ਆ ਸਕਦੇ ਸਨ।