ਰਾਜਾ ਸਾਹਿਬ ਸਕੂਲ ਝਿੰਗੜਾ ਦਾ ਨਤੀਜਾ ਰਿਹਾ ਸ਼ਾਨਦਾਰ
ਰਾਜਾ ਸਾਹਿਬ ਸਕੂਲ ਝਿੰਗੜਾ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Thu, 16 Apr 2026 06:12 PM (IST)
Updated Date: Fri, 17 Apr 2026 04:13 AM (IST)

16ਐਨਐਸਆਰ27ਪੀ ਪ੍ਰਿੰ. ਤਰਜੀਵਨ ਸਿੰਘ ਗਰਚਾ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ। ਪੰਜਾਬੀ ਜਾਗਰਣ ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ : ਰਾਜਾ ਸਾਹਿਬ ਸਕੂਲ ਝਿੰਗੜਾ ਵਿਖੇ ਦਸਵੀਂ ਕਲਾਸ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਆਉਣ ਦੀ ਖੁਸ਼ੀ ਚ ਪ੍ਰਿੰ. ਤਰਜੀਵਨ ਸਿੰਘ ਗਰਚਾ ਨੇ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਸਫਲਤਾ ਸਿਰਫ ਅੰਕਾਂ ਦੀ ਨਹੀਂ ਸਗੋਂ ਤੁਹਾਡੀ ਮਿਹਨਤ ਲਗਨ ਅਤੇ ਅਨੁਸ਼ਾਸਨ ਦੀ ਜਿੱਤ ਹੈ। ਮੈਨੇਜਰ ਕਮਲਜੀਤ ਸਿੰਘ ਗਰਚਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਸਾਬਤ ਕਰ ਦਿੱਤਾ ਕਿ ਜੇ ਇਨਸਾਨ ਦਾ ਦ੍ਰਿੜ ਇਰਾਦਾ ਹੋਵੇ ਤਾਂ ਕੋਈ ਵੀ ਮੰਜਿਲ ਦੂਰ ਨਹੀਂ ਹੁੰਦੀ। ਅਧਿਆਪਿਕਾ ਨਰਿੰਦਰ ਕੌਰ ਨੇ ਦੱਸਿਆ ਕਿ ਤੁਸੀਂ ਮਾਤਾ ਪਿਤਾ ਦਾ ਸਿਰ ਤਾਂ ਉੱਚਾ ਕੀਤਾ ਹੀ ਹੈ ਨਾਲ ਹੀ ਸਕੂਲ ਦਾ ਨਾਮ ਵੀ ਰੌਸ਼ਨ ਕੀਤਾ ਹੈ। ਪ੍ਰਿੰ. ਤਰਜੀਵਨ ਸਿੰਘ ਨੇ ਹਰਦੀਪ ਕੌਰ, ਨਰਿੰਦਰ ਪਾਲ ਸਿੰਘ, ਅਮਨਦੀਪ ਕੌਰ, ਗੁਰਪ੍ਰੀਤ ਸਿੰਘ ਅਧਿਆਪਕਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨਵਜੋਤ ਕੌਰ ਨੇ 98 ਫ਼ੀਸਦੀ ਅੰਕ, ਅਸ਼ਵਿੰਦਰ ਸਿੰਘ ਨੇ 96 ਫ਼ੀਸਦੀ ਅੰਕ ਤੇ ਗੁਰਲੀਨ ਨੇ 92 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਇਕਬਾਲ ਕੌਰ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਕਮਲਜੀਤ ਕੌਰ, ਨਰਿੰਦਰ ਕੌਰ, ਗੁਰਪ੍ਰੀਤ ਸਿੰਘ, ਅਜੇ ਸ਼ਰਮਾ, ਸਮਤਾ, ਸਰਬਜੀਤ ਕੌਰ, ਕਰਮਜੀਤ ਸਿੰਘ, ਪ੍ਰੀਤੀ ਤੇ ਸਕੂਲ ਵਿਦਿਆਰਥੀ ਹਾਜ਼ਰ ਸਨ।