ਮੈਡੀਕਲ ਅਫ਼ਸਰ ਤੇ ਨਰਸਾਂ ਦੀ ਭਰਤੀ 'ਚ ਰਾਖਵੇਂਕਰਨ ਦੀ ਅਣਦੇਖੀ ਦਾ.. ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਸੀਐਮਓ ਰੂਪਨਗਰ ਨੂੰ ਕੀਤਾ ਤਲਬ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸਿਵਲ ਸਰਜਨ ਰੂਪਨਗਰ ਨੂੰ ਆਮ ਆਦਮੀ ਪਿੰਡ ਕਲੀਨਿਕ ਦੇ ਭਰਤੀ ਸੰਬੰਧੀ ਬੇ-ਨਿਯਮੀਆਂ ਲਈ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਿੰਡ ਕਲੀਨਿਕ ਦੇ ਸੰਚਾਲਨ ਲਈ ਮੈਡੀਕਲ ਅਫ਼ਸਰ ਅਤੇ ਨਰਸਾਂ ਦੀ ਭਰਤੀ ਸਮੇਤ ਕਈ ਹੋਰ ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ।
Publish Date: Fri, 24 Apr 2026 07:48 PM (IST)
Updated Date: Fri, 24 Apr 2026 07:54 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸਿਵਲ ਸਰਜਨ ਰੂਪਨਗਰ ਨੂੰ ਆਮ ਆਦਮੀ ਪਿੰਡ ਕਲੀਨਿਕ ਦੇ ਭਰਤੀ ਸੰਬੰਧੀ ਬੇ-ਨਿਯਮੀਆਂ ਲਈ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਿੰਡ ਕਲੀਨਿਕ ਦੇ ਸੰਚਾਲਨ ਲਈ ਮੈਡੀਕਲ ਅਫ਼ਸਰ ਅਤੇ ਨਰਸਾਂ ਦੀ ਭਰਤੀ ਸਮੇਤ ਕਈ ਹੋਰ ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਸ ਭਰਤੀ ਦੀ ਪ੍ਰੀਕਿਰਿਆ ਵਿਚ ਰਾਖਵਾਂਕਰਣ ਨੂੰ ਅਣਦੇਖਾ ਕੀਤਾ ਗਿਆ ਅਤੇ ਜਿਸ ਲਈ ਕਮਿਸ਼ਨ ਨੇ 'ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ-2004' ਦੀ ਧਾਰਾ 10 ਤਹਿਤ (2) ਨੋਟਿਸ ਲੈਂਦੇ ਹੋਏ ਇਸ ਗੰਭੀਰ ਮਾਮਲੇ ਦੀ ਪੜਤਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧ ਵਿਚ ਇਹ ਮਸਲਾ 28, ਅਪ੍ਰੈਲ ਨੂੰ ਕਮਿਸ਼ਨ ਕੋਲ ਸੁਣਵਾਈ ਲਈ ਨਿਰਧਾਰਿਤ ਕੀਤਾ ਗਿਆ ਹੈ। ਜਿਸ ਦੌਰਾਨ ਇਸ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ|