ਬਹਿਰਾਮ ਵਿਖੇ ਸੱਤਾ ਪ੍ਰਾਪਤ ਕਰੋ ਰੈਲੀ 15 ਨੂੰ : ਨੱਛਤਰ ਪਾਲ
ਬਹਿਰਾਮ ਵਿਖੇ ਸੱਤਾ ਪ੍ਰਾਪਤ ਕਰੋ ਰੈਲੀ 15 ਨੂੰ-ਵਿਧਾਇਕ ਨੱਛਤਰ ਪਾਲ
Publish Date: Tue, 03 Mar 2026 05:49 PM (IST)
Updated Date: Wed, 04 Mar 2026 04:03 AM (IST)

ਨਵਾਂਸ਼ਹਿਰ ਤੋਂ ਵੱਡੀ ਗਿਣਤੀ ਵਿੱਚ ਬੱਸਾਂ-ਗੱਡੀਆਂ ਦੇ ਕਾਫ਼ਲੇ ਹੋਣਗੇ ਰਵਾਨਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਬਹੁਜਨ ਸਮਾਜ ਪਾਰਟੀ ਵੱਲੋਂ 15 ਮਾਰਚ ਨੂੰ ਬਹੁਜਨ ਨਾਇਕ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਦੇ ਸਬੰਧ ਵਿਚ ਕੀਤੀ ਜਾ ਰਹੀ ਸੱਤਾ ਪ੍ਰਾਪਤ ਕਰੋ ਮਹਾਂ-ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਹਲਕਾ ਨਵਾਂਸ਼ਹਿਰ ਵਿਚ ਵਿਧਾਇਕ ਨੱਛਤਰ ਪਾਲ ਕੇਂਦਰੀ ਇੰਚਾਰਜ ਬਸਪਾ ਵੱਲੋਂ ਵਿਸ਼ੇਸ ਮੀਟਿੰਗ ਕਰਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ। ਵਿਧਾਇਕ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਡਾਵਾਂਡੋਲ ਹੈ, ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ਅਤੇ ਦਲਿਤਾਂ-ਪਿਛੜਿਆਂ ਤੇ ਅੱਤਿਆਚਾਰ ਵਧ ਰਹੇ ਹਨ। ਪੰਜਾਬ ਨੂੰ ਬਚਾਉਣ ਲਈ ਹੁਣ ਬਹੁਜਨਾਂ ਨੂੰ ਸੱਤਾ ਦੀ ਚਾਬੀ ਆਪਣੇ ਹੱਥ ਲੈਣਾ ਸਮੇਂ ਦੀ ਮੁੱਖ ਲੋੜ ਹੈ। ਇਨ੍ਹਾਂ ਮੀਟਿੰਗਾਂ ਦੌਰਾਨ ਵਰਕਰਾਂ ਦੇ ਭਾਰੀ ਉਤਸ਼ਾਹ ਨੂੰ ਦੇਖਦਿਆਂ ਇਹ ਫੈਸਲਾ ਲਿਆ ਕਿ ਹਲਕਾ ਨਵਾਂਸ਼ਹਿਰ ਤੋਂ ਰਿਕਾਰਡ ਤੋੜ ਇਕੱਠ ਰੈਲੀ ਵਿਚ ਸ਼ਮੂਲੀਅਤ ਕਰੇਗਾ। ਰੈਲੀ ਵਾਲੇ ਦਿਨ ਹਲਕੇ ਦੇ ਹਰ ਕੋਨੇ ਤੋਂ ਬੱਸਾਂ, ਅਤੇ ਨਿੱਜੀ ਗੱਡੀਆਂ ਦਾ ਇੱਕ ਵਿਸ਼ਾਲ ਕਾਫ਼ਲਾ ਨੀਲੇ ਝੰਡਿਆਂ ਦੀ ਛਾਂ ਹੇਠ ਰਵਾਨਾ ਹੋਵੇਗਾ। ਪਾਰਟੀ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਕਿ ਉਹ ਪਿੰਡ-ਪਿੰਡ ਜਾ ਕੇ ਬਾਬਾ ਸਾਹਿਬ ਅੰਬੇਡਕਰ ਅਤੇ ਕਾਂਸ਼ੀ ਰਾਮ ਦੀ ਵਿਚਾਰਧਾਰਾ ਨਾਲ ਲੋਕਾਂ ਨੂੰ ਜੋੜਨ ਅਤੇ ਰੈਲੀ ਦਾ ਸੱਦਾ ਦੇਣ। 15 ਮਾਰਚ ਦੀ ਰੈਲੀ ਸਿਰਫ਼ ਇੱਕ ਇਕੱਠ ਨਹੀਂ, ਸਗੋਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੇ ਤਖ਼ਤ ਹਿਲਾਉਣ ਦਾ ਕੰਮ ਕਰੇਗੀ। ਅਸੀਂ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਜਦੋਂ ਤੱਕ ਬਹੁਜਨ ਸਮਾਜ ਸੱਤਾ ਦੀ ਦਹਿਲੀਜ਼ ਤੱਕ ਨਹੀਂ ਪਹੁੰਚਦਾ, ਉਦੋਂ ਤੱਕ ਗਰੀਬਾਂ ਅਤੇ ਮਜ਼ਲੂਮਾਂ ਦੇ ਹੱਕ ਮਹਿਫ਼ੂਜ਼ ਨਹੀਂ ਹਨ। ਇਹ ਰੈਲੀ ਪੰਜਾਬ ਵਿਚ ਬਸਪਾ ਦੀ ਮਜ਼ਬੂਤੀ ਦਾ ਪ੍ਰਤੀਕ ਬਣੇਗੀ। ਅੱਜ ਦੀ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਸਥਾਨਕ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ ਅਤੇ ਪ੍ਰਣ ਲਿਆ ਕਿ ਉਹ ਆਪਣੇ ਨਾਇਕ ਕਾਂਸ਼ੀ ਰਾਮ ਦੇ ਜਨਮ ਦਿਨ ’ਤੇ ਦਾਣਾ ਮੰਡੀ ਬਹਿਰਾਮ ਦੀ ਧਰਤੀ ਨੂੰ ਨੀਲੇ ਰੰਗ ਵਿਚ ਰੰਗ ਦੇਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ ਵਿਧਾਨ ਸਭਾ ਦੇ ਪ੍ਰਧਾਨ ਰਸ਼ਪਾਲ ਮਹਾਲੋ, ਗਿਆਨ ਚੰਦ ਰਾਹੋਂ, ਬਲਵਿੰਦਰ ਭੰਗਲ, ਸੋਹਣ ਸਿੰਘ, ਪ੍ਰੇਮ ਰਤਨ, ਸ਼ੀਰਾ ਮੀਰਪੁਰ, ਜੈ ਚੰਦ ਜਾਡਲਾ, ਗੁਰਪ੍ਰੀਤ ਪੰਚ ਮਹਾਲੋ, ਵਕੀਲ ਰਾਜਕੁਮਾਰ, ਵਕੀਲ ਮੁਕੇਸ਼ ਬਾਲੀ, ਹਰਮੇਸ਼ ਨੌਰਥ, ਬਲਜਿੰਦਰ ਮੰਗੂਵਾਲ, ਚੰਦਨ ਮੰਗੂਵਾਲ, ਹਰਬੰਸ ਜਾਨੀਆ, ਕਸ਼ਮੀਰ ਲਾਲ, ਗੋਪੀ ਮਹਾਲੋਂ, ਕਸ਼ਮੀਰ ਸਿੰਘ ਤੋਂ ਇਲਾਵਾ ਹੋਰ ਪਾਰਟੀ ਲੀਡਰਸ਼ਿਪ ਮੌਜੂਦ ਸੀ।