ਐੱਫਆਰਐੱਸ ਵਰਗੀਆਂਬੇਲੋੜੀਆਂ ਸ਼ਰਤਾ ਵਾਪਸ ਲਓ : ਇੰਦਰਜੀਤ
ਐਫਆਰਐੱਸ ਅਤੇ ਈਕੇਵਾਈਸੀ ਵਰਗੀਆਂ ਬੇਲੋੜੀਆਂ ਸ਼ਰਤਾ ਵਾਪਸ ਲਓ
Publish Date: Tue, 18 Nov 2025 05:23 PM (IST)
Updated Date: Tue, 18 Nov 2025 05:25 PM (IST)

ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਲ ਇੰਡੀਅਨ ਫੈਡਰੇਸ਼ਨ ਦੇ ਸੱਦੇ ਤੇ ਬਲਾਕ ਔੜ ਦੇ ਬਾਲ ਵਿਕਾਸ ਪ੍ਰੋਜੈਕਟ ਦਫ਼ਤਰ ਅੱਗੇ ਸੈਂਕੜਿਆਂ ਦੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਇੱਕਠੇ ਹੋ ਕੇ ਆਪਣੀਆਂ ਹੱਕੀ ਬਲਜੀਤ ਕੌਰ ਮੱਲਪੁਰੀ ਨੇ ਮੰਗਾਂ ਲਈ ਸੀਡੀਪੀਓ ਰਾਹੀਂ ਕੇਂਦਰੀ ਵਿਭਾਗੀ ਮੰਤਰੀ ਅੰਨਪੂਰਨਾ ਦੇਵੀ ਨੂੰ ਭੇਜਿਆ ਗਿਆ। ਸਰਕਾਰ ਦੀ ਤਾਨਾਸ਼ਾਹੀ ਖ਼ਿਲਾਫ਼ ਝੰਡੇ ਤੇ ਬੈਨਰ ਲੈ ਕੇ ਆਕਾਸ਼ ਗੰਜਾਓ ਨਾਅਰਿਆਂ ਨਾਲ ਆਪਣਾ ਦਰਦ ਸੁਣਾਉਂਦੇ ਹੋਏ ਬਲਾਕ ਪ੍ਰਧਾਨ ਇੰਦਰਜੀਤ ਕੌਰ ਨੇ ਕਿਹਾ ਕਿ ਬਾਲ ਦਿਵਸ ਮੌਕੇ ਅਸੀਂ ਭਾਰਤ ਦੀਆਂ 26 ਲੱਖ ਤੋਂ ਵੱਧ ਆਂਗਣਵਾੜੀ ਵਰਕਰਾਂ, ਹੈਲਪਰਾਂ ਭੈਣਾਂ ਜੋ ਦੇਸ਼ ਵਿਚ 6 ਸਾਲ ਤੋਂ ਘੱਟ ਉਮਰ ਦੇ ਲਗਭਗ 8 ਕਰੋੜ ਬੱਚਿਆਂ ਦੀ ਦੇਖਭਾਲ ਕਰਦੀਆਂ ਹੋਈਆਂ ਆਪਣਾ ਗੁੱਸਾ ਤੇ ਨਿਰਾਸ਼ਾ ਪ੍ਰਗਟ ਕਰਦੇ ਹਾਂ ਕਿ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਆਈਸੀਡੀਐੱਸ ਯੋਜਨਾ ਦੇ 50 ਸਾਲ ਪੂਰੇ ਹੋਣ ਤੇ ਸਾਨੂੰ ਪੂਰੀ ਤਰ੍ਹਾਂ ਨਿਕਾਰਤਾ ਹੈ। ਇਹ ਬਹੁਤ ਹੀ ਦੁਖਦਾਈ ਦੀ ਗੱਲ ਹੈ ਕਿ ਇਸ ਇਤਿਹਾਸਿਕ ਯੋਜਨਾ ਦੀ 50ਵੀਂ ਵਰ੍ਹੇਗੰਢ ਜਿਸ ਨੇ 2 ਅਕਤੂਬਰ 1975 ਤੋਂ ਦੇਸ਼ ਦੇ ਲੱਖਾਂ ਬੱਚਿਆਂ ਤੇ ਔਰਤਾਂ ਦੇ ਪੋਸ਼ਣ ਸਿਹਤ ਅਤੇ ਸਿੱਖਿਆ ਵਿਚ ਬਹੁਮੱਲਾ ਯੋਗਦਾਨ ਪਾਇਆ ਹੈ, ਪਰ ਸਰਕਾਰ ਨੇ ਸਿਰਫ਼ ਆਈਸੀਡੀਸੀ ਯੋਜਨਾ ਨੂੰ ਅਣਗੋਲਿਆਂ ਨਹੀਂ ਕੀਤਾ। ਬਲਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਅਨਮੋਲ ਯੋਗਦਾਨਾਂ ਨੂੰ ਵੀ ਅਣਡਿੱਠਾ ਕੀਤਾ ਹੈ। ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰ ਅਤੇ ਹੈਲਪਰ ਦੇ ਬੈਠਕ ਹੇਠ ਇਸ ਯੋਜਨਾ ਅਤੇ ਇਸ ਦੇ ਹਜਾਰਾਂ ਫਰੰਟ ਲਾਈਨ ਵਰਕਰਾਂ ਦੇ ਇਸ ਅਪਮਾਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਜਿਨ੍ਹਾਂ ਨੇ ਮਾਨਭੱਤੇ ਵਰਗੀ ਮਾਮੂਲੀ ਰਕਮ ਲਈ ਸਾਲਾਂ ਤੋਂ ਇੱਕਠੇ ਕੰਮ ਕਰਦੇ ਸਮਾਜ ਲਈ ਜਬਰਦਸਤ ਕੁਰਬਾਨੀਆਂ ਦਿੱਤੀਆਂ। ਅਸੀਂ ਮੰਗ ਕਰਦੇ ਹਾਂ ਕਿ ਮੰਤਰਲਾ ਢੁੱਕਵੇਂ ਸਮਾਗਮਾਂ ਦਾ ਆਯੋਜਨ ਕਰੋ ਅਤੇ ਆਈਸੀਡੀਸੀ ਦੀ ਗੋਲਡਨ ਜੁਬਲੀ ਨੂੰ ਢੁਕਵੇ ਢੰਗ ਨਾਲ ਮਨਾਉਣ ਦਾ ਪ੍ਰਬੰਧ ਕਰੇ। ਬਲਾਕ ਸੈਕਟਰੀ ਪਰਮਜੀਤ ਕੌਰ ਮਹਿਰਮਪੁਰ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਅੱਗੇ ਜੋ ਸਮੱਸਿਆਵਾਂ ਸਨ ਉਹ ਤਾ ਹੈ ਹੀ ਪਰ ਹੁਣ ਆਂਗਣਵਾੜੀ ਵਿਚ ਲਾਭ ਲੈਣ ਵਾਲੇ ਲਾਭਪਾਤਰੀਆਂ ਵੀ ਇੱਕ ਵੱਡੀ ਸਮੱਸਿਆ ਆ ਗਈ ਹੈ। ਸਰਕਾਰ ਉਨ੍ਹਾਂ ਨੂੰ ਰਾਸ਼ਨ ਲੈਣ ਲਈ ਐਫਆਰਐੱਸ ਵਰਗੀਆਂ ਸ਼ਰਤਾਂ ਰੱਖ ਕੇ ਉਨ੍ਹਾਂ ਨੂੰ ਰਾਸ਼ਨ ਤੋਂ ਵਾਂਝਾ ਕਰਨਾ ਚਾਹੀਦੀ ਹੈ। ਸਰਕਾਰ ਬਜਟ ਵਧਾਉਣ ਦੀ ਜਗ੍ਹਾ ਪੋਸ਼ਣ ਟਰੈਕਰ ਦੇ ਨਾਂਅ ਤੇ ਨਿਗਰਾਨੀ ਰੱਖਣ ਦੇ ਨਾਂ ਉੱਤੇ ਲਾਭਪਾਤਰੀਆਂ ਨੂੰ ਲਾਭ ਤੋਂ ਵਾਂਝਾ ਰੱਖਣਾ ਚਾਹੁੰਦੀ ਹੈ। ਇੱਕ ਗੱਲ ਹੋਰ ਵੀ ਹੈ ਕਿ ਹੜ੍ਹਾਂ ਵਾਲੇ ਇਲਾਕਿਆਂ ਵਿਚ ਐਫਆਰਐੱਸ ਨਾ ਹੋਣ ਕਰਕੇ ਵਰਕਰਾਂ ਨੂੰ ਵਿਭਾਗੀ ਅਧਿਕਾਰੀਆਂ ਵੱਲੋਂ ਸਖ਼ਤ ਤਾੜਨਾ ਪੱਤਰ ਵੀ ਜਾਰੀ ਕੀਤੇ ਗਏ ਹਨ ਅਤੇ ਜਿਨ੍ਹਾਂ ਲਾਭਪਾਤਰੀਆਂ ਦਾ ਐਫਆਰਐੱਸ ਨਹੀਂ ਹੋ ਸਕਿਆ। ਉਨ੍ਹਾਂ ਨੂੰ ਸੂਚੀ ਵਿੱਚੋਂ ਬਾਹਰ ਕੱਢਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਏਆਈਐਫਏਡਬਲਿਉਐੱਚ ਇਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਆਈਸੀਡੀਐੱਸ ਇੱਕ ਯੋਜਨਾ ਨਹੀਂ ਹੈ ਸਗੋਂ ਦੇਸ਼ ਦੇ ਭਵਿੱਖ ਨੂੰ ਉਜਾਗਰ ਕਰਨ ਲਈ ਇੱਕ ਵਿਸ਼ੇਸ਼ ਦ੍ਰਿਸ਼ਟੀਕੌਣ ਹੈ। ਇਸ ਨੂੰ ਅਣਗੋਲਿਆ ਕਰਨਾ ਦੇਸ਼ ਦੇ ਬੱਚਿਆਂ ਅਤੇ ਔਰਤਾਂ ਦੇ ਹਿਤਾਂ ਨੂੰ ਅਣਡਿੱਠਾ ਕਰਨਾ ਹੈ।