ਮਿਊਸੀਪਲ ਮੁਲਾਜ਼ਮਾ ਦੀ ਹੜਤਾਲ ਨੂੰ ਰਾਣਾ ਕੇਪੀ ਨੇ ਦਿੱਤਾ ਸਮਰਥਨ
ਮਿਊਸੀਪਲ ਮੁਲਾਜ਼ਮਾ ਦੀ ਹੜਤਾਲ ਨੂੰ ਰਾਣਾ ਕੇਪੀ ਨੇ ਦਿਤਾ ਸਮਰਥਨ
Publish Date: Mon, 11 May 2026 05:43 PM (IST)
Updated Date: Mon, 11 May 2026 05:45 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਨੰਗਲ ਮਿਊਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਅਤੇ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਆਪਣੀ ਹੱਕੀ ਮੰਗਾਂ ਦੇ ਲਈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਾਰੀ ਕੀਤੀ ਗਈ ਹੜਤਾਲ ਦੇ ਮੱਦੇ ਨਜ਼ਰ ਅੱਜ ਕਰਮਚਾਰੀਆਂ ਵੱਲੋਂ ਐਸਡੀਐਮ ਦਫਤਰ ਨੰਗਲ ਤੱਕ ਰੋਸ ਮਾਰਚ ਕੀਤਾ ਗਿਆ। ਐਸਡੀਐਮ ਦਫਤਰ ਵਿੱਚ ਪਹੁੰਚ ਕੇ ਸਰਕਾਰ ਖਿਲਾਫ ਮੁਜਾਹਰਾ ਕੀਤਾ ਗਿਆ ਅਤੇ ਨਾਅਰੇਬਾਜ਼ੀ ਕਰਦਿਆਂ ਝਾੜੂ ਦੇ ਤੀਲਿਆਂ ਨੂੰ ਵੀ ਖਿਲਾਰਿਆ ਗਿਆ। ਇਸ ਮੌਕੇ ’ਤੇ ਯੂਨੀਅਨ ਦੇ ਆਗੂ ਕੌਸ਼ਲ ਕੁਮਾਰ ਨੇ ਬੋਲਦਿਆਂ ਕਿਹਾ ਕਿ ਸਰਕਾਰ ਗਰੀਬ ਅਤੇ ਮਜਲੂਮ ਕਰਮਚਾਰੀਆਂ ਨੂੰ ਦੱਬਣ ਤੇ ਤੁਲੀ ਹੋਈ ਹੈ ਜਿਹੜੀ ਸਰਕਾਰ ਆਪਣੇ ਆਪ ਨੂੰ ਗਰੀਬਾਂ ਦਾ ਹਿਤੈਸ਼ੀ ਦੱਸ ਕੇ ਬਣਾਈ ਗਈ ਸੀ, ਅੱਜ ਉਹੀ ਸਰਕਾਰ ਗਰੀਬਾਂ ਦੇ ਹੱਕ ਰੋਕ ਕੇ ਬੈਠੀ ਹੋਈ ਹੈ ਅੱਜ ਦੇ ਇਸ ਧਰਨੇ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਲ ਸਿੰਘ, ਨਗਰ ਕੌਂਸਲ ਨੰਗਲ ਦੇ ਸਾਬਕਾ ਚੇਅਰਮੈਨ ਸੰਜੇ ਸਾਹਨੀ, ਨਗਰ ਕੌਂਸਲ ਨੰਗਲ ਦੀ ਸੀਨੀਅਰ ਮੀਤ ਪ੍ਰਧਾਨ ਅਨੀਤਾ ਸ਼ਰਮਾ, ਤੋਂ ਇਲਾਵਾ ਇੰਦੂ ਬਾਲਾ, ਸੋਨੀਆ ਸੈਣੀ, ਸੁਰਿੰਦਰ ਪੰਮਾ, ਸਰੋਜ ਬਾਲਾ, ਮਨਜੀਤ ਕੌਰ ਮੱਟੂ ( ਸਾਰੇ ਹੀ ਕੌਂਸਲਰ) ਨੇ ਹਿੱਸਾ ਲਿਆ । ਇਸ ਮੌਕੇ ਤੇ ਬੋਲਦਿਆ ਰਾਣਾ ਕਮਰਪਾਲ ਸਿੰਘ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਥੋੜੇ ਪੈਸਿਆਂ ਦੇ ਨਾਲ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੈ ’ਤੇ ਮੈਂ ਤੁਹਾਡੀ ਇਸ ਮੁਸ਼ਕਿਲ ਨੂੰ ਸਮਝ ਸਕਦਾ ਹਾਂ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਬੜੀਆਂ ਆਸਾਂ ਲਗਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਪਰ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰ ਸਕੀ। ਉਨ੍ਹਾਂ ਨੇ ਕਿਹਾ ਸਾਡੀ ਸਰਕਾਰ ਦੇ ਦੌਰਾਨ ਮੁਲਾਜ਼ਮਾਂ ਨੂੰ ਕੰਟਰੈਕਟ ’ਤੇ ਕੀਤਾ ਗਿਆ ਸੀ ਅਤੇ ਫਿਰ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਕੰਟਰੈਕਟ ’ਤੇ ਕੀਤੇ ਗਏ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ 30 ਹਜਾਰ ਰੁਪਏ ਪ੍ਰਤੀ ਮਹੀਨਾ ਉਜਤ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਆ ਗਈਆਂ ਹਨ ਅਤੇ ਇਸ ਵਾਰ ਫਿਰ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਡੇ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਰਕੇਸ਼ ਨਈਅਰ ਵਿਜੇ ਕੌਸ਼ਲ ਟੋਨੀ ਸਹਿਗਲ ਰਮਨ ਕੁਮਾਰ ਜਸਵਾਲ ਬਲਵਿੰਦਰ ਬਾਲੀ ਅਸ਼ੋਕ ਰਾਣਾ ਕਪੂਰ ਸਿੰਘ ਰਕੇਸ਼ ਚੌਧਰੀ ਬੰਟੀ ਆਦਿ ਹਾਜ਼ਰ ਸਨ। ਗੋਵਰਧਨ ਸੋਨੀ ਨੇ ਮੁਲਾਜ਼ਮਾਂ ਲਈ ਕੀਤਾ ਲੰਗਰ ਦਾ ਪ੍ਰਬੰਧ ਪਿਛਲੇ ਕਈ ਦਿਨਾਂ ਤੋਂ ਹੜਤਾਲ ’ਤੇ ਬੈਠੇ ਮੁਲਾਜ਼ਮਾਂ ਦੇ ਲਈ ਅੱਜ ਭਾਜਪਾ ਦੇ ਆਗੂ ਗਵਰਨ ਸੋਨੀ ਵੱਲੋਂ ਲੰਗਰ ਦਾ ਪਰ ਬੰਦ ਕੀਤਾ ਗਿਆ। ਇਸ ਮੌਕੇ ’ਤੇ ਪੱਤਰਕਾਰਾਂ ਨਾਲ ਗੱਲ ਕਰਦੇ ਆ ਗਵਰਨਰ ਨੂੰ ਸੋਨੀ ਨੇ ਕਿਹਾ ਕਿ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਇਨ੍ਹਾਂ ਮੁਲਾਜ਼ਮਾਂ ਦੇ ਬਣਦੇ ਹੱਕ ਨਹੀਂ ਦੇ ਰਹੀ ਉਨ੍ਹਾਂ ਨੇ ਕਿਹਾ ਕਿ ਅੱਜ 10 ਹਜਾਰ ਰੁਪਏ ਮਹੀਨੇ ਦੇ ਵਿੱਚ ਘਰ ਦਾ ਗੁਜ਼ਾਰਾ ਚਲਾਉਣਾ ਬਹੁਤ ਹੀ ਮੁਸ਼ਕਿਲ ਕੰਮ ਹੈ, ਉਨ੍ਹਾਂ ਨੇ ਕਿਹਾ ਕਿ ਉਹ ਇਨ੍ਹਾਂ ਮੁਲਾਜ਼ਮਾਂ ਦੀ ਹੜਤਾਲ ਦਾ ਸਮਰਥਨ ਕਰਦੇ ਹਨ ਅਤੇ ਜੇਕਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਇਨ੍ਹਾਂ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ।